Breaking News
Home / ਕੈਨੇਡਾ / ਨਾਰਥ ਅਮਰੀਕਾ ‘ਚ ਨਕਲੀ ਸਿਗਰਟ ਬਣਾਉਣ ਦਾ ਗੋਰਖ ਧੰਦਾ ਬੇਨਕਾਬ

ਨਾਰਥ ਅਮਰੀਕਾ ‘ਚ ਨਕਲੀ ਸਿਗਰਟ ਬਣਾਉਣ ਦਾ ਗੋਰਖ ਧੰਦਾ ਬੇਨਕਾਬ

logo-2-1-300x105-3-300x105ਸਪੈਸ਼ਲ ਆਪਰੇਸ਼ਨ ‘ਚ 700 ਪੁਲਿਸ ਕਰਮੀਆਂ ਨੇ ਲਿਆ ਹਿੱਸਾ
ਟੋਰਾਂਟੋ : ਨੈਸ਼ਨਲ ਕੁਲੀਸ਼ਨ ਅਗੇਂਸਟ ਕਾਨਟਾਬ੍ਰਾਂਡ ਤੰਬਾਕੂ (ਐਨ.ਸੀ.ਏ.ਸੀ.ਟੀ.) ਦੇ ਮੈਂਬਰਾਂ ਨੇ ਸੰਸਦ ਮੈਂਬਰਾਂ ਅਤੇ ਨੀਤੀ ਨਿਰਮਾਤਾਵਾਂ ਨਾਲ ਮੁਲਾਕਾਤ ਕਰਕੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਸਰਕਾਰ ਨੂੰ ਕੈਨੇਡਾ ‘ਚ ਨਕਲੀ ਸਿਗਰਟ ਦੇ ਵਧਦੇ ਬਾਜ਼ਾਰ ‘ਤੇ ਲਗਾਮ ਲਗਾਉਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਕੁਝ ਹੀ ਦਿਨ ਪਹਿਲਾਂ ਨਾਰਥ ਅਮਰੀਕਾ ਦੇ ਇਤਿਹਾਸ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਨਕਲੀ ਸਿਗਰਟ ਦਾ ਗੋਰਖ਼ਧੰਦਾ ਬੇਨਕਾਬ ਹੋਇਆ ਸੀ ਅਤੇ ਇਸ ਅਪਰੇਸ਼ਨ ਮਾਇਗੇਲ ‘ਚ 700 ਤੋਂ ਵਧੇਰੇ ਪੁਲਿਸ ਅਧਿਕਾਰੀ ਵੀ ਸ਼ਾਮਲ ਹੋਏ। ਅਪਰੇਸ਼ਨ ਦੌਰਾਨ ਇਸ ਕਾਰੋਬਾਰ ਨਾਲ ਜੁੜੇ 60 ਲੋਕਾਂ ਨੂੰ ਫੜਿਆ ਗਿਆ। ਉਥੇ ਕਰੀਬ 53 ਹਜ਼ਾਰ ਕਿਲੋਗ੍ਰਾਮ ਤੰਬਾਕੂ ਵੀ ਫੜਿਆ ਗਿਆ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਨੁਸਾਰ ਬੀਤੇ 18 ਮਹੀਨਿਆਂ ਵਿਚ ਜਾਂਚ ਏਜੰਸੀਆਂ ਨੇ ਕੈਨੇਡਾ ‘ਚ ਤਸਕਰੀ ਕਰਕੇ ਲਿਆਂਦੇ ਗਏ ਪ੍ਰੋਸੈੱਸਡ ਤੰਬਾਕੂ ਦੀਆਂ 2300 ਟਨ ਦੀਆਂ ਖੇਪਾਂ ਨੂੰ ਫੜਿਆ ਹੈ। ਇਸ ਤੰਬਾਕੂ ਨਾਲ 4 ਬਿਲੀਅਨ ਨਕਲੀ ਸਿਗਰਟ ਬਣਾਏ ਜਾ ਸਕਦੇ ਹਨ। ਟੋਰਾਂਟੋ ਪੁਲਿਸ ਸਰਵਿਸ ਦੇ ਸਾਬਕਾ ਪੁਲਿਸ ਅਧਿਕਾਰੀ ਅਤੇ ਐਨ.