ਫੀਦਲ ਕਾਸਤਰੋ (ਸੰਖੇਪ ਜੀਵਨੀ), ਹਰਭਜਨ ਸਿੰਘ ਹੁੰਦਲ (2016)
ਪ੍ਰਕਾਸ਼ਕ: ਪੰਜਾਬ ਬੁੱਕ ਸੈਂਟਰ, ਚੰਡੀਗੜ੍ਹ
ਫੀਦਲ ਕਾਸਤਰੋ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਵਾਲ਼ੀ ਇਹ ਕਿਤਾਬ ਹਰ ਉਸ ਪਾਠਕ ਲਈ ਦਿਲਚਸਪ ਹੋਵੇਗੀ ਜੋ ਆਪਣੇ ਦੇਸ਼ ਜਾਂ ਮਨੁੱਖਤਾ ਦੀ ਭਲਾਈ/ਤਰੱਕੀ ਲਈ ਅਤੇ ਵਿਸ਼ਵ ਸ਼ਾਂਤੀ ਲਈ ਸੋਚਦਾ ਹੈ। ਫੀਦਲ ਦੀ ਜ਼ਿੰਦਗੀ ਦਾ ਸਫ਼ਰ ਇੱਕ ਆਮ ਬੱਚੇ ਤੋਂ ਖਾਸ ਇਨਸਾਨ (ਫੀਦਲ ਕਾਸਤਰੋ) ਤੱਕ ਵਿਕਸਤ ਹੋਣ ਦੀ ਕਹਾਣੀ ਹੈ ਜੋ ਲੋਕਾਂ ਨਾਲ਼ ਜੁੜਿਆ, ਉਨ੍ਹਾਂ ਦਾ ਲੀਡਰ ਬਣਿਆ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ਼ ਜੁੜਿਆ ਰਿਹਾ। ਉਸਦੀ ਸ਼ਖਸੀਅਤ ਦਾ ਇਹ ਵਿਕਾਸ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਦੀ ਜੱਦੋ-ਜਹਿਦ ‘ਚੋਂ ਹੋਇਆ ਸੀ। ਲਿਖਣ ਪੱਖੋਂ ਇੰਨੀਆਂ ਗ਼ਲਤੀਆਂ ਵਾਲ਼ੀ ਕਿਤਾਬ ਦਾ ਦਿਲਚਸਪ ਬਣੇ ਰਹਿਣਾ ਵੀ ਉਸਦੀ ਅਦੁੱਤੀ ਸ਼ਖਸੀਅਤ ਦੇ ਅਸਰ ਹੇਠ ਹੀ ਸੰਭਵ ਹੋ ਸਕਿਆ ਹੈ। ਭਾਵੇਂ ਇਸਦੇ ਲਿਖਾਰੀ ਹੁੰਦਲ ਸਾਹਿਬ ਨੇ ਮੁੱਖਬੰਦ ਵਿੱਚ ਆਪਣੇ ਖੋਜੀ ਨਾ ਹੋਣ ਦੀ ਗੱਲ ਵੀ ਕੀਤੀ ਹੈ, ਪਰ ਇਸ ਮੁਢਲੇ ਪੱਧਰ ਦੀ ਜਾਣਕਾਰੀ ਪੰਜਾਬੀਆਂ ਲਈ ਪੇਸ਼ ਕਰਨਾ ਵੀ ਕੋਈ ਛੋਟਾ ਕੰਮ ਨਹੀਂ ਹੈ। ਮੈਂ ਇਸ ਕਿਤਾਬ ਦੇ ਲਿਖਾਰੀ ਅਤੇ ਪ੍ਰਕਾਸ਼ਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਅਣਮੋਲ਼ ਜਾਣਕਾਰੀ ਵਾਲ਼ੀ ਕਿਤਾਬ ਨੂੰ ਅਰਾਮ ਨਾਲ਼ ਸੋਧ ਕੇ ਦੁਬਾਰਾ ਛਾਪਣ ਦੀ ਕਿਰਪਾ ਕਰਿਓ ਤਾਂ ਜੋ ਨਵੇਂ ਪਾਠਕਾਂ ਨੂੰ ਇਹ ਇਸ ਐਡੀਸ਼ਨ ਨਾਲ਼ੋਂ ਵੀ ਰੌਚਕ ਲੱਗੇ। ਦੂਸਰੀ ਭਾਸ਼ਾ ‘ਚੋਂ ਉਲਥਾ ਕਰਨ ਵਾੇਲ਼ੇ ਨਾਂ ਲਿਖਣ ਵਾਸਤੇ ਉਸ ਭਾਸ਼ਾ ਦੇ ਉਚਾਰਣ ਨੂੰ ਵੀ ਧਿਆਨ ‘ਚ ਰੱਖਣਾ ਜ਼ਰੂਰੀ ਹੈ। ”ਜੋਸੇ ਮਾਰਤੀ” ਅਸਲ ‘ਚ ”ਹੋਜ਼ੇ ਮਾਰਤੀ” ਹੈ। ਅਜਿਹੀਆਂ ਅਨੇਕਾਂ ਗ਼ਲਤੀਆਂ ਹਨ, ਪਰ ਇਹ ਸਭ ਗ਼ਲਤੀਆਂ ਵੀ ਕਿਤਾਬ ਦੇ ਮੁੱਦੇ ਦੀ ਮਹੱਤਤਾ ਅੱਗੇ ਨਿਗੂਣੀਆਂ ਮਹਿਸੂਸ ਹੁੰਦੀਆਂ ਨੇ।ਜਸਵਿੰਦਰ ਸੰਧੂ, ਬ੍ਰੈਂਪਟਨ (ਕੈਨੇਡਾ) [email protected]
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …