Breaking News
Home / ਕੈਨੇਡਾ / ਸੋਨੀਆ ਸਿੱਧੂ ਨੇ ‘ਟੋਰਾਂਟੋ ਸਟਰੌਂਗ ਵਿਜਿਲ ਐਂਡ ਰੀਕਲੇਮ ਯੰਗ ਸਟਰੀਟ ਵਾਕ’ ਵਿਚ ਭਾਗ ਲਿਆ

ਸੋਨੀਆ ਸਿੱਧੂ ਨੇ ‘ਟੋਰਾਂਟੋ ਸਟਰੌਂਗ ਵਿਜਿਲ ਐਂਡ ਰੀਕਲੇਮ ਯੰਗ ਸਟਰੀਟ ਵਾਕ’ ਵਿਚ ਭਾਗ ਲਿਆ

ਟੋਰਾਂਟੋ/ਬਿਊਰੋ ਨਿਊਜ਼
ਲੰਘੇ ਹਫਤੇ ਯੰਗ ਸਟਰੀਟ ‘ਤੇ ਵਾਪਰੀ ਅਤੀ ਮੰਦ-ਭਾਗੀ ਘਟਨਾ ਦੀ ਨਿਖੇਧੀ ਕਰਨ ਲਈ ਅਤੇ ਇਸ ਵਿਚ ਮਰਨ ਵਾਲਿਆਂ ਦੀ ਯਾਦ ਵਿਚ ਆਯੋਜਿਤ ਕੀਤੇ ਗਏ ‘ਟੋਰਾਂਟੋ ਸਟਰੌਂਗ ਵਿਜਿਲ’ ਵਿਚ ਹਜ਼ਾਰਾਂ ਲੋਕਾਂ ਦੇ ਨਾਲ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਵੀ ਸ਼ਾਮਲ ਹੋਏ। ਇਹ ਵਿਜਿਲ ਪ੍ਰੋਗਰਾਮ ਇਸ ਦੁਖਦਾਈ ਘਟਨਾ ਵਿਚ ਮਰਨ ਵਾਲਿਆਂ ਦੀਆਂ ਰੂਹਾਂ ਦੀ ਸ਼ਾਂਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਆਯੋਜਿਤ ਕੀਤਾ ਸੀ। ਇਸ ਮੌਕੇ ਆਪਣੇ ਹਾਵ-ਭਾਵ ਪ੍ਰਗਟ ਕਰਦਿਆਂ ਸੋਨੀਆ ਨੇ ਕਿਹਾ, ”ਸਾਡੇ ਲਈ ਅੱਜ ਉਹ ਡੂੰਘੇ ਜ਼ਖਮ ਭਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਇਕ-ਜੁੱਟਤਾ ਵਿਖਾਉਣ ਦਾ ਸਮਾਂ ਹੈ। ਇਸ ਮੰਦ-ਭਾਗੀ ਘਟਨਾ ਵਿਚ ਜੋ ਆਪਣੀਆਂ ਜਾਨਾਂ ਗੁਆ ਗਏ ਹਨ, ਅੱਜ ਅਸੀਂ ਉਨ੍ਹਾਂ ਨੂੰ ਆਪਣਾ ਦਿਲੀ-ਸਤਿਕਾਰ ਭੇਂਟ ਕਰਦੇ ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ-ਮਿੱਤਰਾਂ ਲਈ ਆਪਣਾ ਹੱਥ ਵਧਾਉਂਦੇ ਹਾਂ। ਅਸੀਂ ਸਾਰੇ ਉਨ੍ਹਾਂ ਦੇ ਅਕਹਿ ਅਤੇ ਅਸਹਿ ਦੁੱਖ ਵਿਚ ਸ਼ਾਮਲ ਹਾਂ। ਇਸ ਦੁੱਖ ਦੀ ਘੜੀ ਵਿਚ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਨੂੰ ਸਾਡੇ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਹਾਸਲ ਹੋਵੇਗਾ।” ਯੰਗ ਸਟਰੀਟ ਨੂੰ ਮੁੜ ਤੋਂ ਸ਼ੁਰੂ ਕਰਨ ਵਾਲੀ ਵਾਕ ਨੂੰ ਦੋ ਗਰੁੱਪਾਂ ਵਿਚ ਵੰਡਿਆ ਗਿਆ। ਇਕ ਗਰੁੱਪ ਓਲਾਈਵ ਸੁਕੇਅਰ ਦੀ ਨੌਰਥ ਸਾਈਡ ਅਤੇ ਦੂਸਰਾ ਅਲਬਰਟ ਸਟੈਂਡਿੰਗ ਪਾਰਕ ਦੀ ਸਾਊਥ ਸਾਈਡ ਉੱਪਰ ਜਾ ਕੇ ‘ਮੇਲ ਲਾਸਟਮੈਨ ਸੁਕੇਅਰ’ ਦੇ ਨੇੜੇ ਸ਼ਾਮ ਨੂੰ 7.00 ਵਜੇ ਇਕ ਦੂਸਰੇ ਨੂੰ ਮਿਲੇ ਅਤੇ ਸਾਰਿਆਂ ਵੱਲੋਂ ਮਿਲ ਕੇ ਮਰਨ ਵਾਲਿਆਂ ਦੀ ਯਾਦ ਵਿਚ ਕੈਂਡਲ ਵਿਜਿਲ ਕੀਤਾ ਗਿਆ। ਇਸ ਮੌਕੇ ਸੋਨੀਆ ਸਿੱਧੂ ਸਮੇਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਗਵਰਨਰ ਜਨਰਲ ਜੂਲੀ ਪੇਐਟ, ਮੇਅਰ ਜੌਹਨ ਟੋਰੀ, ਐੱਮ.ਪੀ. ਅਲੀ ਅਹਿਸਾਸੀ ਤੇ ਹੋਰ ਬਹੁਤ ਸਾਰੀਆਂ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …