15.6 C
Toronto
Tuesday, June 16, 2026
spot_img
Homeਜੀ.ਟੀ.ਏ. ਨਿਊਜ਼ਵੈਕਸੀਨੇਸ਼ਨ ਨਾ ਕਰਵਾਉਣ ਵਾਲਿਆਂ ਨੂੰ ਦਿੱਤੀ ਜਾ ਸਕਦੀ ਹੈ ਪੈਕਸਲੋਵਿਡ ਪਿੱਲ :...

ਵੈਕਸੀਨੇਸ਼ਨ ਨਾ ਕਰਵਾਉਣ ਵਾਲਿਆਂ ਨੂੰ ਦਿੱਤੀ ਜਾ ਸਕਦੀ ਹੈ ਪੈਕਸਲੋਵਿਡ ਪਿੱਲ : ਟੈਮ

ਓਟਵਾ : ਕੈਨੇਡਾ ਦੀ ਉੱਘੀ ਡਾਕਟਰ ਥੈਰੇਸਾ ਟੈਮ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਕੋਵਿਡ-19 ਵੈਕਸੀਨੇਸ਼ਨ ਨਹੀਂ ਕਰਵਾਈ ਹੈ ਉਨ੍ਹਾਂ ਨੂੰ ਨਵੇਂ ਮਨਜ਼ੂਰ ਕੀਤੇ ਗਏ ਇਲਾਜ਼ ਰਾਹੀਂ ਗੁਜਰਨਾ ਹੋਵੇਗਾ। ਪਰ ਇਸ ਟਰੀਟਮੈਂਟ ਦੀ ਸਪਲਾਈ ਅਜੇ ਬਹੁਤ ਘੱਟ ਹੈ। ਫਾਈਜਰ ਦੀ ਐਂਟੀਵਾਇਰਲ ਗੋਲੀ ਪੈਕਸਲੋਵਿਡ ਨੂੰ ਹੈਲਥ ਕੈਨੇਡਾ ਵੱਲੋਂ ਮਨਜੂਰੀ ਦਿੱਤੀ ਗਈ ਹੈ। ਇਹ ਪਿੱਲ ਉਨ੍ਹਾਂ ਲੋਕਾਂ ਨੂੰ ਦਿੱਤੀ ਜਾ ਸਕੇਗੀ ਜਿਨ੍ਹਾਂ ਅੰਦਰ ਕੋਵਿਡ-19 ਦੇ ਮਾਮੂਲੀ ਜਾਂ ਦਰਮਿਆਨੇ ਲੱਛਣ ਪਾਏ ਜਾਣਗੇ, ਜਿਨ੍ਹਾਂ ਦੇ ਗੰਭੀਰ ਬਿਮਾਰ ਹੋਣ ਦਾ ਖਤਰਾ ਹੋਵੇਗਾ ਤੇ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਨ ਜਾਂ ਵਧੇਰੇ ਕੇਅਰ ਦੀ ਲੋੜ ਹੋਵੇਗੀ। ਜਿਹੜਾ ਪਹਿਲਾਂ ਤੋਂ ਹੀ ਹਸਪਤਾਲ ਵਿੱਚ ਭਰਤੀ ਹੈ ਅਜਿਹੇ ਮਰੀਜ਼ ਨੂੰ ਇਹ ਦਵਾਈ ਨਹੀਂ ਦਿੱਤੀ ਜਾ ਸਕਦੀ। ਇਹ ਦਵਾਈ ਲੱਛਣ ਨਜ਼ਰ ਆਉਣ ਦੇ ਪੰਜ ਦਿਨਾਂ ਦੇ ਅੰਦਰ ਅੰਦਰ ਦੇਣੀ ਹੋਵੇਗੀ। ਫਾਈਜ਼ਰ ਦਾ ਇਹ ਦਾਅਵਾ ਹੈ ਕਿ ਇਸ ਦਵਾਈ ਦੇ ਟ੍ਰਾਇਲਜ ਤੋਂ ਸਾਹਮਣੇ ਆਇਆ ਹੈ ਕਿ ਇਹ ਡਰੱਗ ਕਿਸੇ ਬਾਲਗ ਵਿਅਕਤੀ ਦੇ ਹਸਪਤਾਲ ਦਾਖਲ ਹੋਣ ਜਾਂ ਕਿਸੇ ਦੀ ਮੌਤ ਦੀ ਸੰਭਾਵਨਾ ਨੂੰ 89 ਫੀ ਸਦੀ ਘਟਾਉਂਦੀ ਹੈ, ਬਸਰਤੇ ਇਸ ਨੂੰ ਲੱਛਣ ਨਜਰ ਆਉਣ ਤੋਂ ਤੁਰੰਤ ਬਾਅਦ ਲਿਆ ਜਾਵੇ।

RELATED ARTICLES
POPULAR POSTS