Breaking News
Home / ਕੈਨੇਡਾ / ਬਰੈਂਪਟਨ ਵੈਸਟ ਵਾਸੀਆਂ ਦੇ ਬਿਹਤਰ ਭਵਿੱਖ ਦੇ ਨਿਰਮਾਣ ਵੱਲ ਪ੍ਰਗਤੀ : ਵਿੱਕ ਢਿੱਲੋਂ

ਬਰੈਂਪਟਨ ਵੈਸਟ ਵਾਸੀਆਂ ਦੇ ਬਿਹਤਰ ਭਵਿੱਖ ਦੇ ਨਿਰਮਾਣ ਵੱਲ ਪ੍ਰਗਤੀ : ਵਿੱਕ ਢਿੱਲੋਂ

ਬਰੈਂਪਟਨ/ਬਿਊਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਲੰਘੇ ਹਫਤੇ ਵਿਧਾਨ ਸਭਾ ਦੀ ਸਪ੍ਰਿੰਗ ਸਿਟਿੰਗ ਵਿੱਚ ਓਨਟਾਰੀਓ ਵਾਸੀਆਂ ਲਈ ਕਈ ਨਵੇਂ ਮੌਕੇ ਉਚਾਰੇ ਅਤੇ ਸਰੁੱਖਿਆ ਵੀ ਵਧਾਈ। ਇਹਨਾਂ ਉਪਾਵਾਂ ਨਾਲ ਕਈ ਚੰਗੀ ਨੌਕਰੀਆਂ, ਬਿਹਤਰ ਉਜਰਤ,  ਕਾਰਜ ਸਥਾਨ,  ਪਰਿਵਾਰਾਂ, ਕਾਮਿਆਂ, ਵਿਦਿਆਰਥੀਆਂ ਅਤੇ ਬਜੁਰਗਾਂ ਨੂੰ ਸਹਿਯੋਗ ਮਿਲੇਗਾ। ਓਨਟਾਰੀਓ ਦੀ ਅਰਥਵਿਵਸਥਾ ਇਸ ਵੇਲੇ ਬਹੁਤ ਹੀ ਮਜਬੂਤ ਹੈ। ਪਰ ਇਹ ਅਹਿਸਾਸ ਰੋਜ਼ਮਰਾ ਜ਼ਿੰਦਗੀ ਵਿਚ ਮਹਿਸੂਸ ਨਹੀਂ ਕੀਤਾ ਜਾ ਰਿਹਾ। ਬਰੈਂਪਟਨ ਵੈਸਟ ਵਾਸੀਆਂ ਦੀ ਵਧੇਰੇ ਮਦਦ ਕਰਨ ਲਈ ਓਨਟਾਰੀਓ ਸਰਕਾਰ ਨੇ ਕਈ ਅਜਿਹੇ ਐਲਾਨ ਕੀਤੇ ਹਨ ਜਿਸ ਨਾਲ ਲੋਕਾਂ ਦੀ ਜਿੰਦਗੀ ਵਿਚ ਸਕਾਰਾਤਮਕ ਫਰਕ ਪਵੇਗਾ। ਜਿਵੇਂ ਕਿ ਉਜਰਤ ਯਾਨੀ ਮਿਨੀਮਮ ਵੇਜ ਵਿਚ ਵਾਧਾ – 2019 ਤੱਕ ਓਨਟਾਰੀਓ ਵਿਚ ਘੱਟ ਤੋਂ ਘੱਟ ਉਜਰਤ $ 15 ਪ੍ਰਤੀ ਘੰਟਾ ਹੋਵੇਗੀ। 2018 ਜਨਵਰੀ  ਤੋਂ ਇਹ ਵੱਧ ਕੇ ਪਹਿਲਾਂ $ 14 ਪ੍ਰਤੀ ਘੰਟਾ ਕੀਤੀ ਜਾ ਰਿਹੀ ਹੈ। ਫ੍ਰੀ ਪ੍ਰਿਸਕ੍ਰਿਪਸ਼ਨ – 24 ਸਾਲ ਦੀ ਉਮਰ ਤੋਂ ਘੱਟ ਨੌਜਵਾਨ ਅਤੇ ਬੱਚਿਆਂ ਲਈ ਓਨਟਾਰੀਓ ਹੈਲਥ ਇੰਸ਼ੋਰੈਂਸ ਪਲਾਨ ਪਲਸ (OHIP+)  ਤਹਿਤ ਫ੍ਰੀ ਪ੍ਰਿਸਕ੍ਰਿਪਸ਼ਨ ਦਾ ਐਲਾਨ। ਜਨਵਰੀ 2018 ਤੋਂ ਇਹ ਪਲਾਨ ਲਾਗੂ ਕੀਤਾ ਜਾਵੇਗਾ। ਬੇਸਿਕ ਇਨਕਮ ਦੇ ਪਾਇਲਟ ਪ੍ਰੋਜੈਕਟ ਦਾ ਐਲਾਨ ਜਿਸ ਨਾਲ ਘੱਟ ਆਮਦਨ ਵਾਲੇ ਲੋਕਾਂ ਨੂੰ  ਵਧੇਰੇ ਮਦਦ ਮਿਲੇਗੀ। ਓਨਟਾਰੀਓ ਵਿਚ ਘਰ ਖਰੀਦਣ ਜਾਂ ਕਿਰਾਏ ਦੇ ਲੈਣਾ ਨਵੇਂ ਨਿਯਮਾਂ ਹੇਠ ਹੋਰ ਕਿਫਾਇਤੀ ਬਣਾਇਆ ਗਿਆ। ਬਿਜਲੀ ਦੀ ਦਰ ਰਿਹਾਇਸ਼ੀ ਗਾਹਕਾਂ, ਛੋਟੇ ਉਦਯੋਗ ਅਤੇ ਕਿਸਾਨਾਂ ਲਈ ਔਸਤਨ 25 ਪ੍ਰਤੀਸ਼ਤ ਨਾਲ ਘਟਾਈ ਗਈ। ਇਕ ਲੱਖ ਤੋਂ ਵੱਧ ਬੱਚਿਆਂ ਲਈ ਭਰੋਸੇਮੰਦ ਅਤੇ ਕਿਫਾਇਤੀ ਚਾਇਲਡ ਕੇਅਰ ਸਥਾਨਾਂ ਵਿਚ ਵਾਧਾ। ਇਸ ਤੋਂ ਇਲਾਵਾ ਫਰਵਰੀ ਵਿਚ ਬਰੈਂਪਟਨ ਵੈਸਟ ਵਿਚ ਪੀਲ ਮੇਮੋਰੀਅਲ ਅਰਜੰਟ ਕੇਅਰ ਸੈਂਟਰ ਵੀ ਖੋਲ੍ਹਿਆ ਗਿਆ ਤਾਂ ਜੋ ਲੋਕਾਂ ਨੂੰ ਵਧੇਰੇ ਸਹਿਤ ਸੰਬੰਧੀ ਸੇਵਾਵਾਂ ਦੀ ਮਦਦ ਮਿਲ ਸਕੇ। ੳਸੇਪ ਜਾਨੀ ਇਸ ਸਤੰਬਰ ਤੋਂ ਫ੍ਰੀ ਟਿਊਸ਼ਨ ਵੀ ਪ੍ਰਧਾਨ ਕਰ ਰਿਹੀ ਹੈ। ਵਧੇਰੇ ਜਾਣਕਾਰੀ ਲਈ ontario.ca/osap ਤੇ ਲੋਗ ਇਨ ਕਰੋ। ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਕਿ, ”ਓਨਟਾਰੀਓ ਸਰਕਾਰ ਨੇ ਇਸ ਮੀਟਿੰਗ ਵਿਚ ਕੁਲ 17 ਬਿਲ ਪਾਸ ਕੀਤੇ ਜੋ ਕਿ ਨਾ ਕਿ ਸਿਰਫ ਬਰੈਂਪਟਨ ਵੈਸਟ ਲਈ ਲਾਭਕਾਰੀ ਹਨ ਬਲਕਿ ਪੂਰੇ ਸੂਬੇ ਲਈ ਮਦਦਗਾਰ ਹੋਣਗੇ। ਅਸੀਂ ਲਗਾਤਾਰ ਸੂਬੇ ਦੇ ਭਵਿੱਖ ਨੂੰ ਬਿਹਤਰ ਅਤੇ ਚਮਕਦਾਰ ਬਣਾਉਣ ਲਈ ਮਿਹਨਤ ਕਰਾਂਗੇ।

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …