1.3 C
Toronto
Friday, November 14, 2025
spot_img
Homeਕੈਨੇਡਾਬਰੈਂਪਟਨ ਵਿਖੇ ਗੁਰਮਤਿ ਕੈਂਪ ਸਫਲਤਾ ਨਾਲ ਸੰਪੰਨ

ਬਰੈਂਪਟਨ ਵਿਖੇ ਗੁਰਮਤਿ ਕੈਂਪ ਸਫਲਤਾ ਨਾਲ ਸੰਪੰਨ

ਬਰੈਂਪਟਨ/ਬਿਊਰੋ ਨਿਊਜ਼ : ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਬਰੈਂਪਟਨ ਵਿਖੇ ਦੋ ਹਫਤੇ ਜੁਲਾਈੋ 24 ਤੋਂ 4 ਅਗਸਤ ਲਈ ਗੁਰਮਤਿ ਕੈਂਪ ਸਫਲਤਾ ਨਾਲ ਸਮਾਪਤ ਹੋ ਗਿਆ ਹੈ। ਇਸ ਵਿੱਚ ਹਰਜੋਤ ਕੌਰ ਬਰਾੜ, ਗੁਰਮੇਲ ਸਿੰਘ ਹਰਦੀਪ ਕੌਰ, ਸਤਵੰਤ ਕੌਰ ਨੇ ਅਧਿਆਪਕਾਂ ਤੇ ਬੁਲਾਰਿਆਂ ਦੇ ਰੂਪ ਵਿੱਚ ਸੇਵਾ ਕੀਤੀ।
ਮਲਟੀਮੀਡਆ ਪ੍ਰੋਜੈਕਟਰ ਰਾਹੀਂ ਸਫਲ ਜੀਵਨ, ਸਮਾਜਿਕ ਕੁਰੀਤੀਆਂ ਅਤੇ ਵੱਖੋ ਵੱਖ ਵਿਸ਼ਿਆਂ ਬਾਰੇ ਪ੍ਰਭਾਵ ਸ਼ਾਲੀ ਢੰਗ ਨਾਲ ਲੈਕਚਰ ਦਿਤੇ ਗਏ। ਬੱਚਿਆਂ ਦੇ ਦੋ ਹਫਤੇ ਪਿਛੋਂ ਜੋ ਪੜ੍ਹਾਇਆ ਗਿਆ ਸੀ ਉਸ ਵਿਚੋਂ ਟੈਸਟ ਲਏ ਗਏ ਜੋ ਕਿ ਬਹੁਤ ਸਫਲ ਰਹੇ । ਸਾਰੇ ਬੱਚਿਆਂ ਦਾ ਵਿਸ਼ੇਸ਼ ਗੁਰਮਤਿ ਪ੍ਰੋਗਰਾਮ ਸਟੇਜ ‘ਤੇ ਵੀ ਕੀਤਾ ਗਿਆ। ਇਕ ਦਿਨ ਖੇਡਾਂ ਦਾ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ। ਅਗਸਤ 4 ਦਿਨ ਸ਼ੁੱਕਰਵਾਰ ਬਾਅਦ ਦੁਪਹਿਰ ਗਿਆਨੀ ਬਲਵਿੰਦਰ ਸਿੰਘ ਤੇ ਹੋਰ ਪ੍ਰਬੰਧਕ ਸੱਜਣਾਂ ਦੀ ਹਾਜਰੀ ਵਿੱਚ ਬੱਚਿਆਂ ਅਧਿਆਪਕਾਂ, ਸੇਵਾਵਾਦਾਰਾਂ ਲੰਗਰ ਦੀ ਸੇਵਾ ਕਰਨ ਵਾਲਿਆਂ ਨੂੰ ਮੈਡਲਾਂ ਧਾਰਮਿਕ ਕਿਤਾਬਾਂ, ਟਰਾਫੀਆਂ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।
ਮਾਪਿਆਂ ਵਲੋਂ ਇਸ ਗੁਰਮੱਤਿ ਕੈਂਪ ਦੀ ਸਫਲਤਾ ਲਈ ਬਹੁਤ ਪ੍ਰਸੰਸਾ ਕੀਤੀ ਗਈ। ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ, ਗੁਰਬਾਣੀ, ਸਿੱਖ ਇਤਿਹਾਸ, ਸਿੱਖ ਫਲਾਸਫੀ ਅਤੇ ਖੇਡਾਂ ਨਾਲ ਜੋੜਨ ਲਈ ਅਜੇਹੇ ਗੁਰਮੱਤਿ ਕੈਂਪ ਅਤੀ ਜਰੂਰੀ ਹਨ। ਗੁਰਦੁਆਰਾ ਸਾਹਿਬ ਅਤੇ ਸੁਸਾਇਟੀ ਦੇ ਸੇਵਾਦਾਰਾਂ ਵਲੋ ਮਾਪਿਆਂ ਅਤੇ ਸੱਭ ਸੇਵਾਦਾਰਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ।

RELATED ARTICLES
POPULAR POSTS