7 C
Toronto
Friday, October 17, 2025
spot_img
Homeਕੈਨੇਡਾਅਮਰੀਕਾ ਅਤੇ ਕੈਨੇਡਾ ਦੇ ਕਾਰੋਬਾਰੀ ਆਗੂ ਭਾਰਤ ਦਾ ਦੌਰਾ ਕਰਨਗੇ

ਅਮਰੀਕਾ ਅਤੇ ਕੈਨੇਡਾ ਦੇ ਕਾਰੋਬਾਰੀ ਆਗੂ ਭਾਰਤ ਦਾ ਦੌਰਾ ਕਰਨਗੇ

ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕਾ ਅਤੇ ਕੈਨੇਡਾ ਦੇ ਉਘੇ ਐਨਆਰਆਈ ਉਦਯੋਗਪਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਅਗਲੇ ਮਹੀਨੇ ਜੁਲਾਈ ਵਿਚ ਭਾਰਤ ਦਾ ਦੌਰਾ ਕਰਨਗੇ। ਜਿਸ ਦੌਰਾਨ ਪੰਜਾਬ ਸਣੇ ਭਾਰਤ ਵਿਚ ਉਦਯੋਗਿਕ ਵਿਕਾਸ ਅਤੇ ਰੋਜ਼ਗਾਰ ਸਬੰਧੀ ਵਿਚਾਰ ਚਰਚਾਵਾਂ ਹੋਣਗੀਆਂ। ਪਿਛਲੇ ਸਮੇਂ ਦੌਰਾਨ ਇੰਦੌਰ ਵਿਚ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਪਰਵਾਸੀ ਭਾਰਤੀ ਸਨਮਾਨ ਨਾਲ ਨਿਵਾਜ਼ੇ ਗਏ ਅਮਰੀਕੀ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵਲੋਂ ਆਯੋਜਿਤ ਸਟੇਟ ਡਿਨਰ ਵਿਚ ਉਨ੍ਹਾਂ ਨਾਲ ਭਾਰਤ ਵਿਚ ਨਿਵੇਸ਼ ਕਰਨ ਸਬੰਧੀ ਵਿਚਾਰ ਕੀਤੀ ਹੈ। ਸਟੇਟ ਡਿਨਰ ਵਿਚ ਇਨਵਾਈਟ ਕੀਤੇ ਗਏ ਵਿਅਕਤੀਆਂ ਵਿਚ ਦਰਸ਼ਨ ਸਿੰਘ ਧਾਲੀਵਾਲ ਤੋਂ ਇਲਾਵਾ ਭਾਰਤੀ ਉਦਯੋਗਪਤੀ ਮੁਕੇਸ਼ ਅੰਬਾਨੀ, ਆਨੰਦ ਮਹਿੰਦਰਾ, ਜੇਰੋਧਾ ਦੇ ਸਹਿ-ਸੰਸਥਾਪਕ ਨਿਖਿਲ ਕਾਮਥ ਅਤੇ ਸੁੰਦਰ ਪਿਚਈ ਵਰਗੇ ਵਪਾਰਕ ਆਗੂ ਸ਼ਾਮਲ ਸਨ। ਮਾਈਕ੍ਰੋਸਾਫਟ ਦੇ ਸੀਈਓ ਅਤੇ ਚੇਅਰਮੈਨ ਸੱਤਿਆ ਨਡੇਲਾ ਅਤੇ ਪੈਪਿਸਕੋ ਦੀ ਸਾਬਕਾ ਸੀਈਓ ਇੰਦਰਾ ਨੂਈ ਅਤੇ ਐਪਲ ਦੇ ਬੌਸ ਟਿਮ ਕੁੱਕ ਵੀ ਸਟੇਟ ਡਿਨਰ ਵਿਚ ਸ਼ਾਮਲ ਸਨ। ਇਸੇ ਦੌਰਾਨ ਅਮਰੀਕਾ ਅਤੇ ਕੈਨੇਡਾ ਦੇ ਬਿਜਨਸ ਸਬੰਧੀ ਆਗੂਆਂ ਨੂੰ ਭਾਰਤ ਵਿਚ ਨਿਵੇਸ਼ ਕਰਨ ਲਈ ਸੱਦਾ ਦਿੱਤਾ ਗਿਆ ਹੈ। ਦਰਸ਼ਨ ਸਿੰਘ ਧਾਲੀਵਾਲ ਜੋ ਕਿ ਅਮਰੀਕਾ ਦੇ 11 ਰਾਜਾਂ ਵਿਚ ਕਰੀਬ 1000 ਗੈਸ ਸਟੇਸ਼ਨ ਚਲਾਉਂਦੇ ਹਨ, ਨੇ ਦੱਸਿਆ ਕਿ ਐਨਆਰਆਈ ਪੰਜਾਬੀ ਉਦਯੋਗਪਤੀ ਪ੍ਰਧਾਨ ਮੰਤਰੀ ਮੋਦੀ ਨਾਲ ਸਿੱਖਾਂ ਨਾਲ ਸਬੰਧਤ ਮਾਮਲਿਆਂ ਬਾਰੇ ਵੀ ਗੱਲ ਕਰਨਗੇ। ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿਚ ਇਕ ਅਨੁਭਵੀ ਮੁੱਖ ਮੰਤਰੀ ਦੀ ਜ਼ਰੂਰਤ ਹੈ ਅਤੇ ਮੌਜੂਦਾ ਪੰਜਾਬ ਸਰਕਾਰ ਦੇ ਕਈ ਵਿਧਾਇਕ ਅਤੇ ਮੰਤਰੀ ਵੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਘਿਰ ਗਏ ਹਨ, ਜਿਸ ਨਾਲ ਸੂਬੇ ਦੀ ਦਿਖ ਖਰਾਬ ਹੋ ਰਹੀ ਹੈ।

RELATED ARTICLES

ਗ਼ਜ਼ਲ

POPULAR POSTS