14.8 C
Toronto
Tuesday, September 16, 2025
spot_img
Homeਜੀ.ਟੀ.ਏ. ਨਿਊਜ਼ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਓਟੂਲ ਨੇ ਦਿੱਤਾ ਅਸਤੀਫਾ, ਬਣੇ...

ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਓਟੂਲ ਨੇ ਦਿੱਤਾ ਅਸਤੀਫਾ, ਬਣੇ ਰਹਿਣਗੇ ਐਮਪੀ

ਓਟਵਾ/ਬਿਊਰੋ ਨਿਊਜ਼ : ਐਰਿਨ ਓਟੂਲ ਨੇ ਕੰਸਰਵੇਟਿਵ ਪਾਰਟੀ ਦੇ ਆਗੂ ਵਜੋਂ ਅਸਤੀਫਾ ਦੇ ਦਿੱਤਾ ਹੈ ਪਰ ਉਹ ਦਰਹਾਮ, ਓਨਟਾਰੀਓ ਤੋਂ ਮੈਂਬਰ ਪਾਰਲੀਮੈਂਟ ਵਜੋਂ ਕੰਮ ਕਰਦੇ ਰਹਿਣਗੇ। ਗੁਪਤ ਢੰਗ ਨਾਲ ਕਰਵਾਈ ਗਈ ਵੋਟਿੰਗ ਵਿੱਚ ਬਹੁਗਿਣਤੀ ਕਾਕਸ ਨੇ ਓਟੂਲ ਨੂੰ ਹਟਾਉਣ ਲਈ ਵੋਟ ਕੀਤਾ। ਸਵੇਰੇ ਹੋਈ ਵਰਚੂਅਲ ਮੀਟਿੰਗ ਵਿੱਚ 118 ਵੋਟਾਂ ਪਈਆਂ, 73 ਐਮਪੀਜ ਵੱਲੋਂ ਓਟੂਲ ਨੂੰ ਹਟਾਏ ਜਾਣ ਦੇ ਪੱਖ ਵਿੱਚ ਵੋਟ ਕੀਤਾ ਗਿਆ ਜਦਕਿ 45 ਐਮਪੀਜ ਨੇ ਓਟੂਲ ਦੀ ਲੀਡਰਸ਼ਿਪ ਵਿੱਚ ਭਰੋਸਾ ਪ੍ਰਗਟਾਇਆ। 119 ਮੈਂਬਰੀ ਕਾਕਸ ਦੇ ਚੇਅਰ ਸਕੌਟ ਰੀਡ ਨੇ ਆਖਿਆ ਕਿ ਉਨ੍ਹਾਂ ਇਸ ਦੌਰਾਨ ਵੋਟ ਨਹੀਂ ਕੀਤਾ।
ਇਸ ਵੋਟਿੰਗ ਤੋਂ ਬਾਅਦ ਓਟੂਲ ਨੇ ਪਾਰਟੀ ਨੂੰ ਰਸਮੀ ਤੌਰ ਉੱਤੇ ਆਪਣਾ ਅਸਤੀਫਾ ਸੌਂਪ ਦਿੱਤਾ। ਉਨ੍ਹਾਂ ਦਰਹਾਮ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਮੈਂਬਰ ਪਾਰਲੀਮੈਂਟ ਵਜੋਂ ਆਪਣੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਉਨ੍ਹਾਂ ਆਪਣੀ ਪਤਨੀ ਰੈਬੈਕਾ ਤੇ ਆਪਣੇ ਬੱਚਿਆਂ ਮੌਲੀ ਤੇ ਜੈਕ ਦਾ ਸੁਕਰੀਆ ਵੀ ਅਦਾ ਕੀਤਾ। ਇਸ ਹਫਤੇ ਦੇ ਸੁਰੂ ਵਿੱਚ ਲੀਡਰਸਿਪ ਦੇ ਮੁਲਾਂਕਣ ਲਈ ਕਾਕਸ ਦੇ ਇੱਕ ਤਿਹਾਈ ਮੈਂਬਰਾਂ ਨੇ ਇੱਕ ਲੈਟਰ ਉੱਤੇ ਸਾਈਨ ਕੀਤੇ ਸਨ।
ਰਿਫੌਰਮ ਐਕਟ ਤਹਿਤ ਮਿਲੀਆਂ ਸ਼ਕਤੀਆਂ ਕਰਕੇ ਇਹ ਵੋਟਿੰਗ ਸੰਭਵ ਹੋ ਸਕੀ। ਪਾਰਟੀ ਆਗੂ ਬਣੇ ਰਹਿਣ ਲਈ ਓਟੂਲ ਨੂੰ 50 ਫੀਸਦੀ ਸਮਰਥਨ ਹਾਸਲ ਕਰਨ ਦੀ ਲੋੜ ਸੀ ਪਰ ਉਹ ਅਜਿਹਾ ਕਰਨ ਵਿੱਚ ਅਸਫਲ ਰਹੇ।

RELATED ARTICLES
POPULAR POSTS