ਬਰੈਂਪਟਨ : ਬਰੈਂਪਟਨ ਨੌਰਥ ਤੋਂ ਮੁੜ ਚੁਣੀ ਗਈ ਪਾਰਲੀਮੈਂਟ ਮੈਂਬਰ ਰੂਬੀ ਸਹੋਤਾ ਨੇ ਕੈਨੇਡੀਅਨ ਅਰਬਨ ਟ੍ਰਾਂਜ਼ਿਟ ਰੀਸਰਚ ਐਂਡ ਆਈਨੋਵੇਸ਼ਨ ਕਨਸੌਰਟੀਅਮ (ਕਿਊਟ੍ਰਿਕ) ਨਾਲ ਓਸੀਏਡੀ ਯੂਨੀਵਰਸਿਟੀ, ਓਨਟਾਰੀਓ ਟੈੱਕ ਯੂਨੀਵਰਸਿਟੀ, ਕੁਈਨਜ਼ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਵਿੰਡਸਰ, ਸੈਂਨਟੇਨੀਅਲ ਕਾਲਜ, ਯੌਰਕ ਯੂਨੀਵਰਸਿਟੀ ਅਤੇ ਕੈਨੇਡੀਅਨ ਨਿਊਕਲੀਅਰ ਲੈਬ ਭਾਈਵਾਲਾਂ ਵਜੋਂ ਬੈਟਰੀ ਇਲੈੱਕਟ੍ਰਿਕ ਐਂਡ ਫ਼ਿਊਲ ਸੈੱਲ ਇਲੈੱਕਟ੍ਰਿਕ ਬੱਸਾਂ ਬਨਾਉਣ ਲਈ ਖੋਜ ਕਰਨ ਵਾਲੇ ਪਹਿਲੇ ਪੋਸਟ-ਸੈਕੰਡਰੀ ਕਲੱਸਟਰ ਸੰਸਥਾਨ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਐੱਮ.ਪੀ ਸਹੋਤਾ ਨੇ ‘ਮਾਈਟੈੱਕ ਐਕਸਲਰੇਟਸ ਐਂਡ ਐਲੀਵੇਟ’ ਪ੍ਰੋਗਰਾਮ ਰਾਹੀਂ ਫ਼ੈੱਡਰਲ ਸਰਕਾਰ ਦੇ 551,000 ਡਾਲਰ ਦੇ ਪੂੰਜੀ-ਨਿਵੇਸ਼ ਦਾ ਐਲਾਨ ਕੀਤਾ। ‘ਕਿਊਟ੍ਰਿਕ’ ਅਤੇ ਇਸ ਦੇ ਭਾਈਵਾਲ ਮੈਂਬਰ ਆਉਂਦੇ ਤਿੰਨ ਸਾਲਾਂ ਵਿਚ ਕਿਊਟ੍ਰਿਕ ਦੀ ਨੈਸ਼ਨਲ ਅਕੈਡਮਿਕ ਕਮੇਟੀ ਆਨ ਜ਼ੀਰੋ ਇਮਿਸ਼ਨ ਬੱਸਾਂ ਲਈ 4.2 ਮਿਲੀਅਨ ਕੈਨੇਡੀਅਨ ਡਾਲਰ ਦਾ ਨਿਵੇਸ਼ ਕਰਨਗੇ। ‘ਕਿਊਟ੍ਰਿਕ ਨੈਕ-ਜ਼ੈਬ’ ਫ਼ੈਡਰਲ, ਪ੍ਰੋਵਿੰਸ਼ੀਅਲ ਅਤੇ ਮਿਊਂਸਪਲ ਸਰਕਾਰਾਂ ਲਈ ਸਾਰੇ ਕੈਨੇਡਾ ਵਿਚ ਜ਼ੀਰੋ-ਇਮਿਸ਼ਨ ਬੱਸਾਂ ਖਰੀਦਣ ਸਬੰਧੀ ਯੋਗ ਫ਼ੈਸਲੇ ਲੈਣ ਵਿਚ ਉਨਾਂ ਦੀ ਸਹਾਇਤਾ ਕਰੇਗਾ। ਇਸ ਸਬੰਧੀ ਗੱਲਬਾਤ ਕਰਦਿਆਂ ਕਿਊਟ੍ਰਿਕ ਦੇ ਐਗਜ਼ੈਕਟਿਵ ਡਾਇਰੈੱਕਟਰ ਅਤੇ ਸੀ.ਈ.ਓ. ਜੋਸਿਪਾ ਪੈਟਰੂਨਿਕ ਨੇ ਕਿਹਾ, ”ਇਨਫ਼ਰਾਸਟਰੱਕਚਰ ਐਂਡ ਕਮਿਊਨਿਟੀਜ਼ ਮਨਿਸਟਰ ਮਾਣਯੋਗ ਕੈਥਰੀਨ ਮੈਕੈਨਾ ਅਨੁਸਾਰ ਇਹ ਖੋਜ ਕੈਨੇਡਾ ਵਿਚ 5000 ਜ਼ੀਰੋ-ਇਮਿਸ਼ਨ ਵਾਲੀਆਂ ਬਿਜਲਈ ਬੱਸਾਂ ਦੇ ਨਿਸ਼ਾਨੇ ਦੀ ਪੂਰਤੀ ਵੱਲ ਇਕ ਸਾਰਥਿਕ ਕਦਮ ਹੋਵੇਗਾ। ਸਾਡੀ ਕਨਸੌਰਟੀਅਮ ਮਿਊਨਿਸਿਪਲ, ਸੂਬਾਈ ਅਤੇ ਫ਼ੈੱਡਰਲ ਸਰਕਾਰਾਂ ਨੂੰ ਬਿਜਲਈ ਬੱਸਾਂ ਦੀ ਖਰੀਦ ਲਈ ਡਾਟੇ ਦੇ ਆਧਾਰ ‘ਤੇ ਜਾਣਕਾਰੀ ਮੁਹੱਈਆ ਕਰਾਏਗੀ। ਇਸ ਨਾਲ ਉਨਾਂ ਦੇ ਡਾਲਰਾਂ ਦੀ ਬੱਚਤ ਵੀ ਹੋਵੇਗੀ ਅਤੇ ਆਉਣ ਵਾਲੇ ਸਮੇਂ ਵਿਚ ਕੈਨੇਡੀਅਨਾਂ ਲਈ ਬੱਸ ਟ੍ਰਾਂਜ਼ਿਟ ਦੀ ਸਹੀ ਚੋਣ ਲਈ ਸਹਾਇਤਾ ਮਿਲੇਗੀ।” ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਕਿਹਾ, ”ਨੈਕ-ਜ਼ੈਬ ਪ੍ਰਾਜੈੱਕਟ ਸਾਡੀ ਸਰਕਾਰ ਦੇ ਮਹੱਤਵਪੂਰਨ ਬਿਜਲਈ-ਪਬਲਿਕ ਟ੍ਰਾਂਜ਼ਿਟ ਪ੍ਰੋਗਰਾਮ ਨੂੰ ਕੈਨੇਡਾ-ਭਰ ਵਿਚ ਸਫ਼ਲ ਬਨਾਉਣ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ। ਬਰੈਂਪਟਨ ਟ੍ਰਾਂਜ਼ਿਟ ਵਰਗੇ ਟ੍ਰਾਂਜ਼ਿਟ ਨੈੱਟ-ਵਰਕ ਜਿਹੜਾ ਕਿ ਬੜੀ ਤੇਜ਼ੀ ਨਾਲ ਵੱਧ-ਫੁੱਲ ਰਿਹਾ ਹੈ, ਦੇ ਲਈ ਈ-ਬੱਸਾਂ ਦੀ ਸ਼ਮੂਲੀਅਤ ਬੜੀ ਜ਼ਰੂਰੀ ਹੈ। ਇਸ ਦੇ ਨਾਲ ਫ਼ਿਊਲ ਦੀ ਖ਼ਪਤ ਘੱਟ ਹੋਵੇਗੀ, ਵਾਤਾਵਰਣ ਹਾਨੀਕਾਰਕ ਧੂੰਆਂ ਘੱਟ ਹੋਵੇਗਾ, ਆਵਾਜਾਈ ਵਿਚ ਰੁਕਾਵਟ ਨਹੀਂ ਆਏਗੀ ਅਤੇ ਇਸ ਨਾਲ ਬਰੈਂਪਟਨ ਦੇ ਲੋਕਾਂ ਦੇ ਜੀਵਨ-ਪੱਧਰ ਦੀ ਗੁਣਵੱਤਾ ਵਿਚ ਸੁਧਾਰ ਹੋਵੇਗਾ।”
ਇਸ ਮੌਕੇ ਗੱਲ ਕਰਦਿਆਂ ਓਸੀਏਡੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਜੇਰੈਮੀ ਬੋਵੇਸ ਨੇ ਕਿਹਾ, ”ਸਾਡੀ ਖੋਜ ਉਨਾਂ ਸਾਰੇ ਸੁਆਲਾਂ ਦੇ ਜੁਆਬ ਦੇਵੇਗੀ ਕਿ ਖੋਜੀਆਂ ਅਤੇ ਖੋਜ ਨੂੰ ਅਮਲ ਵਿਚ ਲਿਆਉਣ ਵਾਲੇ ਵਿਗਿਆਨੀਆਂ ਦੀ ਟੀਮ ਕਿਵੇਂ ਨੈਕ-ਜ਼ੇਬ ਪ੍ਰੋਗਰਾਮ ਨੂੰ ਸਹੀ ਅੰਂਜਾਮ ਤੀਕ ਪਹੁੰਚਾਉਂਦੀ ਹੈ। ਅਸੀਂ ਕਿਊਟ੍ਰਿਕ ਦੇ ਨਾਲ ਪੂਰੀ ਨੇੜਤਾਂ ਨਾਲ ਕੰਮ ਕਰ ਰਹੇ ਹਾਂ ਅਤੇ ‘ਜ਼ੇਬ’ ਦੀ ਅਡੌਪਸ਼ਨ, ਟੈੱਸਟਿੰਗ ਅਤੇ ਸਮੂਹ ਕੈਨੇਡਾ ਵਿਚ ਇਸ ਦੀ ਇਵੈਲਿਊਏਸ਼ਨ ਲਈ ਡਿਸੀਜ਼ਨ ਸਪੋਰਟ ਦੇਵਾਂਗੇ।”
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …