Breaking News
Home / ਕੈਨੇਡਾ / ਹੰਬਰਵੁੱਡ ਸੀਨੀਅਰ ਕਲੱਬ ਵਲੋਂ ਅਵਤਾਰ ਮਿਨਹਾਸ ਦੀ ਹਮਾਇਤ ਦਾ ਐਲਾਨ

ਹੰਬਰਵੁੱਡ ਸੀਨੀਅਰ ਕਲੱਬ ਵਲੋਂ ਅਵਤਾਰ ਮਿਨਹਾਸ ਦੀ ਹਮਾਇਤ ਦਾ ਐਲਾਨ

logo-2-1-300x105ਈਟੋਬੀਕੋ/ਬਿਊਰੋ ਨਿਊਜ਼
ਹੰਬਰਵੁੱਡ ਸੀਨੀਅਰ ਕੱਲਬ ਦੀ ਮੀਟਿੰਗ ਵਿੱਚ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ ਨੇ ਕਲੱਬ ਦੇ ਸਾਰੇ ਮੈਂਬਰਾਂ ਨੂੰ ਈਟੋਬੀਕੋਕ ਵਾਰਡ ਨੰਬਰ 1 ਅਤੇ 2 ਤੋਂ ਸਕੂਲ ਟਰੱਸਟੀਜ਼ ਲਈ ਉਮੀਦਵਾਰ ਅਵਤਾਰ ਮਿਨਹਾਸ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਬੇਨਤੀ ਕੀਤੀ।ਆਪਣੇਂ ਵਿਚਾਰ ਪੇਸ਼ ਕਰਦਿਆਂ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਅਵਤਾਰ ਮਿਨਹਾਸ ਜੀ ਸਾਰੇ ਉਮੀਦਵਾਰਾਂ ਵਿੱਚੋਂ ਇਕੱਲੇ ਹੀ ਪੰਜਾਬੀ ਉਮੀਦਵਾਰ ਹਨ।ਕਲੱਬ ਦੇ ਦੂਸਰੇ ਨੁਮਾਉਂਦਿਆਂ ਵਿੱਚੋਂ ਅਵਤਾਰ ਸਿੰਘ ਬੈਂਸ ਨੇਂ ਆਪਣੀਂ ਮੱਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਅਵਤਾਰ ਮਿਨਹਾਸ ਜੀ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਮਾਮਲਿਆਂ ਦੀ ਚੰਗੀ ਜਾਣਕਾਰੀ ਰੱਖਦੇ ਹਨ ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਈਏ।
ਸੁਲੱਖਣ ਸਿੰਘ ਅਟਵਾਲ ਨੇਂ ਕਿਹਾ ਕਿ ਹੰਬਰਵੁੱਡ ਸੀਨੀਅਰ ਕੱਲਬ ਵਿੱਚ ਹਰ ਜਾਤ,ਧਰਮ,ਰੰਗ ਦੇ ਮੈਂਬਰਾਂ ਦਾ ਸਵਾਗਤ ਹੈ ਅਤੇ ਅਵਤਾਰ ਮਿਨਹਾਸ ਹੋਰੀਂ ਵੀ ਹਰ ਜਾਤ, ਧਰਮ, ਰੰਗ ਦੇ ਇਨਸਾਨ ਦੀ ਮੱਦਦ ਕਰਨਾਂ ਆਪਣਾਂ ਫਰਜ਼ ਸਮਝਦੇ ਹਨ। ਇਹਨਾਂ ਨੂੰ ਵੋਟਾਂ ਵਿੱਚ ਜਿਤਾਉਣ ਤੋਂ ਬਾਅਦ ਅਸੀਂ ਆਪਣੀਆਂ ਸਮਸਿੱਆਵਾਂ ਬਾਰੇ ਆਪਣੀਂ ਭਾਸ਼ਾ ਵਿੱਚ ਗੱਲ ਕਰ ਸਕਦੇ ਹਾਂ। ਮੀਟਿੰਗ ਦੇ ਅੰਤ ਵਿੱਚ ਟਰੱਸਟੀਜ਼ ਉਮੀਦਵਾਰ ਅਵਤਾਰ ਮਿਨਹਾਸ ਨੇਂ ਹੰਬਰਵੁੱਡ ਸੀਨੀਅਰਜ਼ ਕਲੱਬ ਦੇ ਪ੍ਰਧਾਨ, ਮੀਤ ਪ੍ਰਧਾਨ,ਦੂਸਰੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿઠ ਇਸ ਪ੍ਰੋਗਰਾਮ ਵਿੱਚ ਸੱਦਣ ਲਈ ਸ਼ੁਕਰੀਆ, ਭਰੋਸਾ ਕਰਦਾਂ ਹਾਂ ਕਿ ਵੋਟਾਂ ਵਾਲੇ ਦਿਨ,ਆਪਣਾਂ ਕੀਮਤੀ ਵੋਟ ਪਾ ਕੇ ਜਿਤਾਉਗੇ। ਇਸ ਦੇ ਨਾਲ ਉਹਨਾਂ ਇਸ ਸੀਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਟੋਰੰਟੋ ਦੇ ਸਾਬਕਾ ਮੇਅਰ ਅਤੇ ਕੋਂਸਲਰ ਰੌਬ ਫੋਰਡ ਦੇ ਅਕਾਲ ਚਲਾਣੇਂ ਤੋਂ ਬਾਅਦ ਸਿਟੀ ਕੋਂਸਲਰ ਦੀ ਸੀਟ ਖਾਲੀ ਹੋਣ ਕਾਰਨ ਮਾਈਕ ਫੋਰਡ ਦੁਆਰਾ ਈਟੋਬੀਕੋਕ  ਵਾਰਡ ਨੰਬਰ 1 ਅਤੇ 2 ਤੋਂ ਸਕੂਲ ਟਰੱਸਟੀਜ਼ ਦਾ ਅਸਤੀਫਾ ਦੇਣ ਕਾਰਨ ਇਹ ਸੀਟ ਖਾਲੀ ਹੋਈ ਸੀ। ਉਹਨਾਂ ਸਾਬਕਾ ਸਕੂਲ ਟਰਸੱਟੀਜ਼ ਮਾਈਕ ਫੋਰਡ ਦੀ ਤਾਰੀਫ ਕਰਦਿਆਂ ਕਿਹਾ ਕਿ ਉਹਨਾਂ ਨੇਂ ਆਪਣੀਂ ਜਿੰਮੇਵਾਰੀ ਬਖੂਬੀ ਨਿਭਾਈ ਹੈ।ਇੱਥੇ ਇਹ ਵਰਨਣਯੋਗ ਹੈ ਕਿ ਜਦੋਂ ਮਾਈਕ ਫੋਰਡ ਨੇਂ ਇਸ ਏਰੀਏ ਤੋਂ ਸਕੂਲ ਟਰੱਸਟੀਜ ਦੀ ਚੋਣ ਲੜ੍ਹੀ ਸੀ ਤਾਂ ਉਹਨਾਂ ਬਾਰੇ ਕੁੱਝ ਲੋਕਾਂ ਵਲੋਂ ਸਵਾਲ ਕੀਤੇ ਗਏ ਸਨ ਕਿ ਉਹ ਤਾਂ ਘੱਟ ਉਮਰ ਦਾ ਹੈ, ਕੋਈ ਤਜ਼ਰਬਾ ਵੀ ਨਹੀਂ ਹੈ। ਪਰ ਮਾਈਕ ਫੋਰਡ ਨੇਂ ਸੀਟ ਜਿੱਤ ਕੇ ਅਤੇ ਆਪਣੇਂ ਕੰਮ ਕਰ ਕੇ ਦਿਖਾ ਦਿੱਤਾ ਕਿ ਇਨਸਾਨ ਦਾ ਦ੍ਰਿੜ੍ਹ ਨਿਸ਼ਚਾ ਹਰ ਕੰਮ ਕਰਵਾ ਸਕਦਾ ਹੈ। ਅਵਤਾਰ ਮਿਨਹਾਸ ਜੀ ਦਾ ਇਸ ਤੋਂ ਵੱਡਾ ਤਜ਼ਰਬਾ ਕੀ ਹੋ ਸਕਦਾ ਹੈ ਕਿ ਉੇਹਨਾਂ ਨੇਂ ਇੱਕ ਚੰਗੇ ਬਾਪ ਦੀ ਭੁਮਿਕਾ ਨਿਭਾ ਕੇ ਆਪਣੇਂ ਬੱਿਚਆਂ ਨੂੰ ਸਕੂਲਾਂ ਵਿੱਚ ਪੜ੍ਹਾਈ ਤੋਂ ਬਾਅਦ ਉੱਚ ਦਰਜੇ ਦੇ ਅਹੁਦਿਆਂ ਤੇ ਬਿਰਾਜਮਾਨ ਕਰਵਾਇਆ ਹੈ ਅਤੇ ਆਪਣੇਂ ਆਟੋ ਬਿਜਨੈਸ ਦੇ ਕਈ ਸਕੂਲ ਦੇ ਬੱਿਚਆਂ ਨੂੰ ਅਪਰੈਂਟਸਸ਼ਿਪ ਪ੍ਰੋਗਰਾਮ ਤਹਿਤ ਮੱਦਦ ਕੀਤੀ ਹੈ।ਇਹ ਸੱਭ ਗੱਲਾਂ ਦੱਸਦੀਆਂ ਹਨ ਕਿ ਅਵਤਾਰ ਮਿਨਹਾਸ ਜੀ ਸਕੂਲ ਟਰੱਸਟੀਜ਼ ਲਈ ਯੋਗ ਉਮੀਦਵਾਰ ਹਨ ਅਤੇ ਸਾਡਾ ਸੱਭ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਹਰ ਤਰਾਂ ਨਾਲ ਮੱਦਦ ਕਰਕੇ, ਇਸ ਇਲੈਕਸ਼ਨ ਵਿੱਚ ਜਿਤਾਈਏ।ਵਾਲੰਟੀਅਰ ਜਾਂ ਹੋਰ ਕਿਸੇ ਵੀ ਤਰ੍ਹਾਂ ਮੱਦਦ ਕਰਨ ਲਈ ਉਹਨਾਂ ਦੇ ਕੈਂਪੈਨ ਦਫਤਰ 680 ਰੈਕਸਡੇਲ ਬੁਲੇਵਾਰਡ, ਯੁਨਿਟ 29, ਈਟੋਬੀਕੋਕ ਅਤੇ ਫੋਨ 416 722 4974 ਤੇ ਸਪੰਰਕ ਕੀਤਾ ਜਾ ਸਕਦਾ ਹੈ। (ਰਿਪੋਰਟ:ਦੇਵ ਝੱਮਟ 647-853-2752)

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …