ਬਰੈਂਪਟਨ/ਬਿਊਰੋ ਨਿਊਜ਼
ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੇ ਬਹੁਤ ਸਾਰੇ ਵਾਲੰਟੀਅਰ ਪਿਛਲੇ ਚਾਰ ਸਾਲਾਂ ਤੋਂ ਪਾਰਕਾਂ ਅਤੇ ਨੇਬਰਹੁੱਡ ਕਲੀਨਿੰਗ ਲਈ ਵਾਲੰਟੀਅਰ ਦੇ ਤੌਰ ਤੇ ਕੰਮ ਕਰਦੇ ਹਨ। ਇਸ ਸਾਲ ਮਈ ਤੋਂ ਇਹ ਕੰਮ ਜਾਰੀ ਹੈ। ਇਸ ਵੀਕ -ਐਂਡ ਤੇ ਵਾਰਡ 7-8 ਦੇ ਕਾਉਂਸਲਰ ਪੈਟ ਫੋਰਟੀਨੀ ਰੈੱਡ ਵਿੱਲੋ ਪਾਰਕ ਵਿੱਚ ਸਵੇਰੇ 8:30 ਵਜੇ ਆਏ ਜਿੱਥੇ ਕਲੀਨਿੰਗ ਤੋਂ ਬਾਦ ਵਾਲੰਟੀਅਰ ਇਕੱਠੇ ਹੋਕੇ ਚਾਹ ਪਾਣੀ ਦਾ ਆਨੰਦ ਮਾਣਦੇ ਹਨ।
ਇਸ ਮੌਕੇ ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ, ਐਸੋਸੀਏਸ਼ਨ ਆਫ ਸੀਨੀਅਰਜ਼ ਦੇ ਪਰਧਾਨ ਪਰਮਜੀਤ ਬੜਿੰਗ ਅਤੇ ਸਮੁਚੀ ਵਾਲੰਟੀਅਰ ਟੀਮ ਨੇ ਉਹਨਾ ਦਾ ਸਵਾਗਤ ਕੀਤਾ। ਕਾਂਊਸਲਰ ਪੈਟ ਨੇ ਚਾਹ -ਪਾਣੀ ਵਰਤਾ ਕੇ ਖੁਸ਼ੀ ਪਰਗਟ ਕਰਦਿਆਂ ਸਮੂਹ ਵਾਲੰਟੀਅਰਜ ਦੇ ਇਸ ਕੰਮ ਦੀ ਸ਼ਲਾਘਾ ਕੀਤੀ। ਉਹਨਾਂ ਨੇ ਆਪਣੇ ਵਲੋਂ ਲਿਆਂਦੀਆਂ ਵਾਲੰਟੀਅਰ ਟੀ-ਸ਼ਰਟਾਂ ਸਾਰੇ ਵਾਲੰਟੀਅਰਜ਼ ਨੂੰ ਭੇਂਟ ਕੀਤੀਆਂ। ਪੈਟ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਹ ਆਪ ਵੀ ਵਾਲੰਟੀਅਰ ਦੇ ਤੌਰ ਤੇ ਕੰਮ ਕਰ ਕੇ ਖੁਸ਼ੀ ਪ੍ਰਾਪਤ ਕਰਦੇ ਹਨ। ਉਹਨਾਂ ਕਿਹਾ ਕਿ ਇਹ ਉਹਨਾਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੇ ਵਾਰਡ ਦੇ ਸੀਨੀਅਰਜ਼ ਵੀ ਸਮਾਜਕ ਕੰਮਾਂ ਵਿੱਚ ਵਾਲੰਟੀਅਰ ਦੇ ਤੌਰ ‘ਤੇ ਕੰਮ ਕਰਦੇ ਹਨ। ਉਹਨਾਂ ਇਹ ਵੀ ਕਿਹਾ ਕਿ ਉਹ ਸੀਨੀਅਰਜ਼ ਦੇ ਇਸ ਗੱਲੋਂ ਧੰਨਵਾਦੀ ਹਨ ਕਿ ਉਹ ਇਹ ਕੰਮ ਕਰ ਕੇ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ ਰੱਖਣ ਲਈ ਜਾਗਰੂਕ ਕਰਦੇ ਹਨ। ਅੰਤ ਵਿੱਚ ਬਲਦੇਵ ਰਹਿਪਾ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਚਾਹ ਪਾਣੀ ਦੀ ਸੇਵਾ ਜੋਗਿੰਦਰ ਸਿੰਘ ਪੱਡਾ ਦੇ ਪਰੀਵਾਰ ਵਲੋਂ ਕੀਤੀ ਗਈ।
Home / ਕੈਨੇਡਾ / ਰੈੱਡ ਵਿੱਲੋ ਕਲੱਬ ਦੀ ਵਾਲੰਟੀਅਰ ਟੀਮ ਦੀ ਨੇਬਰਹੁੱਡ ਕਲੀਨਿੰਗ ਲਈ ਕਾਊਂਸਲਰ ਪੈਟ ਫੋਰਟੀਨੀ ਵਲੋਂ ਸ਼ਲਾਘਾ
Check Also
ਕੈਨੇਡਾ ਬੈਂਕ ਨੇ ਵਿਆਜ ਦੀ ਦਰ .50 ਦੇ ਆਧਾਰ ‘ਤੇ ਘਟਾਈ, ਜਿਸ ਨਾਲ ਚਲੰਤ ਮਾਰਗੇਜ ਨਵਿਆਉਣ ਅਤੇ ਨਵੇਂ ਘਰ ਖ਼ਰੀਦਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਬੈਂਕ ਆਫ਼ ਕੈਨੇਡਾ ਨੇ ਲੰਘੇ 23 ਅਕਤੂਬਰ ਤੋਂ 50 ਪੁਆਇੰਟ ਦੇ ਆਧਾਰ …