Breaking News
Home / ਕੈਨੇਡਾ / ‘ਅਹਿਸਾਸ’ ਸਮਾਗਮ ਨੇ ਲੋਕਾਂ ਨੂੰ ਚੰਗੀ ਗਾਇਕੀ ਦਾ ‘ਅਹਿਸਾਸ’ ਕਰਵਾਇਆ

‘ਅਹਿਸਾਸ’ ਸਮਾਗਮ ਨੇ ਲੋਕਾਂ ਨੂੰ ਚੰਗੀ ਗਾਇਕੀ ਦਾ ‘ਅਹਿਸਾਸ’ ਕਰਵਾਇਆ

ਮਿਸੀਸਾਗਾ/ਹਰਜੀਤ ਸਿੰਘ ਬਾਜਵਾ
ਮਿਸੀਸਾਗਾ ਸ਼ਹਿਰ ਦੇ ਮਾਜ਼ਾ ਥੀਏਟਰ ਵਿੱਚ ਸਾਹਿਤਕ ਜਥੇਬੰਦੀ ਅਸੀਸ ਮੰਚ ਵੱਲੋਂ ਪਰਮਜੀਤ ਦਿਓਲ ਅਤੇ ਤੀਰਥ ਸਿੰਘ ਸਿਓਲ ਦੀ ਰਹਿਨਮਈ ਹੇਠ ਸੰਗੀਤਕ ਸ਼ਾਮ ‘ਅਹਿਸਾਸ’ ਬੈਨਰ ਹੇਠ ਕਰਵਾਈ ਗਈ ਜਿਸ ਵਿੱਚ ਅਹਿਸਾਸ ਦੀ ਟੀਮ ਦੇ ਭੁਪਿੰਦਰ ਦੂਲੇ, ਕੁਲਵਿੰਦਰ, ਰਾਜ ਘੁੰਮਣ, ਸੰਨੀ ਸ਼ਿਵਰਾਜ਼, ਰਿੰਟੂ ਭਾਟੀਆ, ਪਰਮਜੀਤ ਢਿੱਲੋਂ ਅਤੇ ਸੁਖਦੇਵ ਸੁੱਖ ਦਾ ਪੂਰਾ ਸਹਿਯੋਗ ਰਿਹਾ ਇਸ ਸਮਾਗਮ ਦੌਰਾਨ ਇੱਥੋਂ ਦੇ ਨਾਮਵਰ ਗ਼ਜ਼ਲ਼ ਗਾਇਕਾਂ, ਰਾਜ ਘੁੰਮਣ, ਰਿੰਟੂ ਭਾਟੀਆ, ਸੰਨੀ ਸ਼ਿਵਰਾਜ਼ ਅਤੇ ਸੁਖਦੇਵ ਸੁੱਖ ਨੇ ਸੱਭਿਅਕ ਗੀਤਾਂ ਅਤੇ ਗ਼ਜ਼ਲ਼ਾਂ ਦਾ ਅਜਿਹਾ ਪ੍ਰਵਾਹ ਚਲਾਇਆ ਕਿ ਸਰੋਤੇ ਅਸ਼-ਅਸ਼ ਕਰ ਉੱਠੇ ਅਤੇ ਅਹਿਸਾਸ ਨਾਂ ਦੇ ਸਮਾਗਮ ਵਿੱਚ ਹਰ ਗਾਇਕ ਵੱਲੋਂ ਗਾਇਨ ਕੀਤੇ ਗਏ ਹਰੇਕ ਕਲਾਮ ਵਿੱਚ ਆਹਿਸਾਸ ਸ਼ਬਦ ਬਾਰ-ਬਾਰ ਸੁਣਨ ਨੂੰ ਮਿਲਿਆ। ਨਿਰੋਲ ਸੱਭਿਅਕ ਸਮਾਗਮ ਦੌਰਾਨ ਗਾਇਕਾਂ ਨੇ ਉੱਘੇ ਗ਼ਜ਼ਲ਼ ਲੇਖਕ ਭੁਪਿੰਦਰ ਦੂਲੇ ਅਤੇ ਕੁਲਵਿੰਦਰ ਦੀਆਂ ਲਿਖੀਆਂ ਗ਼ਜ਼ਲ਼ਾਂ ਦਾ ਜ਼ਿਆਦਾ ਗਾਇਨ ਕੀਤਾ। ਪਰਮਜੀਤ ਕੌਰ ਦਿਓਲ ਨੇ ਸਟੇਜ ਸੰਚਾਲਕਾ ਦੀ ਰਸਮ ਅਦਾ ਕਰਦਿਆਂ ਸਭਨਾਂ ਦੀ ਜਾਣ ਪਹਿਚਾਣ ਕਰਵਾਈ ਉਪਰੰਤ ਰਿੰਟੂ ਭਾਟੀਆ ਨੂੰ ਪੇਸ਼ ਕੀਤਾ ਗਿਆ ਜਿਸਨੇ ‘ਜ਼ਿੰਦਗੀ ਦਾ ਸ਼ਾਜ ਹੈ ਮੇਰੀ ਗ਼ਜ਼ਲ਼’ ਅਤੇ ‘ਸ਼ੀਸ਼ਿਆਂ ਚ’ ਕੈਦ ਹੋ ਗਈ ਰੌਸ਼ਨੀ’ ਸਮੇਤ ਕਈ ਹੋਰ ਗ਼ਜ਼ਲ਼ਾਂ ਗਾ ਕੇ ਵਧੀਆ ਹਾਜ਼ਰੀ ਲੁਆਈ ਫਿਰ ਸੰਨੀ ਸ਼ਿਵਰਾਜ਼ ਨੇ ਕੁਝ ਗ਼ਜ਼ਲ਼ਾਂ ਨਾਲ ਹਾਜ਼ਰੀ ਲੁਆਈ ਉਸਤੋਂ ਬਾਅਦ ਸੁਖਦੇਵ ਸੁੱਖ ਅਤੇ ਫੁਲਕਾਰੀ ਰੇਡੀਓ ਦੀ ਸੰਚਾਲਕਾ ਅਤੇ ਨਾਮਵਰ ਗਾਇਕਾ ਰਾਜ ਘੁੰਮਣ ਨੇ ਆਪੋ ਆਪਣੀ ਆਵਾਜ਼ ਨਾਲ ਸਰੋਤਿਆਂ/ਦਰਸ਼ਕਾਂ ਨੂੰ ਚੰਗਾ ਨਿਹਾਲ ਕੀਤਾ ਫਿਰ ਸਾਰੇ ਗਾਇਕਾਂ ਵੱਲੋਂ ਇਕੱਠਿਆਂ ਲੋਕ ਗੀਤ,ਬੋਲੀਆਂ ਆਦਿ ਨਾਲ ਆਏ ਸਾਰੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਇਸ ਸਮਾਗਮ ਦੌਰਾਨ ਹਾਲ ਤੋਂ ਬਾਹਰ ਬਰਾਂਡੇ ਵਿੱਚ ਹਰਪਾਲ ਸਿੰਘ ਭਾਟੀਆ ਦੀਆਂ ਕਲਾ ਕ੍ਰਿਤਾਂ ਦੀ ਨੁੰਮਾਇਸ਼ ਵੀ ਲਾਈ ਵੇਖੀ ਗਈ ਜਿਸ ਨੂੰ ਵੀ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …