25.3 C
Toronto
Thursday, September 10, 2026
spot_img
Homeਕੈਨੇਡਾਨਸੀਬ ਸਿੰਘ ਸੰਧੂ ਨੂੰ ਕੀਤਾ ਸਨਮਾਨਿਤ

ਨਸੀਬ ਸਿੰਘ ਸੰਧੂ ਨੂੰ ਕੀਤਾ ਸਨਮਾਨਿਤ

ਨਸੀਬ ਸਿੰਘ ਸੰਧੂ ਨੂੰ ਕੀਤਾ ਸਨਮਾਨਿਤਟੋਰਾਂਟੋ/ਹਰਜੀਤ ਸਿੰਘ ਬਾਜਵਾ : ਬਰੈਂਪਟਨ ਦੇ ਮਿਸੀਸਾਗਾ ਰੋਡ ਅਤੇ ਮੇਅਫੀਲਡ ਲਾਗਲੇ ਏਰੀਏ ਵਿਖੇ ਬਣੀ ਨਵੀਂ ਸੀਨੀਅਰਜ਼ ਕਲੱਬ ઑਇੰਮੀਰਾਲਟ ਕੋਸਟ ਸੀਨੀਅਰਜ਼ ਕਲੱਬ਼ ਦੇ ਪ੍ਰਧਾਨ ਅਤੇ ਸਮਾਜਿਕ ਆਗੂ ਨਸੀਬ ਸਿੰਘ ਸੰਧੂ ਨੂੰ ਬੀਤੇ ਦਿਨੀ ਬਰੈਂਪਟਨ ਵਿਖੇ ਰਾਮਗੜ੍ਹੀਆ ਭਵਨ ਵਿਖੇ ਉਹਨਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਭਾਈਚਾਰਕ ਖੇਤਰ ਵਿੱਚ ਨਿਭਾਈਆਂ ਜਾਂਦੀਆਂ ਸਿਆਸੀ ਅਤੇ ਭਾਈਚਾਰਕ ਗਤੀਵਿਧੀਆਂ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਨਸੀਬ ਸਿੰਘ ਸੰਧੂ ਨੇ ਆਖਿਆ ਕਿ ਇਸ ਸਨਮਾਨ ਨਾਲ ਮੇਰੇ ਉੱਤੇ ਭਾਈਚਾਰੇ ਦੀਆਂ ਜ਼ਿੰਮੇਵਾਰੀਆਂ ਹੋਰ ਵਧ ਗਈਆਂ ਹਨ। ਇਸ ਮੌਕੇ ਪ੍ਰਮਾਤਮਾਂ ਸਿੰਘ ਸਿੱਧੂ, ਨਿਰਮਲ ਸਿੰਘ ਸੇਖੋਂ, ਦਲਜੀਤ ਸਿੰਘ ਗੈਦੂ, ਬੇਅੰਤ ਸਿੰਘ ਧਾਲੀਵਾਲ, ਬਚਿੱਤਰ ਸਿੰਘ ਘੋਲੀਆ, ਸੀਤਲ ਸਿੰਘ ਤਾਜਪੁਰ, ਜਰਨੈਲ ਸਿੰਘ ਮਠਾਰੂ, ਗਿਆਨ ਸਿੰਘ ਢਿੱਲੋਂ, ਚਮਕੌਰ ਸਿੰਘ ਧਾਲੀਵਾਲ, ਅਸ਼ੋਕ ਡਾਬਰ ਅਤੇ ਸੋਮਨਾਥ ਆਦਿ ਨੇ ਵੀ ਆਪੋ-ਆਪਣੇ ਵਿਚਾਰ ਰੱਖੇ ਅਤੇ ਨਸੀਬ ਸਿੰਘ ਸੰਧੂ ਦੀ ਭਰਪੂਰ ਸ਼ਲਾਘਾ ਕੀਤੀ।

 

RELATED ARTICLES
POPULAR POSTS