Breaking News
Home / ਜੀ.ਟੀ.ਏ. ਨਿਊਜ਼ / ਗੁਲਾਮਾਂ ਦੀ ਨਿਲਾਮੀ ‘ਚ ਹਿੱਸਾ ਲੈਣ ਬਦਲੇ ਲਿਚੇ ਨੇ ਮੰਗੀ ਮੁਆਫੀ

ਗੁਲਾਮਾਂ ਦੀ ਨਿਲਾਮੀ ‘ਚ ਹਿੱਸਾ ਲੈਣ ਬਦਲੇ ਲਿਚੇ ਨੇ ਮੰਗੀ ਮੁਆਫੀ

ਐਨਡੀਪੀ ਨੇ ਲਿਚੇ ਤੋਂ ਉਮੀਦਵਾਰੀ ਛੱਡਣ ਦੀ ਕੀਤੀ ਮੰਗ
ਓਨਟਾਰੀਓ/ਬਿਊਰੋ ਨਿਊਜ਼ : ਫੋਰਡ ਸਰਕਾਰ ਦੇ ਕੈਬਨਿਟ ਮੰਤਰੀ ਸਟੀਫਨ ਲਿਚੇ ਵੱਲੋਂ ਯੂਨੀਵਰਸਿਟੀ ਵਿੱਚ ਹੋਈ ਕਥਿਤ ਤੌਰ ‘ਤੇ ਗੁਲਾਮਾਂ ਦੀ ਨਿਲਾਮੀ ਵਿੱਚ ਹਿੱਸਾ ਲਿਆ ਗਿਆ ਤੇ ਇਸ ਗੱਲ ਦਾ ਖੁਲਾਸਾ ਹੋਣ ਤੋਂ ਬਾਅਦ ਉਨ੍ਹਾਂ ਮੁਆਫੀ ਮੰਗ ਲਈ ਹੈ। ਐਨਡੀਪੀ ਵੱਲੋਂ ਸਟੀਫਨ ਲਿਚੇ ਤੋਂ ਕਿੰਗ-ਵਾਅਨ ਤੋਂ ਪ੍ਰੋਗਰੈਸਿਵ ਕੰਸਰਵੇਟਿਵ ਵਜੋਂ ਉਮੀਦਵਾਰੀ ਛੱਡਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਐਨਡੀਪੀ ਵੱਲੋਂ ਪ੍ਰੀਮੀਅਰ ਤੇ ਪੀਸੀ ਆਗੂ ਡੱਗ ਫੋਰਡ ਤੋਂ ਸਪੱਸਟ ਤੌਰ ਉੱਤੇ ਲਿਚੇ ਦੀ ਇਸ ਹਰਕਤ ਦੀ ਨਿਖੇਧੀ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਐਨਡੀਪੀ ਦੇ ਤਿੰਨ ਉਮੀਦਵਾਰਾਂ ਵੱਲੋਂ ਸਾਂਝੇ ਤੌਰ ਉੱਤੇ ਦਿੱਤੇ ਗਏ ਬਿਆਨ ਵਿੱਚ ਆਖਿਆ ਗਿਆ ਹੈ ਕਿ ਲਿਚੇ ਦੀ ਇਸ ਹਰਕਤ ਕਾਰਨ ਜਿਹੜਾ ਦਰਦ ਕੁੱਝ ਕਮਿਊਨਿਟੀਜ ਨੂੰ ਹੋਇਆ ਹੈ ਉਸ ਲਈ ਉਨ੍ਹਾਂ ਨੂੰ ਮੁਆਫੀ ਮੰਗਣ ਦੇ ਨਾਲ ਨਾਲ ਖੁਦ ਨੂੰ ਸਿੱਖਿਅਤ ਵੀ ਕਰਨਾ ਚਾਹੀਦਾ ਹੈ। ਇੱਥੇ ਹੀ ਬੱਸ ਨਹੀਂ ਬਲੈਕ ਕਮਿਊਨਿਟੀਜ਼ ਬਾਰੇ ਉਨ੍ਹਾਂ ਨੂੰ ਆਪਣੀ ਸੋਚ ਵੀ ਬਦਲਣੀ ਚਾਹੀਦੀ ਹੈ। ਇਨ੍ਹਾਂ ਆਗੂਆਂ ਨੇ ਆਖਿਆ ਕਿ ਕਿਸੇ ਵੀ ਹਾਲਾਤ ਵਿੱਚ ਪ੍ਰੋਵਿੰਸ ਦੇ ਲੋਕਾਂ ਤੇ ਖਾਸ ਤੌਰ ਉੱਤੇ ਸਾਡੇ ਬੱਚਿਆਂ ਦੀ ਅਗਵਾਈ ਅਜਿਹੇ ਆਗੂ ਨੂੰ ਨਹੀਂ ਕਰਨੀ ਚਾਹੀਦੀ। ਮਿਲੀ ਜਾਣਕਾਰੀ ਅਨੁਸਾਰ ਲਿਚੇ ਨੇ ਲੰਡਨ, ਓਨਟਾਰੀਓ ਵਿੱਚ ਵੈਸਟਰਨ ਯੂਨੀਵਰਸਿਟੀ ਵਿੱਚ ਸਿਗਮਾ ਚੀ ਫਰੈਟਰਨਿਟੀ ਦਾ ਮੈਂਬਰ ਰਹਿੰਦਿਆਂ ਕਈ ਮੌਕਿਆਂ ਉੱਤੇ ਗੁਲਾਮਾਂ ਦੀ ਨਿਲਾਮੀ ਵਰਗੇ ਈਵੈਂਟਸ ਵਿੱਚ ਹਿੱਸਾ ਲਿਆ। ਰਿਪੋਰਟ ਵਿੱਚ ਆਖਿਆ ਗਿਆ ਕਿ ਫਰੈਟਰਨਿਟੀ ਦੀ ਵੈੱਬਸਾਈਟ ਉੱਤੇ ਪਾਈ ਪੋਸਟਿੰਗ ਵਿੱਚ ਦਰਜ ਹੈ ਕਿ ਨਵੰਬਰ 2006 ਵਿੱਚ ਹੋਈ ਇਸ ਨਿਲਾਮੀ ਸਬੰਧੀ ਰਸਮ ਵਿੱਚ ਵੀ ਲਿਚੇ ਨੇ ਹਿੱਸਾ ਲਿਆ ਸੀ ਤੇ ਕੁੱਝ ਦਿਨਾਂ ਬਾਅਦ ਮਨਾਏ ਗਏ ”ਸਲੇਵ ਡੇਅਜ” ਈਵੈਂਟਸ ਵਿੱਚ ਵੀ ਹਿੱਸਾ ਲਿਆ ਸੀ। 16 ਸਾਲ ਪਹਿਲਾਂ ਕੀਤੀ ਗਈ ਇਸ ਹਰਕਤ ਬਾਰੇ ਸਿੱਖਿਆ ਮੰਤਰੀ ਵੱਲੋਂ ਮੁਆਫੀ ਮੰਗੀ ਗਈ ਹੈ।

Check Also

ਪ੍ਰੋਵਿੰਸ਼ੀਅਲ ਚੋਣਾਂ ਨੂੰ ਲੈ ਕੇ ਵੱਡੀਆਂ ਪਾਰਟੀਆਂ ਦੇ ਆਗੂਆਂ ਦਰਮਿਆਨ ਹੋਈ ਬਹਿਸ

ਫੋਰਡ ਆਏ ਵਿਰੋਧੀਆਂ ਦੇ ਨਿਸ਼ਾਨੇ ‘ਤੇ ਓਨਟਾਰੀਓ : ਓਨਟਾਰੀਓ ਵਿੱਚ ਪ੍ਰੋਵਿੰਸ਼ੀਅਲ ਚੋਣਾਂ ਸਬੰਧੀ ਹੋਈ ਬਹਿਸ …