3.7 C
Toronto
Sunday, April 12, 2026
spot_img
Homeਕੈਨੇਡਾਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਨੇ ਪਿਕਨਿਕ ਮਨਾਈ

ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਨੇ ਪਿਕਨਿਕ ਮਨਾਈ

Ahluwalia picnic-2 copy copy‘ਕੈਨੇਡਾ-ਡੇਅ’ ਦਾ ਕੇਕ ਪੀਲ ਪੁਲਿਸ ਬੋਰਡ ਦੇ ਚੇਅਰਮੈਨ ਅਮਰੀਕ ਸਿੰਘ ਆਹਲੂਵਾਲੀਆ ਤੇ ਹੋਰਨਾਂ ਨੇ ਮਿਲ ਕੇ ਕੱਟਿਆ
ਬਰੈਂਪਟਨ: ਕੈਨੇਡਾ-ਡੇਅ ਵਾਲੇ ਦਿਨ ਸ਼ੁੱਕਰਵਾਰ ਨੂੰ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਵੱਲੋਂ ਆਪਣੀ ਸਲਾਨਾ ਪਿਕਨਿਕ ਖੁੱਲ੍ਹੇ ਅਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਐਰਿਨਡੇਲ ਪਾਰਕ, ਡੰਡਾਸ ਸਟਰੀਟ ਆਹਲੂਵਾਲੀਆ ਪਰਿਵਾਰਾਂ ਤੋਂ ਇਲਾਵਾ ਕਈ ਹੋਰਨਾਂ ਨੇ ਵੀ ਸ਼ਿਰਕਤ ਕੀਤੀ।
ਇਸ ਪਿਕਨਿਕ ਵਿੱਚ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਤੰਦੂਰੀ ਨਾਈਟਸ ਦੇ ਟੌਮੀ ਵਾਲੀਆ ਵੱਲੋਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਪਰੋਸੇ ਗਏ ਜਿਨ੍ਹਾਂ ਵਿੱਚ ਚਿੱਲੀ ਚਿੱਕਨ ਤੇ ਫ਼ਰਾਈਡ ਚਿੱਕਨ ਤੋਂ ਇਲਾਵਾ ਸ਼ਾਕਹਾਰੀ ਭੋਜਨ ਵਿੱਚ ਪਨੀਰ ਦੀਆਂ ਕਈ ਆਈਟਮਾਂ, ਸਬਜ਼ੀਆਂ, ਸਲਾਦ, ਚਾਟ, ਮਿਠਾਈਆਂ, ਪਕੌੜੇ, ਸਮੋਸੇ, ਵਾਟਰ-ਮੈਲਨ, ਕੋਲਡ-ਡਰਿੰਕਸ, ਚਾਹ ਆਦਿ ਸ਼ਾਮਲ ਸਨ।
ਇਸ ਦਿਨ ਕੈਨੇਡਾ-ਡੇਅ ਨੂੰ ਮੁੱਖ ਰੱਖਦਿਆਂ ਹੋਇਆਂ ਐਸੋਸੀਏਸ਼ਨ ਵੱਲੋਂ ਪੀਲ ਪੁਲਿਸ ਬੋਰਡ ਦੇ ਚੇਅਰਮੈਨ ਅਮਰੀਕ ਸਿੰਘ ਆਹਲੂਵਾਲੀਆ ਅਤੇ ਹੋਰ ਪਤਵੰਤਿਆਂ ਨੇ ਮਿਲ ਕੇ ਕੇਕ ਕੱਟਿਆ ਅਤੇ ਸਾਰਿਆਂ ਨੇ ਰਲ-ਮਿਲ ਕੇ ਛਕਿਆ। ਨੌਜਵਾਨਾਂ ਨੇ ਮਨੋਰੰਜਨ ਲਈ ਕ੍ਰਿਕਟ ਮੈਚ ਖੇਡਿਆ ਅਤੇ ਦਵਿੰਦਰ ਕੌਰ ਨੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ। ਸਾਰਿਆਂ ਦੇ ਮਨ-ਪ੍ਰਚਾਵੇ ਲਈ ਡੀ ਜੇ ਤੇ ਗਾਣਾ-ਵਜਾਣਾ ਵੀ ਚੱਲਦਾ ਰਿਹਾ। ਕਈਆਂ ਨੇ ਆਪਸ ਵਿੱਚ ਬੈਠ ਕੇ ਬੀਤੇ ਸਮੇਂ ਦੀਆਂ ਯਾਦਾਂ ਅਤੇ ਵਰਤਮਾਨ ਗੱਲਾਂ-ਬਾਤਾਂ ਵੀ ਸਾਂਝੀਆਂ ਕੀਤੀਆਂ।ਪਿਕਨਿਕ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਵਾਲੀਆ, ਮੀਤ-ਪ੍ਰਧਾਨ ਆਰ ਐਸ ਵਾਲੀਆ, ਪੈਟਰਨ ਮੋਹਿੰਦਰ ਸਿੰਘ ਵਾਲੀਆ, ਸੈਕਟਰੀ ਮਨਮੋਹਨ ਸਿੰਘ ਵਾਲੀਆ, ਚਰਨਜੀਤ ਸਿੰਘ ਵਾਲੀਆ, ਟੌਮੀ ਵਾਲੀਆ, ਅਮਰੀਕ ਸਿੰਘ, ਇੰਦੂ ਵਾਲੀਆ, ਸੁਰਿੰਦਰ ਸਿੰਘ ਸੰਧੂ ਤੇ ਹੋਰ ਪਰਿਵਾਰਾਂ ਸਮੇਤ ਹਾਜ਼ਰ ਸਨ। ਇਸ ਮੌਕੇ ਪ੍ਰਬੰਧਕਾਂ ਦੇ ਵਿਸ਼ੇਸ਼ ਸੱਦੇ ‘ਤੇ ਮੀਡੀਆ ਵੱਲੋਂ ਪਰਵਾਸੀ ਸਮੂਹ ਦੇ ਰਜਿੰਦਰ ਸੈਣੀ, ਸਿੱਖ ਸਪੋਕਸਮੈਨ ਦੇ ਸੁਖਦੇਵ ਸਿੰਘ ਝੰਡ ਤੇ ਪ੍ਰੋ. ਜਗੀਰ ਸਿੰਘ ਕਾਹਲੋਂ ਅਤੇ ਸਨੀ ਗਿੱਲ ਨੇ ਵੀ ਸ਼ਮੂਲੀਅਤ ਕੀਤੀ।

RELATED ARTICLES
POPULAR POSTS