Breaking News
Home / ਕੈਨੇਡਾ / ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਯੂਨੀਵਰਸਿਟੀ ਪ੍ਰੋਗਰਾਮ ਫੰਡਿੰਗ ਵਿਚ ਵਾਧੇ ਦੀ ਕੀਤੀ ਮੰਗ

ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਯੂਨੀਵਰਸਿਟੀ ਪ੍ਰੋਗਰਾਮ ਫੰਡਿੰਗ ਵਿਚ ਵਾਧੇ ਦੀ ਕੀਤੀ ਮੰਗ

ਬਰੈਂਪਟਨ/ਬਿਊਰੋ ਨਿਊਜ਼
ਐਸੋਸੀਏਸ਼ਨ ਆਫ ਮਿਊਂਸਪੈਲਟੀਜ਼ ਓਨਟਾਰੀਓ ਕਾਨਫਰੰਸ ਵਿਚ ਬਰੈਂਪਟਨ ਤੋਂ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਇਕ ਡੈਲੀਗੇਸ਼ਨ ਦੀ ਅਗਵਾਈ ਕਰਦਿਆਂ ਸ਼ਹਿਰ ਦਾ ਪੱਖ ਰੱਖਦੇ ਹੋਏ ਯੂਨੀਵਰਸਿਟੀ ਲਈ ਜ਼ਿਆਦਾ ਫੰਡਿੰਗ ਦੀ ਮੰਗ ਕੀਤੀ ਹੈ। ਡੈਲੀਗੇਸ਼ਨ ਨੇ ਰਿਸਰਚ, ਇਨੋਵੇਸ਼ਨ ਐਂਡ ਸਾਇੰਸ ਮੰਤਰਾਲੇ ਨਾਲ ਮੁਲਾਕਾਤ ਕਰਕੇ ਸ਼ਹਿਰ ਦੀ ਨਵੀਂ ਯੂਨੀਵਰਸਿਟੀ ਵਿਚ ਰਿਸਰਚ ਐਂਡ ਡਿਵੈਲਪਮੈਂਟ ਲਈ ਜ਼ਿਆਦਾ ਫੰਡਿੰਗ ਦੀ ਮੰਗ ਕੀਤੀ ਉਹਨਾਂ ਇਸ ਸਬੰਧ ਵਿਚ ਗੱਲਬਾਤ ਦਾ ਦਾਇਰਾ ਵਧਾਉਣ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਵੀ ਆਪਣੀ ਗੱਲ ਰੱਖੀ।
ਸੰਸਦੀ ਸਕੱਤਰ ਐਮਪੀਪੀ ਡਾਇਨੇ ਬਰਨੀਲੀ ਨਾਲ ਗੱਲਬਾਤ ਕਰਦੇ ਹੋਏ ਕੌਂਸਲਰ ਢਿੱਲੋਂ ਨੇ ਬਰੈਂਪਟਨ ਵਿਚ ਨਿਵੇਸ਼ ਵਧਾਉਣ ਦੇ ਮਹੱਤਵ ‘ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਬਰੈਂਪਟਨ ਵਿਚ ਰਿਸਰਚ ਅਤੇ ਡਿਵੈਲਮੈਂਟ ਵਿਚ ਨਿਵੇਸ਼ ਕਰਨ ਨਾਲ ਸਾਡੇ ਸ਼ਹਿਰ ਦਾ ਵਿਕਾਸ ਤੇਜ਼ ਹੋਵੇਗਾ। ਸ਼ਹਿਰ ਇਸ ਵਿਚ ਤੇਜ਼ੀ ਨਾਲ ਇਕ ਗਲੋਬਲ ਹੱਬ ਦੇ ਤੌਰ ‘ਤੇ ਉਭਰ ਸਕਦਾ ਹੈ। ਉਹਨਾਂ ਕਿਹਾ ਕਿ ਜੂਨ 2016 ਵਿਚ ਮੇਰੇ ਦੁਆਰਾ ਰੱਖੇ ਗਏ ਪ੍ਰਸਤਾਵ ਨਾਲ ਬਰੈਂਪਟਨ ਵਿਚ 25 ਹਜ਼ਾਰ ਨਵੇਂ ਰੋਜ਼ਗਾਰ ਪੈਦਾ ਹੋਣ ਦੀ ਉਮੀਦ ਹੈ। ਇਸ ਯੂਨੀਵਰਸਿਟੀ ਵਿਚ ਸ਼ਹਿਰ ਅਤੇ ਪੂਰੇ ਖੇਤਰ ਦਾ ਵਿਕਾਸ ਤੇਜ਼ ਹੋਵੇਗਾ। ਜਿੰਨਾ ਜ਼ਿਆਦਾ ਨਿਵੇਸ਼ ਆਵੇਗਾ, ਆਰਥਿਕ ਪ੍ਰਭਾਵ ਵੀ ਓਨਾ ਹੀ ਪ੍ਰਭਾਵੀ ਹੋਵੇਗਾ ਅਤੇ ਅਸੀਂ ਇਥੋਂ ਦੇ ਨਿਵਾਸੀਆਂ ਲਈ ਬਿਹਤਰ ਅਤੇ ਹਜ਼ਾਰਾਂ ਨਵੇਂ ਰੋਜ਼ਗਾਰ ਪੈਦਾ ਕਰ ਸਕਾਂਗੇ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …