14.8 C
Toronto
Tuesday, September 16, 2025
spot_img
Homeਕੈਨੇਡਾਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਨੇ ਜ਼ਿਮਨੀ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਕੈਥਲੀਨ ਵਿੰਨ...

ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਨੇ ਜ਼ਿਮਨੀ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਕੈਥਲੀਨ ਵਿੰਨ ਨੂੰ ਦਿੱਤਾ ਝਟਕਾ

ਓਨਟਾਰੀਓ : ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਨੇ ਜ਼ਿਮਨੀ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਪ੍ਰੀਮੀਅਰ ਕੈਥਲੀਨ ਵਿੰਨ ਨੂੰ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ। 1981 ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰੀ ਪ੍ਰੋਗਰੈਸਿਵ ਕੰਸਰਵੇਟਿਵਾਂ ਨੇ ਅਹਿਮ ਉੱਤਰੀ ਹਲਕੇ ਸੂ ਸੇਂਟ ਮੈਰੀ ਉੱਤੇ ਜਿੱਤ ਹਾਸਲ ਕੀਤੀ। ਪੀਸੀ ਆਗੂ ਪੈਟ੍ਰਿਕ ਬ੍ਰਾਊਨ ਦੀ ਲਿਬਰਲਾਂ ਉੱਤੇ ਇਹ ਲਗਾਤਾਰ ਪੰਜਵੀ ਜਿੱਤ ਹੈ। ਉਨ੍ਹਾਂ ਸਾਲਟ ਸਿਟੀ ਦੇ ਕਾਊਂਸਲਰ ਰੌਸ ਰੋਮਾਨੋ ਨੂੰ ਪ੍ਰੋਵਿੰਸ ਪੱਧਰੀ ਵੋਟਿੰਗ ਤੋਂ ਠੀਕ 12 ਮਹੀਨੇ ਪਹਿਲਾਂ ਸ਼ਹਿਰ ਦਾ ਨਵਾਂ ਐਮਪੀਪੀ ਬਣਾਇਆ ਹੈ। ਸਮਰਥਨ ਹਾਸਲ ਕਰਨ ਦੇ ਇਰਾਦੇ ਨਾਲ ਇਸ ਇਲਾਕੇ ਦਾ ਬ੍ਰਾਊਨ ਵੱਲੋਂ 10 ਵਾਰੀ ਦੌਰਾ ਕੀਤਾ ਗਿਆ। ਇੱਕ ਬਿਆਨ ਵਿੱਚ ਖੁਸ਼ੀ ਵਿੱਚ ਖੀਵੇ ਬ੍ਰਾਊਨ ਨੇ ਆਖਿਆ ਕਿ ਅਸੀਂ ਉਸ ਹਲਕੇ ਉੱਤੇ ਜਿੱਤ ਹਾਸਲ ਕੀਤੀ ਹੈ ਜਿਸ ਉੱਤੇ ਪਿਛਲੇ 30 ਸਾਲਾਂ ਵਿੱਚ ਅਸੀਂ ਕਦੇ ਜਿੱਤ ਦਰਜ ਨਹੀਂ ਸੀ ਕਰਾ ਸਕੇ। ਉਨ੍ਹਾਂ ਇਹ ਵੀ ਆਖਿਆ ਕਿ ਵੋਟਰਜ਼ ਇਹ ਸਪਸ਼ਟ ਕਰ ਚੁੱਕੇ ਹਨ ਕਿ ਸਿਰਫ ਓਨਟਾਰੀਓ ਦੀ ਪੀਸੀ ਪਾਰਟੀ ਹੀ ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲ ਸਕਦੀ ਹੈ। ਇਹ ਵੀ ਲੋਕਾਂ ਨੂੰ ਸਮਝ ਆ ਚੁੱਕਿਆ ਹੈ ਕਿ ਪੀਸੀ ਪਾਰਟੀ ਤੋਂ ਬਿਨਾ ਸੂ ਸੇਂਟ ਮੈਰੀ ਤੇ ਉੱਤਰੀ ਓਨਟਾਰੀਓ ਦੀ ਸਹੀ ਮਾਇਨੇ ਵਿੱਚ ਬਾਂਹ ਫੜਨ ਵਾਲਾ ਕੋਈ ਨਹੀਂ ਹੈ। ਰੋਮਾਨੋ ਨੇ ਵਿੰਨ ਮੰਤਰੀ ਮੰਡਲ ਦੇ ਸਾਬਕਾ ਮੰਤਰੀ ਡੇਵਿਡ ਓਰਾਜ਼ਿਏਟੀ ਨੂੰ ਬਦਲਣ ਲਈ 40.4 ਫੀਸਦੀ ਵੋਟਾਂ ਹਾਸਲ ਕੀਤੀਆਂ ਜਦਕਿ ਐਨਡੀਪੀ ਨੂੰ 32.9 ਫੀਸਦੀ ਵੋਟਾਂ ਮਿਲੀਆਂ। ਜ਼ਿਕਰਯੋਗ ਹੈ ਕਿ ਓਰਾਜ਼ਿਏਟੀ ਨੇ ਸੂ ਵਿੱਚ ਨਵਾਂ ਕਰੀਅਰ ਸ਼ੁਰੂ ਕਰਨ ਤੇ ਆਪਣੇ ਪਰਿਵਾਰ ਨੂੰ ਵਧੇਰੇ ਸਮਾਂ ਦੇਣ ਲਈ ਦਸੰਬਰ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬ੍ਰਾਊਨ ਨੇ ਆਖਿਆ ਕਿ ਇਹ ਜਿੱਤ ਲਿਬਰਲਾਂ ਲਈ ਇੱਕ ਹੋਰ ਚਿਤਾਵਨੀ ਹੈ।

RELATED ARTICLES
POPULAR POSTS