Breaking News
Home / ਜੀ.ਟੀ.ਏ. ਨਿਊਜ਼ / ਮਾਲਟਨ ਵਿਸ਼ਾਲ ਨਗਰ ਕੀਰਤਨ 6 ਮਈ ਨੂੰ

ਮਾਲਟਨ ਵਿਸ਼ਾਲ ਨਗਰ ਕੀਰਤਨ 6 ਮਈ ਨੂੰ

ਮਾਲਟਨ ਗੁਰੂਘਰ ਅਤੇ ਰੈਕਸਡੇਲ ਗੁਰਦੁਆਰਾ ਸਾਹਿਬ ਵੱਲੋਂ ਹਰ ਵਰ੍ਹੇ ਵਾਂਗ ਇਸ ਵਾਰ ਵੀ ਮਹਾਨ ਨਗਰ ਕੀਰਤਨ ਆਉਂਦੀ 6 ਮਈ ਨੂੰ ਸਜਾਇਆ ਜਾਵੇਗਾ, ਜਿਸ ਨੂੰ ਲੈ ਕੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਮਾਲਟਨ ਗੁਰਦੁਆਰਾ ਸਾਹਿਬ ਵਿਖੇ 4 ਮਈ ਨੂੰ ਢਾਡੀ ਦਰਬਾਰ ਸਜੇਗਾ, ਇਸੇ ਤਰ੍ਹਾਂ ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਅਤੇ 1978 ਦੇ ਸ਼ਹੀਦਾਂ ਨੂੰ ਸਮਰਪਿਤ ਢਾਡੀ ਦਰਬਾਰ ਦਾ ਆਯੋਜਨ ਹੋਵੇਗਾ। ਫਿਰ ਅਗਲੇ ਦਿਨ 6 ਮਈ ਐਤਵਾਰ ਨੂੰ ਓਨਟਾਰੀਓ ਗੁਰਦੁਆਰਾਜ਼ ਕਮੇਟੀ ਵੱਲੋਂ ਖਾਲਸੇ ਦੇ 319ਵੇਂ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਮਾਲਟਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਰੈਕਸਡੇਲ ਗੁਰਦੁਆਰਾ ਸਾਹਿਬ ਪਹੁੰਚ ਕੇ ਸੰਪੰਨ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 6 ਮਈ ਨੂੰ ਸਵੇਰੇ 8 ਵਜੇ ਤੋਂ ਲੈ ਕੇ 1 ਵਜੇ ਤੱਕ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਸਜੇਗਾ ਤੇ ਫਿਰ 1 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ‘ਚ ਨਗਰ ਕੀਰਤਨ ਆਰੰਭ ਹੋਵੇਗਾ ਜੋ ਸਿੱਖ ਸਪਿਰਚਿਊਅਲ ਰੈਕਸਡੇਲ ਗੁਰਦੁਆਰਾ ਪਹੁੰਚ ਕੇ ਸੰਪੰਨ ਹੋਵੇਗਾ। ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੇਸਰੀ ਦਸਤਾਰਾਂ ਸਜਾ ਕੇ ਅਤੇ ਬੀਬੀਆਂ ਕੇਸਰੀ ਦੁਪੱਟੇ ਲੈ ਕੇ ਨਗਰ ਕੀਰਤਨ ‘ਚ ਸ਼ਾਮਲ ਹੋਣ।

Check Also

ਕੈਨੇਡਾ ਪੁਲਿਸ ‘ਚ ਤਾਇਨਾਤ ਪੰਜਾਬਣ ਜਸਮੀਨ ਥਿਆੜਾ ਨੇ ਕੀਤੀ ਖੁਦਕੁਸ਼ੀ

ਓਟਵਾ : ਕੈਨੇਡੀਅਨ ਪੁਲਿਸ ‘ਚ ਕੰਮ ਕਰਦੀ ਪੰਜਾਬਣ ਜਸਮੀਨ ਕੌਰ ਥਿਆੜਾ ਨੇ ਖੁਦ ਨੂੰ ਗੋਲੀ …