ਟੋਰਾਂਟੋ/ਸਤਪਾਲ ਸਿੰਘ ਜੌਹਲ
ਬਰੈਂਪਟਨ ‘ਚ ਇਕ ਨਿੱਜੀ ਕਾਰੋਬਾਰੀਯਾਰਡਵਿਚ ਦੋ ਟਰੱਕਾਂ ਦੀ ਟੱਕਰ ਹੋ ਗਈ। ਜਿਸ ਦੌਰਾਨ ਟਰੱਕ ਡਰਾਈਵਰਅਮਰਪ੍ਰੀਤ ਸਿੰਘ ਸੰਧੂ ਦੀ ਦੁਖਦਾਈ ਮੌਤ ਹੋਣਦੀਖਬਰ ਹੈ। ਮਿਲੀਜਾਣਕਾਰੀਅਨੁਸਾਰਮ੍ਰਿਤਕ ਦੇ ਟਰੱਕ ਉਪਰਦੂਸਰੇ ਟਰੱਕ ਦੇ ਭਾਰਦਾਦਬਾਅਪੈ ਗਿਆ ਅਤੇ ਨੌਜਵਾਨ ਅਮਰਪ੍ਰੀਤਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਹ ਤਿੰਨ ਬੇਟੀਆਂ ਦਾਪਿਤਾ ਸੀ ਅਤੇ ਬਰੈਂਪਟਨਦਾਵਾਸੀ ਸੀ। ਉਹ ਪੰਜਾਬ ਦੇ ਬਰਨਾਲਾਜ਼ਿਲ੍ਹੇ ‘ਚ ਪੈਂਦੇ ਭਦੌੜ ਨੇੜਲੇ ਪਿੰਡ ਅਲਕੜਾਦਾਰਹਿਣਵਾਲਾ ਸੀ। ਇਸ ਦੁਰਘਟਨਾ ਤੋਂ ਬਾਅਦਭਾਈਚਾਰੇ ‘ਚ ਸੋਗ ਦੀਲਹਿਰ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀਹੈ।