ਬਰੈਂਪਟਨ/ਬਿਊਰੋ ਨਿਊਜ਼
ਸਭ ਤੋਂ ਪਹਿਲੋਂ ਸਾਰੇ ਹੀ ਪ੍ਰਿੰਟ ਮੀਡੀਆ ਦਾ ਬਹੁਤ-ਬਹੁਤ ਹਾਰਦਿਕ ਧੰਨਵਾਦ ਕੀਤਾ ਜਾਂਦਾ ਹੈ। ਜੋ ਪਿਛਲੇ ਦਸਾਂ ਸਾਲਾਂ ਤੋਂ ਨਿਸਵਾਰਥ, ਕੰਪਿਊਟਰ ਕਲਾਸਾਂ ਦੀ ਸੂਚਨਾ ਲੋੜਵੰਦ ਸੀਨੀਅਰਾਂ ਤੱਕ ਪਹੁੰਚਾ ਰਿਹਾ ਹੈ।
ਇਸ ਵੇਲੇ ਕੁੱਝ ਕੁ ਨੁਕਤਿਆਂ ਨੂੰ ਸਪਸ਼ਟ ਕੀਤਾ ਜਾਂਦਾ ਹੈ ਕਿ 1. ਕੰਪਿਊਟਰ ਕਲਾਸਾਂ ਲਈ ਸੀਨੀਅਰ ਤੋਂ ਭਾਵ ਹੈ 50 ਜਾਂ ਇਸ ਤੋਂ ਵੱਧ ਉਮਰ ਵਾਲੇ ਵਿਅਕਤੀ ਜੋ ਕਲਾਸਾਂ ਵਿੱਚ ਭਾਗ ਲੈ ਸਕਦੇ ਹਨ। 2. ਜਿਵੇਂ ਕਿ ਇਹ ਕਲਾਸਾਂ ਵਪਾਰ ਨਹੀਂ ਹਨ, ਇਸ ਲਈ ਕਲਾਸ ਵਿੱਚ ਥਾਂ ਹੋਣ ਉੱਤੇ 50 ਸਾਲ ਤੋਂ ਘੱਟ ਉਮਰ ਵਾਲੇ ਵਿਅਕਤੀ ਵੀ ਇਨ੍ਹਾਂ ਵਿੱਚ ਆ ਸਕਦੇ ਹਨ। 3. ਪਿਛਲੇ ਸਾਲਾਂ ਵਿੱਚ ਦੇਖਿਆ ਗਿਆ ਹੈ ਕਿ ਕੁੱਝ ਵਿਅਕਤੀ ਹਫ਼ਤੇ ਦੇ ਪੰਜੇ ਦਿਨ ਕੰਮ ਕਰਦੇ ਹਨ ਅਤੇ ਉਹ ਕੇਵਲ ਵੀਕ ਐੰਡ ਉੱਤੇ ਹੀ ਕਲਾਸਾਂ ਵਿੱਚ ਆ ਸਕਦੇ ਹਨ। ਇਸ ਸਾਲ ਵੀਕ ਐੰਡ ਕਲਾਸਾਂ ਦਾ ਵੀ ਪਰਬੰਧ ਕੀਤਾ ਜਾ ਰਿਹਾ ਹੈ।
ਉਸ ਗਰੁੱਪ ਵਿੱਚ ਵੀ ਆਪਣਾ ਨਾਂ ਰਜਿਸਟਰ ਕਰਵਾਇਆ ਜਾ ਸਕਦਾ ਹੈ। 4. ਇੱਕ ਗਰੁੱਪ ਵੱਧ ਤੋਂ ਵੱਧ 20 ਸਿਖਿਆਰਥੀਆਂ ਦਾ ਹੋ ਸਕਦਾ ਹੈ ਅਤੇ ਦੋ ਘੰਟੇ ਲਈ ਹੁੰਦਾ ਹੈ। ਕਲਾਸਾਂ 21 ਜੂਨ ਤੋਂ ਆਰੰਭ ਕੀਤੀਆਂ ਜਾਣਗੀਆਂ। ਜਿਨ੍ਹਾਂ ਨੇ ਆਪਣੇ ਨਾਂ ਲਿਖਵਾ ਦਿੱਤੇ ਹਨ, ਉਨ੍ਹਾਂ ਨੂੰ 20 ਜੂਨ ਤੋਂ ਪਹਿਲੋਂ-ਪਹਿਲੋਂ ਵਿਸਥਾਰ ਵਿੱਚ ਪ੍ਰੋਗਰਾਮ ਦੱਸ ਦਿੱਤਾ ਜਾਇਗਾ। ਨਿਸਚਿੰਤ ਰਹਿਣ। ਜਿਨ੍ਹਾਂ ਨੇ ਆਪਣੇ ਨਾਂ ਅਜੇ ਤੀਕਰ ਨਹੀਂ ਲਿਖਵਾਏ ਉਹ ਛੇਤੀ ਤੋਂ ਛੇਤੀ ਲਿਖਵਾ ਲੈਣ। ਲਿਖਵਾਉਣ ਲਈ ਢੁਕਵਾਂ ਸਮਾਂ ਸਵੇਰੇ 10 ਤੋਂ 12 ਵਜੇ ਅਤੇ ਸ਼ਾਮ ਨੂੰ 3 ਤੋਂ 5 ਵਜੇ ਤੀਕਰ ਹੈ। ਫੋਨ ਉੱਤੇ ਸੁਨੇਹਾ ਕਦੇ ਵੀ ਛੱਡ ਸਕਦੇ ਹੋ। ਪਰ ਆਪਣਾ ਨਾਮ ਅਤੇ ਨੰਬਰ ਚੰਗੀ ਤਰ੍ਹਾਂ ਸਾਫ-ਸਾਫ ਬੋਲੋ। ਕਿਰਪਾਲ ਸਿੰਘ ਪੰਨੂੰ ਨਾਲ ਸੰਪਰਕ ਕਰਨ ਲਈ ਫੋਨ ਨੰਬਰ 905-796-0531 ਉੱਤੇ ਗੱਲ ਕਰੋ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …