Breaking News
Home / ਕੈਨੇਡਾ / ਫੁਲਕਾਰੀ ਮੀਡੀਆ ਵਲੋਂ ‘ਚਿੜੀਆਂ ਦਾ ਚੰਬਾ’ ਦਾ ਸਫਲ ਆਯੋਜਨ

ਫੁਲਕਾਰੀ ਮੀਡੀਆ ਵਲੋਂ ‘ਚਿੜੀਆਂ ਦਾ ਚੰਬਾ’ ਦਾ ਸਫਲ ਆਯੋਜਨ

ਬਰੈਂਪਟਨ : ਐਤਵਾਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੁਲਕਾਰੀ ਮੀਡੀਆ ਵੱਲੋਂ ਮੀਰਾਜ ਬੈਂਕੁਅਟ ਹਾਲ ਵਿੱਚ ‘ਚਿੜੀਆਂ ਦਾ ਚੰਬਾ’ ਨਾਮੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ- ਜਿਸ ਦਾ ਮੌਟੋ ਹੁੰਦਾ ਹੈ ‘ਐਕਸਪਰੈਸ-ਸੈਲੀਬਰੇਟ-ਇਮਪਾਵਰ’ ਦੀ ਰੂਹੇ ਰਵਾਂ ਮਾਂ-ਧੀ ਦੀ ਜੋੜੀ ਰਾਜ ਘੁੰਮਣ ਅਤੇ ਜੋਤ ਘੁੰਮਣ ਮਠਾੜੂ ਹੁੰਦੀ ਹੈ। ਫੁਲਕਾਰੀ ਮੀਡੀਆ ਹਰ ਸਾਲ ਹੀ ਇਕ ਨਵੇਂ ਥੀਮ ਵਾਲਾ ਪ੍ਰੋਗਰਾਮ ਪੇਸ਼ ਕਰਦਾ ਹੈ ।
ਇਹ ਪ੍ਰੋਗਰਾਮ ਆਪਣੀ ਵਿਲੱਖਣਤਾ ਕਰਕੇ ਹਮੇਸ਼ਾ ਸੋਲਡ ਆਊਟ ਹੁੰਦਾ ਹੈ; ਹਾਲ ਦੇ ਸਾਰੇ ਟੇਬਲਜ਼ ਬੁੱਕ ਹੁੰਦੇ ਹਨ। ਸੁਆਣੀਆਂ ਅਤੇ ਕੁੜੀਆਂ-ਚਿੜੀਆਂ ਸਾਰੀਆਂ ਹੀ ਬੜੇ ਚਾਅ ਨਾਲ ਰੰਗ ਬਿਰੰਗੇ ਪਹਿਰਾਵੇ ਅਤੇ ਫੁਲਕਾਰੀਆਂ ਲੈ ਕੇ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰਦੀਆਂ ਹਨ ; ਉਨ੍ਹਾਂ ਦੇ ਚਾਅ ਫੁੱਲੇ ਨਹੀਂ ਸਮਾਉਂਦੇ । ਹਾਲ ਦੀ ਸਜਾਵਟ ਵੀ ਦੇਖਣ ਵਾਲੀ ਹੁੰਦੀ ਹੈ। ਸਾਰੇ ਪ੍ਰੇਰਗ੍ਰਾਮ ਦੀ ਸਟੇਜ ਖ਼ੂਬਸੂਰਤ ਸੁਰਾਂ ਦੀ ਮਲਿਕਾ ਅਤੇ ਫੁਲਕਾਰੀ ਮੀਡੀਆ ਦੀ ਹੋਸਟ ਤੇ ਪ੍ਰੋਡਿਊਸਰ ਰਾਜ ਘੁੰਮਣ ਤੇ ਉਸ ਦੀ ਬੇਟੀ ਜੋਤ ਘੁੰਮਣ ਮਠਾਰੂ ਨੇ ਹੀ ਸੰਭਾਲੀ। ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਪੀੜ੍ਹੀ ਪਾੜੇ ਦੇ ਅੰਤਰ ਨੂੰ ਘਟਾਉਣ, ਔਰਤਾਂ ਦੇ ਮੁੱਦਿਆਂ ਤੇ ਗੱਲਬਾਤ ਅਤੇ ਆਪਣੀ ਸੰਸਕ੍ਰਿਤੀ ਅਤੇ ਸੱਭਿਆਚਾਰ ਦੀ ਸੰਭਾਲ ਲਈ ਉਪਰਾਲੇ ਕੀਤੇ ਜਾਂਦੇ ਹਨ। ਹਰ ਵਰ੍ਹੇ ਵੱਖਰੇ-ਵੱਖਰੇ ਖੇਤਰ ਵਿਚ ਵਿਸ਼ੇਸ਼ ਸੇਵਾ ਨਿਭਾਉਣ ਵਾਲੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।
ਪ੍ਰੋਗਰਾਮ ਦੀ ਸ਼ੁਰੂਆਤ ਪਰਮਪਾਲ ਸੰਧੂ ਦੁਆਰਾ ਰਚਿਤ ਤੇ ਜਿੰਦ ਧਾਲੀਵਾਲ ਦੁਆਰਾ ਗਾਏ ਗੀਤ ‘ਸੱਚੇ ਪਾਤਸ਼ਾਹ’ ਨਾਲ ਹੋਈ ਉਸ ਤੋਂ ਉਪਰੰਤ ਜਸਬੀਰ ਕੌਰ ਰਬਾਬਣ, ਪਰਮਿੰਦਰ ਕੌਰ, ਸਨੀ ਸ਼ਿਵਰਾਜ, ਨੱਚ ਨੀ ਪੰਜਾਬਣੇ, ਅਮਨ ਪ੍ਰੀਤ, ਗੁਰਲੀਨ, ਗੋਲਡਨ ਗਰਲਜ਼ ਗਿੱਧਾ ਅਤੇ ਉਪਕਾਰ ਸਿੰਘ ਆਦਿ ਕਲਾਕਾਰਾਂ ਨੇ ਗੀਤਾਂ, ਗ਼ਜ਼ਲਾਂ ਅਤੇ ਗਿੱਧੇ ਦੇ ਬਾਕਮਾਲ ਪ੍ਰੋਗਰਾਮ ਨਾਲ ਦਰਸ਼ਕਾ ਦਾ ਮਨੋਰੰਜਨ ਕੀਤਾ। ਸੁਰਜੀਤ ਪਾਤਰ ਜੀ ਦੇ ਛੋਟੇ ਭਰਾ ਉਪਕਾਰ ਸਿੰਘ ਨੇ ਗ਼ਜ਼ਲਾਂ ਦੀ ਮਹਿਫਿਲ ਵਿਚ ਆਪਣੀ ਸੁਰੀਲੀ ਅਵਾਜ਼ ਦੇ ਜਾਦੂ ਨਾਲ ਖੂਬ ਰੰਗ ਬੰਨਿਆ। ਇਸ ਤੋਂ ਇਲਾਵਾ ਵਿਸ਼ੇਸ਼ ਤੌਰ ‘ਤੇ ਨਵੀ ਔਜਲਾ ਨੂੰ ਸੋਸ਼ਲ ਐਕਟਿਵਿਜ਼ਮ ਐਵਾਰਡ, ਲਾਡਲੀਆਂ ਨੂੰ ਸੋਸ਼ਲ ਆਊਟਰੀਚ ਅਵਾਰਡ, ਜਿੰਦ ਧਾਲੀਵਾਲ ਨੂੰ ਹਿਊਮੈਨਿਟੀ ਮਿਊਜ਼ਿਕ ਐਵਾਰਡ ਪ੍ਰਦਾਨ ਕੀਤੇ ਗਏ । ਬਹਤੁ ਸਾਰੇ ਰੈਫਲ ਇਨਾਮ ਵੰਡੇ ਗਏ । ਕੁਲ ਮਿਲਾ ਕੇ ਇਹ ਪ੍ਰੋਗਰਾਮ ਬਹੁਤ ਸ਼ਾਨਦਾਰ ਅਤੇ ਜਾਨਦਾਰ ਰਿਹਾ ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …