-17.5 C
Toronto
Tuesday, February 24, 2026
spot_img
Homeਕੈਨੇਡਾਕੰਸਰਵੇਟਿਵ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ ਦੀ ਚੋਣ ਮੁਹਿੰਮ ਹੋਈ ਸ਼ੁਰੂ

ਕੰਸਰਵੇਟਿਵ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ ਦੀ ਚੋਣ ਮੁਹਿੰਮ ਹੋਈ ਸ਼ੁਰੂ

ਈਟੋਬੀਕੋਕ : ਲੰਘੇ ਐਤਵਾਰ 11 ਅਗਸਤ ਨੂੰ ਈਟੋਬੀਕੋਕ (ਉਤਰੀ) ਹਲਕੇ ਦੀ ਚੋਣ ਮੁਹਿੰਮ ਦਾ ਆਰੰਭ ਕੰਸਰਵੇਟਿਵ ਪਾਰਟੀ ਦੇ ਪੜ੍ਹੇ ਲਿਖੇ ਅਤੇ ਸੁਹਿਰਦ ਉਮੀਦਵਾਰ ਬੀਬੀ ਸਰਬਜੀਤ ਕੌਰ ਦੇ ਦਫਤਰ ਦਾ ਉਦਘਾਟਨ ਕਰਕੇ ਕੀਤਾ ਗਿਆ। ਇਸ ਸਮਾਰੋਹ ਵਿਚ ਹਲਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਹਾਜ਼ਰ ਹੋ ਕੇ ਬੀਬੀ ਸਰਬਜੀਤ ਕੌਰ ਨੂੰ ਪੂਰਨ ਤੌਰ ‘ਤੇ ਹਮਾਇਤ ਦੇਣ ਅਤੇ ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਦੀ ਮੁਹਿੰਮ ਨੂੰ ਅੱਗੇ ਲੈ ਕੇ ਜਾਣ ਲਈ ਵਚਨਬੱਧਤਾ ਦਾ ਮੁਜ਼ਾਹਰ ਕੀਤਾ। ਵਿਸ਼ੇਸ਼ ਮਹਿਮਾਨਾਂ ਵਿਚ ਭਾਰਤੀ ਭਾਈਚਾਰੇ ਦੇ ਸਮਾਜਿਕ ਅਤੇ ਸਿਆਸੀ ਨੇਤਾਵਾਂ ਤੋਂ ਬਿਨਾ ਉਨਟਾਰੀਓ ਸਰਕਾਰ ਦੇ ਮੰਤਰੀ ਸਰਦਾਰ ਪ੍ਰਭਮੀਤ ਸਰਕਾਰੀਆ, ਐਮਪੀਪੀ ਅਮਰਜੋਤ ਸਿੰਘ ਸੰਧੂ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੁਹਿੰਮ ਨੂੰ ਹੱਲਾਸ਼ੇਰੀ ਦੇਣ ਲਈ ਕੰਸਰਵੇਟਿਵ ਪਾਰਟੀ ਦੇ ਵੱਖ-ਵੱਖ ਹਲਕਿਆਂ ਦੇ ਉਮੀਦਵਰ ਇਫਤਿਖਾਰ ਚੌਧਰੀ, ਅਰਪਣ ਖੰਨਾ, ਰਮੋਨਾ ਸਿੰਘ ਅਤੇ ਰਮਨ ਬਰਾੜ ਵੀ ਆਪਣੇ ਸਮਰਥਕਾਂ ਸਮੇਤ ਪਹੁੰਚੇ ਹੋਏ ਸਨ। ਕਿਸੇ ਵੀ ਹੋਰ ਜਾਣਕਾਰੀ ਲਈ, ਵਲੰਟੀਅਰ ਬਣਨ ਲਈ ਜਾਂ ਬੀਬੀ ਸਰਬਜੀਤ ਕੌਰ ਦੀ ਚੋਣ ਮੁਹਿੰਮ ਦਾ ਹਿੱਸਾ ਬਣਨ ਲਈ 1753 ਐਲਬੀਅਨ ਰੋਡ, ਯੂਨਿਟ ਨੰਬਰ 9, ਈਟੋਬੀਕੋਕ ਵਿਖੇ ਪਹੁੰਚ ਕੇ ਜਾਂ ਫੋਨ ਰਾਹੀਂ 416-617-6440 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS