ਬਰੈਂਪਟਨ : ਪੀਲ ਡਿਸਟ੍ਰਿਕਟ ਸਕੂਲ ਬੋਰਡ ਹੁਣ ਆਉਂਦੇ ਸ਼ੁੱਕਰਵਾਰ ਨੂੰ ਸਕੂਲਾਂ ਵਿਚ ਮੁਸਲਿਮ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰਾਰਥਨਾ ਦੇ ਵਿਵਾਦਤ ਮਾਮਲੇ ਵਿਚ ਆਉਣ ਵਾਲੇ ਕਿਸੇ ਵੀ ਵਫਦ ਨੂੰ ਮੁਲਾਕਾਤ ਦਾ ਵਕਤ ਨਹੀਂ ਦੇਵੇਗਾ। ਚੇਅਰ ਜੈਨੇਟ ਮੈਕੇਡ ਗਲਡ ਨੇ ਇਸ ਸਬੰਧ ਵਿਚ ਐਲਾਨ ਕਰਦਿਆਂ ਆਖਿਆ ਕਿ ਬੋਰਡ ਨੇ ਬੈਠਕ ਵਿਚ ਇਸ ਸਬੰਧ ਵਿਚ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਹੈ ਅਤੇ ਆਖਿਆ ਹੈ ਕਿ ਮੁਸਲਿਮ ਭਾਈਚਾਰੇ ਨੂੰ ਪਬਲਿਕ ਸਕੂਲਾਂ ਵਿਚ ਪ੍ਰਾਰਥਨਾ ਕਰਨ ਦੀ ਆਗਿਆ ਕੁਝ ਸਮਾਂ ਪਹਿਲਾਂ ਦਿੱਤੀ ਗਈ ਸੀ ਪਰ ਕੁਝ ਲੋਕ ਲਗਾਤਾਰ ਇਸ ‘ਤੇ ਇਤਰਾਜ਼ ਵੀ ਕਰ ਰਹੇ ਹਨ। ਉਹਨਾਂ ਦਾ ਮੰਨਣਾ ਹੈ ਕਿ ਇਸ ਮਾਮਲੇ ਵਿਚ ਕਈ ਤਰ੍ਹਾਂ ਦੇ ਪ੍ਰਤੀਨਿਧੀ ਮੰਡਲਾਂ ਦੀ ਗੱਲ ਸੁਣੀ ਜਾ ਚੁੱਕੀ ਹੈ ਅਤੇ ਹੁਣ ਭਵਿੱਖ ਵਿਚ ਇਸ ‘ਤੇ ਕੁਝ ਵੀ ਨਹੀਂ ਸੁਣਿਆ ਜਾਵੇਗਾ। ਇਸ ਸਬੰਧ ਵਿਚ 28 ਫਰਵਰੀ ਨੂੰ ਇਕ ਆਖਰੀ ਡੈਲੀਗੇਸ਼ਨ ਦੀ ਗੱਲ ਸੁਣੀ ਜਾਵੇਗੀ ਤੇ ਉਸ ਤੋਂ ਬਾਅਦ ਮਾਮਲੇ ‘ਤੇ ਆਖਰੀ ਫੈਸਲਾ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਬੰਧ ਵਿਚ ਮੁਸਲਿਮ ਭਾਈਚਾਰੇ (ਬਾਕੀ ਸਫਾ 04 ‘ਤੇ)
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …