18.8 C
Toronto
Saturday, October 18, 2025
spot_img
HomeਕੈਨੇਡਾFrontਮਿਸੀਸਾਗਾ ਵਿੱਚ ਚੋਰੀ ਦੇ ਇਲਜ਼ਾਮ ਹੇਠ 3 ਪੰਜਾਬੀ ਗ੍ਰਿਫਤਾਰ

ਮਿਸੀਸਾਗਾ ਵਿੱਚ ਚੋਰੀ ਦੇ ਇਲਜ਼ਾਮ ਹੇਠ 3 ਪੰਜਾਬੀ ਗ੍ਰਿਫਤਾਰ

Arrested

ਮਿਸੀਸਾਗਾ ਵਿੱਚ ਤਿੰਨ ਪੰਜਾਬੀਆਂ ‘ਤੇ ਚੋਰੀ ਕਰਨ ਦਾ ਲੱਗਾ ਦੋਸ਼

ਚੋਰੀ ਕਰਨ ਦੇ ਇਲਜ਼ਾਮ ਹੇਠ 3 ਭਾਰਤੀਆਂ ਨੂੰ ਪੀਲ ਪੁਲਿਸ ਵਲੋਂ ਗਿਰਫ਼ਤਾਰ ਕੀਤਾ ਗਿਆ ਹੈ | ਆਏ ਦਿਨ bRAMPTON ‘ਚ ਚੋਰੀ ਦੀਆ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਇਸ ਤਰਾਂ ਦੀਆ ਵਾਰਦਾਤਾਂ ਨਿਤ ਹੋ ਰਹੀਆਂ ਹਨ | ਪੀਲ ਪੁਲਿਸ ਨੇ 3 ਭਾਰਤੀਆਂ ਨੂੰ ਚੋਰੀ ਕਰਨ ਦੇ ਇਲਜ਼ਾਮ ਹੇਠ ਗਿਰਫ਼ਤਾਰ ਕੀਤਾ ਹੈ ਜਿਨ੍ਹਾਂ ਦੇ ਨਾਂਅ Mandeep Pannu, Kamaljit Sandhu ਅਤੇ Lakhwinder Sandhu ਦਸੇ ਜਾ ਰਹੇ ਹਨ |

ਪੁਲਿਸ ਨੇ ਦੱਸਿਆ ਕਿ ਇਹਨਾਂ ਤਿੰਨ ਸ਼ੱਕੀ ਲੋਕਾਂ ਵਲੋਂ ਕੱਲ ਦੁਪਹਿਰ ਨੂੰ 3:30 ਵਜੇ ਦੇ ਕਰੀਬ Wolfedale Road ਅਤੇ Dundas Street West ਦੇ ਨੇੜੇ ਇੱਕ ਸਟੋਰ ‘ਚ ਸ਼ਾਮਲ ਹੋਏ ਅਤੇ ਲਗਭਗ $5,000 ਡਾਲਰ ਦੇ ਸਮਾਂ ਦੀ ਚੋਰੀ ਕਰ ਲਈ। ਜਿਸ ਤੋਂ ਬਾਅਦ ਇਹਨਾਂ ਤਿੰਨਾਂ ਵਿਅਕਤੀਆ ਵਲੋਂ ਕਥਿਤ ਤੌਰ ‘ਤੇ ਸਟੋਰ ਦੇ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ ਗਈ | ਕੁੱਟਮਾਰ ਕਰਨ ਤੋਂ ਬਾਅਦ ਇਹ ਤਿੰਨੋ ਵਿਅਕਤੀ ਗੱਡੀ ਲੈ ਕੇ ਫਰਾਰ ਹੋ ਗਏ |

ਜਿਸ ਗੱਡੀ ਦਾ ਇਸਤੇਮਾਲ ਇਹਨਾਂ ਵਿਅਕਤੀਆਂ ਵਲੋਂ ਕੀਤਾ ਗਿਆ ਸੀ ਉਹ ਵੀ ਚੋਰੀ ਦੀ ਦੱਸੀ ਜਾ ਰਹੀ ਹੈ ਜਿਸ ਨੂੰ ਬਾਅਦ ‘ਚ ਪੀਲ ਪੁਲਿਸ ਵਲੋਂ ਬਰਾਮਦ ਕੀਤਾ ਗਿਆ | ਅਧਿਕਾਰੀਆਂ ਨੇ ਥੋੜ੍ਹੀ ਦੇਰ ਬਾਅਦ Erin Mills Parkway ‘ਤੇ Burnhamthorpe Road West ਦੇ ਨੇੜੇ ਵਾਹਨ ਨੂੰ ਕਬਜ਼ੇ ਦੇ ਵਿੱਚ ਲਿਆ ਅਤੇ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਦੱਸਿਆ ਜਾ ਰਿਹਾ ਹੈ ਕੇ ਇਹ ਤਿੰਨੋ ਵਿਅਕਤੀ ਪੰਜਾਬ ਨਾਲ ਸੰਬੰਧ ਰੱਖਦੇ ਹਨ | ਮਿਸੀਸਾਗਾ ਦੇ ਰਹਿਣ ਵਾਲੇ 37 ਸਾਲਾ ਮਨਦੀਪ ਪੰਨੂ, ਕਮਲਜੀਤ ਸੰਧੂ ਅਤੇ 39 ਸਾਲਾ ਵਿਅਕਤੀ ਲਖਵਿੰਦਰ ਸੰਧੂ ‘ਤੇ ਚੋਰੀ, ਡਕੈਤੀ , ਗੱਡੀ ਨੂੰ ਖਤਰਨਾਕ ਢੰਗ ਨਾਲ ਚਲਾਉਣਾ, ਰੀਲੀਜ਼ ਆਰਡਰ ਦੀ ਪਾਲਣਾ ਨਾ ਕਰਨਾ, ਵਰਗੇ ਗੰਭੀਰ ਦੋਸ਼ ਲਗਾਏ ਗਏ ਹਨ। ਇਸ ਤਰਾਂ ਦੇ ਮਾਮਲਿਆਂ ‘ਚ ਕਿਸੇ ਪੰਜਾਬੀ ਦਾ ਨਾਮ ਆਉਣਾ ਬੇਹੱਦ ਹੀ ਸ਼ਰਮਨਾਕ ਮੰਨਿਆ ਜਾਂਦਾ ਹੈ |

RELATED ARTICLES
POPULAR POSTS