2.1 C
Toronto
Friday, November 14, 2025
spot_img
Homeਕੈਨੇਡਾਲਹਿੰਦੇ ਪੰਜਾਬ ਦੇ ਸ਼ਾਇਰ ਮਕਸੂਦ ਚੌਧਰੀ ਵੱਲੋਂ ਚੜ੍ਹਦੇ ਪੰਜਾਬ ਦੀ ਲੇਖਿਕਾ ਪ੍ਰਿੰਸੀਪਲ...

ਲਹਿੰਦੇ ਪੰਜਾਬ ਦੇ ਸ਼ਾਇਰ ਮਕਸੂਦ ਚੌਧਰੀ ਵੱਲੋਂ ਚੜ੍ਹਦੇ ਪੰਜਾਬ ਦੀ ਲੇਖਿਕਾ ਪ੍ਰਿੰਸੀਪਲ (ਡਾ.) ਬਰਿੰਦਰ ਕੌਰ ਦੇ ਮਾਣ ਵਿਚ ਕੀਤਾ ਗਿਆ ਸ਼ਾਨਦਾਰ ਡਿਨਰ

ਮਿਸੀਸਾਗਾ : ਲੰਘੇ ਦਿਨੀਂ ਲਹਿੰਦੇ ਪੰਜਾਬ ਦੇ ਸ਼ਾਇਰ ਮਕਸੂਦ ਚੌਧਰੀ ਵੱਲੋਂ ਪੂਰਬੀ ਪੰਜਾਬ ਦੀ ਲੇਖਿਕਾ ਪ੍ਰਿੰਸੀਪਲ (ਡਾ.) ਬਰਿੰਦਰ ਕੌਰ ਚੌਹਾਨ ਜੋ ਕਿ ਦੋ ਕੁ ਮਹੀਨਿਆਂ ਲਈ ਕੈਨੇਡਾ ਦੇ ਟੂਰ ‘ਤੇ ਆਏ ਸਨ, ਦੇ ਸਨਮਾਨ ਵਿਚ ਮਿਸੀਸਾਗਾ ਦੇ ਮਸ਼ਹੂਰ ਰੈਸਟੋਰੈਂਟ ‘ਇੰਡੀਆਜ਼ ਟੇਸਟ’ ਵਿਚ ਸ਼ਾਨਦਾਰ ਡਿਨਰ ਸਮਾਗ਼ਮ ਦਾ ਆਯੋਜਨ ਕੀਤਾ ਗਿਆ।
ਡਾ. ਬਰਿੰਦਰ ਕੌਰ ਨੇ ਆਪਣੀ ਇਸ ਸੰਖੇਪ ਟੋਰਾਂਟੋ ਫੇਰੀ ਦੌਰਾਨ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਜੂਨ ਮਹੀਨੇ ਦੇ ਸਮਾਗ਼ਮ ਵਿਚ ਸ਼ਿਰਕਤ ਕੀਤੀ ਜਿੱਥੇ ਉਨ੍ਹਾਂ ਦੀ ਪੁਸਤਕ ‘ਪੰਜਾਬੀ ਲੋਕ-ਨਾਟਕ: ਪਾਠ ਤੇ ਪਰਦਰਸ਼ਨ’ ਲੋਕ-ਅਰਪਿਤ ਕੀਤੀ ਗਈ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਕਰਾਚੀ ਯੂਨੀਵਸਿਟੀ ਦੀਆਂ ਅਲੂਮਨੀ ਐਸੋਸੀਏਸ਼ਨਾਂ ਵੱਲੋਂ ਸ਼ਾਂਝੇ ਤੌਰ ‘ਤੇ ਕਰਵਾਏ ਗਏ ਇਕ ਹੋਰ ਸਮਾਗ਼ਮ ਦੌਰਾਨ ਉਨ੍ਹਾਂ ਦੀ ਦੂਸਰੀ ਪੁਸਤਕ ‘ਪੰਜਾਬ: ਭਾਸ਼ਾ, ਸਾਹਿਤ ਤੇ ਸਭਿਆਚਾਰ ਰੀਲੀਜ਼ ਕੀਤੀ ਗਈ। ਡਿਨਰ ਸਮਾਗ਼ਮ ਦੌਰਾਨ ਇਕਬਾਲ ਬਰਾੜ, ਪਰਮਜੀਤ ਢਿੱਲੋਂ, ਅਨੋਖ ਔਜਲਾ, ਰਿੰਟੂ ਭਾਟੀਆ, ਅਮਰਜੀਤ ਪੰਛੀ ਨੇ ਆਪਣੀਆਂ ਸੁਰੀਲੀਆਂ ਆਵਾਜਾਂ ਵਿਚ ਗੀਤ ਗਾਏ ਅਤੇ ਕਈ ਹੋਰਨਾਂ ਨੇ ਕਵਿਤਾਵਾਂ ਤੇ ਚੁਟਕਲੇ ਸੁਣਾ ਕੇ ਖ਼ੂਬ ਰੰਗ ਬੰਨ੍ਹਿਆਂ। ਇਸ ਤਰ੍ਹਾਂ ਇਹ ਸੰਖੇਪ ਡਿਨਰ ਸਮਾਗ਼ਮ ਯਾਦਗਾਰੀ ਹੋ ਨਿੱਬੜਿਆ। ਇਸ ਵਿਚ ਹੋਰਨਾਂ ਤੋਂ ਇਲਾਵਾ ਡਾ. ਜਗਮੋਹਨ ਸਿੰਘ ਸੰਘਾ, ਡਾ. ਸ਼ਮਸ਼ੀਰ, ਰਿਆਜ਼ ਚੀਮਾ, ਬਸ਼ੱਰਤ ਰੇਹਾਨ, ਮੁਈਨ, ਰਾਜਾ ਅਸ਼ਰਫ਼, ਹਰਪਾਲ ਭਾਟੀਆ, ਅਰਸ਼ੀਕਾ, ਸ਼ਰਨਜੀਤ ਮਾਨ, ਪਰਮਜੀਤ ਦਿਓਲ, ਕੁਲਦੀਪ ਕੌਰ, ਕੁਲਜਿੰਦਰ ਕੌਰ, ਹਰਪ੍ਰੀਤ, ਰਜਿੰਦਰਪਾਲ ਧਾਲੀਵਾਲ, ਮੱਖਣ ਸਿੰਘ, ਮਲੂਕ ਸਿੰਘ ਕਾਹਲੋਂ ਤੇ ਸੁਖਦੇਵ ਸਿੰਘ ਝੰਡ ਵੀ ਸ਼ਾਮਲ ਹੋਏ।

RELATED ARTICLES
POPULAR POSTS