ਬਰੈਂਪਟਨ/ਬਿਊਰੋ ਨਿਊਜ਼ : ਦੱਖਣੀ ਓਨਟਾਰੀਓ ਵਿੱਚ ਜਿਹੜੇ ਸਥਾਨਕ ਕਾਰੋਬਾਰਾਂ ਅਤੇ ਸੰਸਥਾਵਾਂ ਜੋ ਟੂਰਿਜ਼ਮ ਨੂੰ ਬੜ੍ਹਾਵਾ ਦਿੰਦੀਆਂ ਹਨ ਅਤੇ ਜਿਨ੍ਹਾਂ ਕੋਲ ਇਸ ਦੇ ਲਈ ਲੋੜੀਂਦੇ ਸੰਦ ਤੇ ਸਾਧਨ ਮੌਜੂਦ ਹਨ, ਦੇ ਨਾਲ ਮਿਲ ਕੇ ਕੈਨੇਡਾ ਸਰਕਾਰ ਇੱਥੇ ਟੂਰਿਜ਼ਮ ਅਤੇ ਕਮਿਊਨਿਟੀ ਇਨਫ਼ਰਾਸਟਰੱਕਚਰ ਨੂੰ ਹੋਰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।
ઑਫ਼ੈੱਡਰਲ ਇਕਨਾਮਿਕ ਡਿਵੈੱਲਪਮੈਂਟ ਏਜੰਸੀ ਫ਼ਾਰ ਸਦਰਨ ਓਨਟਾਰੀਓ਼ (ਫੇਡਡੇਵ ਓਨਟਾਰੀਓ) ਨਾਲ ਸਬੰਧਿਤ ਮਾਣਯੋਗ ਮੰਤਰੀ ਫਿਲੋਮੇਨਾ ਤਾਸੀ ਦੀ ਤਰਫ਼ੋਂ ਬਰੈਂਪਟਨ ਸਾਊਥ ਤੋਂ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਮੇਅਰ ਪੈਟਰਿਕ ਬਰਾਊਨ ਅਤੇ ਕੌਂਸਲਰ ਰੌਡ ਪੌਵਰਜ਼ ਨਾਲ ਮਿਲ ਕੇ ਬਰੈਂਪਟਨ ਸਿਟੀ ਹਾਲ ਦੇ ਨੇੜੇ ਬਰੈਂਪਟਨ ਵਿੱਚ ਟੂਰਿਜ਼ਮ ਦੇ ਸਾਈਨ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ। ਟੂਰਿਜ਼ਮ ਦੇ ਲਈ ਮਾਰਕੀਟਿੰਗ ਤੇ ਆਊਟਰੀਚ ਸਟਰੈਟਿਜੀ ਲਈ ਅਤੇ ਬਰੈਂਪਟਨ ਵਿੱਚ ਟੂਰਿਸਟਾਂ ਨੂੰ ਹੋਰ ਖਿੱਚਣ ਲਈ ਸ਼ਹਿਰ ਦੇ ਡਾਊਨਟਾਊਨ ਵਿੱਚ ਬਰੈਂਪਟਨ ਟੂਰਿਸਟ ਸਾਈਨ ਸਥਾਪਿਤ ਕਰਨ ਦੇ ਲਈ ਫ਼ੈੱਡਰਲ ਸਰਕਾਰ ਨੇ 344,000 ਡਾਲਰ ਰਾਸ਼ੀ ਨਿਵੇਸ਼ ਕੀਤੀ ਹੈ। ਇਹ ਪੂੰਜੀ ਨਿਵੇਸ਼ ਟੂਰਿਜ਼ਮ ਰੀਲੀਫ਼ ਫ਼ੰਡ (ਟੀਆਰਐੱਫ਼) ਅਤੇ ਕੈਨੇਡਾ ਕਮਿਊਨਿਟੀ ਰੀਵਾਇਟੇਲਾਈਜ਼ੇਸ਼ਨ ਫ਼ੰਡ (ਸੀਸੀਆਰਐੱਫ਼) ਅਧੀਨ ਪਿੱਛੇ ਜਿਹੇ ਐਲਾਨੇ ਗਏ ਬਰੈਂਪਟਨ ਦੇ ਤਿੰਨ ਪ੍ਰਾਜੈੱਕਟਾਂ ਦਾ ਇੱਕ ਹਿੱਸਾ ਹੈ। ਇਸ ਦੇ ਬਾਰੇ ਮੁੱਢਲਾ ਐਲਾਨ ਬਰੈਂਪਟਨ ਸਿਟੀ ਵੱਲੋਂ ਆਯੋਜਿਤ ਕੀਤੇ ਗਏ ਇੱਕ ਸਮਾਗ਼ਮ ਵਿੱਚ ਕੀਤਾ ਗਿਆ ਸੀ ਜਿਸ ਦੇ ਤਹਿਤ ਬਰੈਂਪਟਨ ਸ਼ਹਿਰ ਟੀਆਰਐੱਫ਼ ਅਤੇ ਸੀਸੀਆਰਐੱਫ਼ ਰਾਹੀਂ ਘੱਟੋ-ਘੱਟ 1.6 ਮਿਲੀਅਨ ਡਾਲਰ ਦੀ ਰਾਸ਼ੀ ਫ਼ੈੱਡਰਲ ਸਰਕਾਰ ਤੋਂ ਪ੍ਰਾਪਤ ਕਰ ਰਿਹਾ ਹੈ।
ਇਸ ਦੇ ਬਾਰੇ ਮਾਣਯੋਗ ਮੰਤਰੀ ਫਿਲੋਮੇਨਾ ਤਾਸੀ ਦਾ ਸੰਦੇਸ਼ ਸੀ, ”ਕਮਿਊਨਿਟੀ ਸਪੇਸਾਂ ਅਤੇ ਟੂਰਿਸਟ ਖਿੱਚ ਵਾਲੀਆਂ ਥਾਵਾਂ ਸਾਡੀ ਕਮਿਊਨਿਟੀ ਲਈ ਮਿਲ ਕੇ ਬੈਠਣ ਦੇ ਮੁੱਖ ਕੇਂਦਰ ਹਨ। ਕੈਨੇਡਾ ਸਰਕਾਰ ਵੱਲੋਂ ਕੀਤੇ ਜਾ ਰਹੇ ਪੂੰਜੀ ਨਿਵੇਸ਼ ਮੌਜੂਦਾ ਕਮਿਊਨਿਟੀ ਇਨਫ਼ਰਾਸਟਰੱਕਚਰ ਅਤੇ ਹੋਰ ਥਾਵਾਂ ਦੇ ਸੁੰਦਰੀਕਰਨ ਲਈ ਕੀਤੇ ਜਾ ਰਹੇ ਹਨ। ਇਸ ਦੇ ਨਾਲ ਨੌਕਰੀਆਂ ਵਿੱਚ ਵਾਧਾ ਹੋਵੇਗਾ ਅਤੇ ਦੱਖਣੀ ਓਨਟਾਰੀਓ ਦੇ ਮਾਲੀਏ ਵਿਚ ਵੀ ਇਜ਼ਾਫ਼ਾ ਹੋਵੇਗਾ।”ਇਸ ਮੌਕੇ ਬੋਲਦਿਆਂ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ, ”ਬਰੈਂਪਟਨ ਸਾਊਥ ਵਿੱਚ ਸਥਾਨਕ ਕਾਰਬਾਰਾਂ ਅਤੇ ਕਮਿਊਨਿਟੀ ਇਨਫ਼ਰਾਸਟਰੱਕਚਰ ਵਿੱਚ ਪੂੰਜੀ ਨਿਵੇਸ਼ ਕਰਕੇ ਅਸੀਂ ਨਾ ਕੇਵਲ ਅਰਥ ਵਿਵਸਥਾ ਨੂੰ ਹੀ ਮੁੜ-ਸੁਰਜੀਤ ਕਰ ਰਹੇ ਹਾਂ, ਬਲਕਿ ਮਜ਼ਬੂਤ ਅਤੇ ਟਿਕਾਊ ਕਮਿਊਨਿਟੀ ਤਿਆਰ ਕਰ ਰਹੇ ਹਾਂ ਜੋ ਭਵਿੱਖਮਈ ਚੁਣੌਤੀਆਂ ਦਾ ਮੁਕਾਬਲਾ ਕਰ ਸਕੇਗੀ। ਫ਼ੈੱਡਰਲ ਸਰਕਾਰ ਵੱਲੋਂ ਕੀਤਾ ਜਾ ਰਿਹਾ ਇਹ ਪੂੰਜੀ-ਨਿਵੇਸ਼ ਬਰੈਂਪਟਨ ਨੂੰ ਆਉਂਦੇ ਸਾਲਾਂ ਵਿੱਚ ਲੋਕਾਂ ਦੇ ਰਹਿਣ ਸਹਿਣ, ਕੰਮ ਕਰਨ ਅਤੇ ਇਸ ਨੂੰ ਵੇਖਣ ਦੇ ਚਾਹਵਾਨਾਂ ਲਈ ਸ਼ਾਨਦਾਰ ਸਥਾਨ ਬਣਾਵੇਗਾ।”
ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਇਸ ਮੌਕੇ ਬੋਲਦਿਆਂ ਕਿਹਾ, ”ਬਰੈਂਪਟਨ ਵਿਚ ਟੂਰਿਜ਼ਮ ਨੂੰ ਬੜ੍ਹਾਵਾ ਦੇਣ ਲਈ ਫ਼ੈੱਡਰਲ ਸਰਕਾਰ ਵੱਲੋਂ 1.6 ਮਿਲੀਅਨ ਡਾਲਰ ਪੂੰਜੀ ਨਿਵੇਸ਼ ਕਰਨ ਲਈ ਅਸੀਂ ਉਸ ਦੇ ਅਤੀ ਧੰਨਵਾਦੀ ਹਾਂ। ਇਸ ਨਾਲ ਬਰੈਂਪਟਨ ਵਿਚ ਸਥਾਨਕ ਰਸੋਈ, ਖੇਡਾਂ ਅਤੇ ਟੂਰਿਜ਼ਮ ਦੇ ਨਾਲ ਜੁੜੇ ਹੋਰ ਈਵੈਂਟਸ ਵਿੱਚ ਵਾਧਾ ਹੋਵੇਗਾ। ਅਸੀਂ ਇੱਥੇ ਕਮਰਸ਼ਲ ਕਿੱਚਨ ਅਤੇ ਛੋਟੇ ਕਾਰੋਬਾਰਾਂ ਨੂੰ ਹੋਰ ਉਤਸ਼ਾਹਿਤ ਕਰਾਂਗੇ। ਰੋਜ਼ਲੇ ਪਾਰਕ ਵਿੱਚ ਸਥਾਪਿਤ ਕੀਤੇ ਗਏ ਨਵੇਂ ਟੈਨਿਸ ਕਲੱਬਹਾਊਸ ਨਾਲ ਅਸੀਂ ਸਥਾਨਕ ਖੇਡਾਂ ਅਤੇ ਟੂਰਨਾਮੈਂਟ ਨੂੰ ਅੱਗੇ ਵਧਾਵਾਂਗੇ। ਇਸ ਨਵੇਂ ਬਰੈਂਪਟਨ ਟੂਰਿਜ਼ਮ ਸਾਈਨ ਨਾਲ ਅਸੀਂ ਦੱਸ ਸਕਾਂਗੇ ਕਿ ਕਿੱਥੇ ਰਹਿਣ, ਕੰਮ ਕਰਨ ਅਤੇ ਖੇਡਣ ਲਈ ਕਿਹੜੀ ਜਗ੍ਹਾ ਹੈ। ਇਸ ਕਿਸਮ ਦੀ ਸਾਂਝ-ਭਿਆਲੀ ਦੇ ਨਾਲ ਅਸੀਂ ਸ਼ਹਿਰ-ਵਾਸੀਆਂ, ਕਾਰੋਬਾਰੀਆਂ ਅਤੇ ਟੂਰਿਸਟਾਂ ਨੂੰ ਬਰੈਂਪਟਨ ਵਿੱਚ ਆਉਣ ਅਤੇ ਇੱਥੇ ਵਿਚਰਨ ਦੇ ਹੋਰ ਵੀ ਵਧੀਆ ਮੌਕੇ ਪ੍ਰਦਾਨ ਕਰ ਸਕਾਂਗੇ।