-2 C
Toronto
Tuesday, December 2, 2025
spot_img
Homeਜੀ.ਟੀ.ਏ. ਨਿਊਜ਼ਬਰੈਂਪਟਨ ਵਾਸੀ ਪੰਜਾਬੀ ਵਿਅਕਤੀ ਨਸ਼ਿਆਂ ਸਮੇਤ ਗ੍ਰਿਫ਼ਤਾਰ

ਬਰੈਂਪਟਨ ਵਾਸੀ ਪੰਜਾਬੀ ਵਿਅਕਤੀ ਨਸ਼ਿਆਂ ਸਮੇਤ ਗ੍ਰਿਫ਼ਤਾਰ

ਟੋਰਾਂਟੋ/ਸਤਪਾਲ ਸਿੰਘ ਜੌਹਲ : ਸਾਲ 2022 ਦੇ ਚਾਰ ਮਹੀਨੇ ਬੀਤਣ ਤੱਕ ਟੋਰਾਂਟੋ ਇਲਾਕੇ ‘ਚੋਂ ਹੀ ਵੱਖ-ਵੱਖ ਅਪਰਾਧਿਕ ਮਾਮਲਿਆਂ ‘ਚ 80 ਤੋਂ ਵੱਧ ਪੰਜਾਬੀ ਮੂਲ ਦੇ ਸ਼ੱਕੀਆਂ ਦੀਆਂ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਜਿਸ ‘ਚ ਪਿਛਲੇ ਦਿਨੀਂ ਗ੍ਰਿਫਤਾਰ ਕੀਤਾ ਗਿਆ ਬਰੈਂਪਟਨ ਵਾਸੀ ਰਵਿੰਦਰਪਾਲ ਸੇਖੋਂ (46) ਵੀ ਸ਼ਾਮਲ ਹੈ।
ਉਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਰਵਿੰਦਰਪਾਲ ਨੂੰ ਬਰੈਂਪਟਨ ਤੋਂ ਲਗਪਗ 1000 ਕਿਲੋਮੀਟਰ ਉੱਤਰ ਵੱਲ (ਸਵਰਗ ਵਰਗਾ ਸੁੰਦਰ ਇਲਾਕੇ ‘ਚ) ਸਥਿਤ ਡੁਬਰਵਿੱਲ ਨਾਮਕ ਕਸਬੇ ‘ਚ ਇਕ ਕਾਰੋਬਾਰ ਤੋਂ ਗ੍ਰਿਫਤਾਰ ਕਰਕੇ ਚਾਰਜ ਕਰਨ ਦਾ ਦਾਅਵਾ ਕੀਤਾ ਹੈ। ਉਸ ਕੋਲੋਂ ਹੈਰੋਇਨ ਅਤੇ ਰਸਾਇਣਕ ਨਸ਼ਾ ਫੜਿਆ ਗਿਆ ਹੈ।

 

RELATED ARTICLES
POPULAR POSTS