Breaking News
Home / ਜੀ.ਟੀ.ਏ. ਨਿਊਜ਼ / ਦੁਨੀਆ ਦੇ ਸੁਰੱਖਿਅਤ ਸ਼ਹਿਰਾਂ ਦੀ ਪਹਿਲੀ ਕਤਾਰ ਵਿਚ ਹੈ ਸ਼ਹਿਰ ਟੋਰਾਂਟੋ

ਦੁਨੀਆ ਦੇ ਸੁਰੱਖਿਅਤ ਸ਼ਹਿਰਾਂ ਦੀ ਪਹਿਲੀ ਕਤਾਰ ਵਿਚ ਹੈ ਸ਼ਹਿਰ ਟੋਰਾਂਟੋ

ਟੋਰਾਂਟੋ/ਬਿਊਰੋ ਨਿਊਜ਼ : ਦੁਨੀਆ ਭਰ ਦੇ ਸੁਰੱਖਿਆ ਸ਼ਹਿਰਾਂ ਦੀ ਪਹਿਲੀ ਕਤਾਰ ਵਿਚ ਕੈਨੇਡਾ ਦਾ ਸ਼ਹਿਰ ਟੋਰਾਂਟੋ ਵੀ ਸ਼ਾਮਲ ਹੈ। ਵਿਸ਼ਵ ਭਰ ‘ਚੋਂ ਚੁਣੇ ਗਏ ਸੁਰੱਖਿਅਤ ਸ਼ਹਿਰਾਂ ਦੀ ਸੂਚੀ ਵਿਚ ਜਪਾਨ ਦਾ ਸ਼ਹਿਰ ਟੋਕੀਓ ਜਿੱਥੇ ਨੰਬਰ 1 ‘ਤੇ ਰਿਹਾ, ਉਥੇ ਹੀ ਟੋਰਾਂਟੋ ਦਾ ਨੰਬਰ ਛੇਵਾਂ ਹੈ। ਦੁਨੀਆਂ ਭਰ ਦੇ ਸ਼ਹਿਰਾਂ ਸਬੰਧੀ ਜਾਰੀ ਕੀਤੀ ਗਈ ਨਵੀਂ ਰਿਪੋਰਟ ਅਨੁਸਾਰ ਉੱਤਰੀ ਅਮਰੀਕਾ ਵਿੱਚ ਟੋਰਾਂਟੋ ਸਭ ਤੋਂ ਸੁਰੱਖਿਅਤ ਸ਼ਹਿਰ ਹੈ। ਓਨਟਾਰੀਓ ਦੀ ਰਾਜਧਾਨੀ ਨੂੰ ਸਮੁੱਚੇ ਤੌਰ ਉੱਤੇ ਛੇਵੇਂ ਸੁਰੱਖਿਅਤ ਸ਼ਹਿਰ ਦਾ ਦਰਜਾ ਵੀ ਦਿੱਤਾ ਗਿਆ ਹੈ।ઠਦ ਇਕਨੌਮਿਸਟ ਇੰਟੈਲੀਜੈਂਸ ਯੂਨਿਟ ਵੱਲੋਂ ਜਾਰੀ ਕੀਤੀ ਗਈ ਸੇਫ ਸਿਟੀਜ਼ ਬਾਰੇ ਰਿਪੋਰਟ ਵਿੱਚ ਪੰਜ ਵੱਖ-ਵੱਖ ਮਹਾਦੀਪਾਂ ਦੇ 60 ਸ਼ਹਿਰਾਂ ਦਾ ਮੁਲਾਂਕਣ ਕੀਤਾ ਗਿਆ। ਇਸ ਦੌਰਾਨ ਚਾਰ ਮੁੱਖ ਵੰਨਗੀਆਂ ਜਿਨ੍ਹਾਂ ਵਿੱਚ ਡਿਜੀਟਲ ਸੇਫਟੀ, ਇਨਫਰਾਸਟ੍ਰਕਚਰ, ਸਿਹਤ ਤੇ ਨਿਜੀ ਸੇਫਟੀ ਸ਼ਾਮਲ ਹਨ, ਦੇ ਆਧਾਰ ਉੱਤੇ ਸ਼ਹਿਰਾਂ ਦਾ ਮੁਲਾਂਕਣ ਕੀਤਾ ਗਿਆ। ਰਿਪੋਰਟ ਮੁਤਾਬਕ ਸੱਭ ਤੋਂ ਸੁਰੱਖਿਅਤ ਸ਼ਹਿਰ ਟੋਕੀਓ ਹੈ, ਉਸ ਤੋਂ ਬਾਅਦ ਸਿੰਗਾਪੁਰ, ਓਸਾਕਾ, ਐਮਸਟਰਡਮ ਤੇ ਸਿਡਨੀ ਪਹਿਲੇ ਪੰਜ ਸੁਰੱਖਿਅਤ ਸ਼ਹਿਰਾਂ ਦੀ ਗਿਣਤੀ ਵਿੱਚ ਆਉਂਦੇ ਹਨ।ઠਇਸ ਰਿਪੋਰਟ ਮੁਤਾਬਕ ਪਹਿਲੇ ਦਸ ਸ਼ਹਿਰਾਂ ਵਿੱਚ ਆਪਣੀ ਥਾਂ ਬਣਾਉਣ ਵਾਲੇ ਉੱਤਰੀ ਅਮਰੀਕਾ ਦੇ ਸ਼ਹਿਰਾਂ ਵਿੱਚੋਂ ਵਾਸ਼ਿੰਗਟਨ ਡੀਸੀ ਨੂੰ ਮਾਤ ਦੇ ਕੇ ਟੋਰਾਂਟੋ ਛੇਵੇਂ ਥਾਂ ਉੱਤੇ ਆਉਣ ਵਿੱਚ ਕਾਮਯਾਬ ਰਿਹਾ ਹੈ। ਕੋਪਨਹੈਗਨ ਤੇ ਸਿਓਲ ਸਾਂਝੇ ਤੌਰ ਉੱਤੇ ਅੱਠਵੇਂ ਸਥਾਨ ਉੱਤੇ ਹਨ ਜਦਕਿ ਮੈਲਬਰਨ ਦਸਵੇਂ ਸਥਾਨ ਉੱਤੇ ਹੈ। ਪਹਿਲੇ 10 ਸ਼ਹਿਰਾਂ ਵਿੱਚੋਂ ਬਹੁਤੀ ਗਿਣਤੀ ਏਸ਼ੀਆਈ ਸ਼ਹਿਰਾਂ ਦੀ ਹੈ। ਇਨ੍ਹਾਂ ਸ਼ਹਿਰਾਂ ਦੀ ਚੋਣ ਲਈ ਕੀਤੇ ਗਏ ਅਧਿਐਨ ਵਿੱਚ ਪਾਇਆ ਗਿਆ ਕਿ ਕਿਸੇ ਭੂਗੋਲਿਕ ਖਿੱਤੇ ਕਰਕੇ ਇਨ੍ਹਾਂ ਸ਼ਹਿਰਾਂ ਦੀ ਸਕਿਊਰਿਟੀ ਜ਼ਿਆਦਾ ਨਹੀਂ ਹੈ ਸਗੋਂ ਇਹ ਅਰਬਨ ਸੈਂਟਰਜ਼ ਹੋਣ ਕਾਰਨ ਸੁਰੱਖਿਅਤ ਹਨ।ઠਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਸਰਮਾਏ ਨੇ ਵੀ ਆਪਣੀ ਭੂਮਿਕਾ ਨਿਭਾਈ ਹੈ। ਜਿਨ੍ਹਾਂ ਸ਼ਹਿਰਾਂ ਦੇ ਵਾਸੀਆਂ ਦੀ ਔਸਤ ਆਮਦਨ ਜ਼ਿਆਦਾ ਹੈ ਉਹ ਬਿਹਤਰ ਇਨਫਰਾਸਟ੍ਰਕਚਰ ਤੇ ਹੈਲਥਕੇਅਰ ਸਿਸਟਮ ਮੁਹੱਈਆ ਕਰਵਾਉਣ ਦੇ ਸਮਰੱਥ ਹਨ। ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਕਿ ਪਾਰਦਰਸ਼ਤਾ ਤੇ ਭ੍ਰਿਸ਼ਟਾਚਾਰ ਤੋਂ ਬਿਨਾ ਸਰਕਾਰ ਚਲਾਉਣਾ ਵੀ ਸਰਮਾਏ ਜਿੰਨਾ ਹੀ ਕੀਮਤੀ ਤੱਤ ਹੈ।

Check Also

ਉਨਟਾਰੀਓ ਵਿਧਾਨ ਸਭਾ ਵਿਚ ’84 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਸ਼ਰਧਾਂਜਲੀ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਉਨਟਾਰੀਓ ਦੀ ਵਿਧਾਨ ਸਭਾ ਵਿਚ ਇਕ ਵਿਸ਼ੇਸ਼ ਸਮਾਗਮ ਦੌਰਾਨ ਸਾਰੀਆਂ …