ਉਨਟਾਰੀਓ : ਨੀਅਰ ਨਾਰਥ ਸਕੂਲ ਬੋਰਡ ਦੇ ਹਾਈ ਸਕੂਲ ਦੇ ਅਧਿਆਪਕ ਜਿਨ੍ਹਾਂ ਵਿਚੋਂ ਜ਼ਿਆਦਾ ਵਿੱਤ ਮੰਤਰੀ ਵਿੱਕ ਫੈਡੇਲੀ ਦੇ ਹਲਕੇ ਤੋਂ ਹਨ, ਉਨ੍ਹਾਂ ਨੂੰ ਸਰਪਲਸ ਹੋਣ ਸਬੰਧੀ ਨੋਟਿਸ ਮਿਲ ਰਿਹਾ ਹੈ। ਅਧਿਆਪਕ ਯੂਨੀਅਨ ਵਲੋਂ ਇਸ ਵੱਡੀ ਪੱਧਰ ‘ਤੇ ਕੀਤੀ ਜਾਣ ਵਾਲੀ ਜਾਂਚ ‘ਤੇ ਇਤਰਾਜ਼ ਜ਼ਾਰ ਕੀਤਾ ਜਾ ਰਿਹਾ ਹੈ। ਉਨਟਾਰੀਓ ਸੈਕੰਡਰੀ ਸਕੂਲ ਅਧਿਆਪਕ ਫੈਡਰੇਸ਼ਨ ਦੇ ਮੁਖੀ ਹਾਰਵੀ ਬਿਸ਼ੋਫ ਨੇ ਕਿਹਾ ਕਿ ਪ੍ਰੋਵਿੰਸ ‘ਚ ਜਨਤਕ ਤੌਰ ‘ਤੇ ਫੰਡ ਹਾਸਲ ਕਰਨ ਵਾਲੇ ਸਿੱਖਿਆ ਪ੍ਰਬੰਧ ਵਿਚ ਫੋਰਡ ਸਰਕਾਰ ਵਲੋਂ ਵੱਡੀ ਪੱਧਰ ‘ਤੇ ਕੀਤੀਆਂ ਜਾਣ ਵਾਲੀਆਂ ਕਟੌਤੀਆਂ ਦਾ ਹੀ ਇਹ ਨਤੀਜਾ ਹੈ। ਅਜਿਹੇ ਨੋਟਿਸ 121 ਅਧਿਆਪਕਾਂ ਨੂੰ ਭੇਜੇ ਗਏ ਹਨ।
ਸਕੂਲੀ ਅਧਿਆਪਕਾਂ ਨੂੰ ਸਰਪਲਸ ਹੋਣ ਸਬੰਧੀ ਦਿੱਤੇ ਨੋਟਿਸ
RELATED ARTICLES