ਸੀ.ਏ.ਸੀ.ਟੀ. ਦੇ ਕੌਮੀ ਬੁਲਾਰੇ ਗੈਰੀ ਗ੍ਰਾਂਟ ਨੇ ਕਿਹਾ ਕਿ ਇਸ ਅਪਰੇਸ਼ਨ ਦੇ ਦੌਰਾਨ 836 ਕਿਲੋਗ੍ਰਾਮ ਕੋਕੀਨ ਅਤੇ ਹੋਰ ਡਰੱਗਸ ਨੂੰ ਵੀ ਫੜਿਆ ਗਿਆ ਹੈ। ਇਹ ਸਮੱਸਿਆ ਕਾਫ਼ੀ ਵੱਧਦੀ ਜਾ ਰਹੀ ਹੈ ਅਤੇ ਇਸ ਨਾਲ ਨਿਪਟਣ ਦੀ ਲੋੜ ਹੈ।
ਕੈਨੇਡਾ ਨੇ ਬੀਤੇ ਸਾਲਾਂ ਵਿਚ ਨਕਲੀ ਸਿਗਰਟ ਦਾ ਕਾਰੋਬਾਰ ਕਾਫ਼ੀ ਤੇਜ਼ੀ ਨਾਲ ਵਧਿਆ ਹੈ ਅਤੇ ਨਕਲੀ ਤੰਬਾਕੂ ਉਤਪਾਦ ਅੱਜ 175 ਤੋਂ ਵਧੇਰੇ ਅਪਰਾਧੀ ਗਿਰੋਹਾਂ ਦੀ ਆਮਦਨ ਦਾ ਮੁੱਖ ਸਰੋਤ ਹੈ। ਇਸ ਪੈਸੇ ਨਾਲ ਉਹ ਬੰਦੂਕਾਂ, ਡਰੱਗਸ ਅਤੇ ਮਾਨਵ ਤਸਕਰੀ ਦੇ ਕਾਰੋਬਾਰ ਨੂੰ ਵੀ ਵਧਾ ਰਹੇ ਹਨ। ਗ੍ਰਾਂਟ ਨੇ ਕਿਹਾ ਕਿ ਸਾਡੇ ਸੰਸਦ ਮੈਂਬਰਾਂ ਨੂੰ ਇਸ ਗੱਲ ‘ਤੇ ਧਿਆਨ ਦੇਣਾ ਚਾਹੀਦਾ ਹੈ ਕਿ ਸਰਕਾਰ ਨਕਲੀ ਸਿਗਰਟਾਂ ਦੀ ਆਮਦ ਅਤੇ ਕੈਨੇਡਾ ਵਿਚ ਉਨ੍ਹਾਂ ਦੇ ਨਿਰਮਾਣ ‘ਤੇ ਸਖ਼ਤ ਪਾਬੰਦੀ ਲਗਾਵੇ। ਪੂਰੇ ਕੈਨੇਡਾ ਵਿਚ ਨਕਲੀ ਫ਼ੈਕਟਰੀਜ਼ ਨਕਲੀ ਸਿਗਰਟਾਂ ਬਣਾ ਰਹੀਆਂ ਹਨ ਅਤੇ ਇਨ੍ਹਾਂ ਦੀ ਗਿਣਤੀ ਲੱਖਾਂ ਵਿਚ ਹੈ। ਅਜਿਹੇ ਵਿਚ ਸਰਕਾਰ ਨੂੰ ਸਿਗਰਟ ਫ਼ਿਲਟਰਸ ਦੀ ਵਰਤੋਂ ਨੂੰ ਸੀਮਤ ਕਰਦਿਆਂ ਇਨ੍ਹਾਂ ਨਕਲੀ ਸਿਗਰਟਾਂ ਦੇ ਨਿਰਮਾਣ ‘ਤੇ ਅਸਰ ਪਾਉਣਾ ਚਾਹੀਦਾ ਹੈ। ਜੇਕਰ ਸਰਕਾਰ ਇਸ ਸਬੰਧ ‘ਚ ਗੰਭੀਰਤਾ ਨਾਲ ਵਿਚਾਰ ਸ਼ੁਰੂ ਕਰਕੇ ਕਦਮ ਉਠਾਵੇ ਤਾਂ ਇਸ ਕਾਰੋਬਾਰ ‘ਤੇ ਲਗਾਮ ਕੱਸੀ ਜਾ ਸਕਦੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …