ਬਰੈਂਪਟਨ/ ਬਿਊਰੋ ਨਿਊਜ਼
ਮਈ ਮਹੀਨੇ ਨੂੰ ਬਰੈਂਪਟਨ ‘ਚ ਰਿਸਪਾਂਸੀਬਲ ਪੇਟ ਆਨਰਸ਼ਿਪ ਮੰਥ ਅਤੇ ਬਰੈਂਪਟਨ ਐਨੀਮਲ ਸਰਵਿਸਜ਼ ਦੇ ਤੌਰ ‘ਤੇ ਮਨਾਇਆ ਜਾ ਰਿਹਾ ਹੈ ਅਤੇ ਇਸ ਦੌਰਾਨ ਲੋਕਾਂ ਨੂੰ ਆਪਣੇ ਪਾਲਤੂ ਨੂੰ ਆਪਣਾ ਸਭ ਤੋਂ ਖਾਸ ਦੋਸਤ ਸਮਝਣ ਦੇ ਨਾਲ ਹੀ ਉਸ ਦੀ ਪੂਰੀ ਜ਼ਿੰਮੇਵਾਰੀ ਸਮਝਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਨਵੇਂ ਪ੍ਰੋਗਰਾਮ ਅਨੁਸਾਰ 10 ਮਈ ਤੋਂ 17 ਮਈ ਤੱਕ ਸਾਲਾਨਾ ਸਪ੍ਰਿੰਗ ਮਾਈਕ੍ਰੋਚਿਪ ਕਲੀਨਿਕ ਨੂੰ ਬਰੈਂਪਟਨ ਐਨੀਮਲ ਸ਼ੈਲਟਰ, 475 ਕ੍ਰਿਸਲਰ ਡਰਾਈਵ ‘ਤੇ ਸ਼ਾਮੀਂ 6 ਵਜੇ ਤੋਂ 8 ਵਜੇ ਤੱਕ ਕਰਵਾਇਆ ਗਿਆ। ਇਸ ਲਈ ਰਜਿਸਟਰੇਸ਼ਨ ਬਰੈਂਪਟਨ, ਸੀ.ਏ./ ઠਐਨੀਮਲ ਸਰਵਿਸਜ਼ ‘ਤੇ ਕਰਵਾਈ ਜਾ ਸਕਦੀ ਹੈ। ਮਾਈਕ੍ਰੋਚਿਪ, ਇਕ ਛੋਟੀ ਜਿਹੀ ਡਿਵਾਈਸ ਹੈ, ਇੲ ਚੌਲਾਂ ਦੇ ਇਕ ਦਾਣੇ ਦੇ ਆਕਾਰ ਦੀ ਹੈ। ਇਸ ਨੂੰ ਤੁਹਾਡੇ ਕੁੱਤੇ ਜਾਂ ਬਿੱਲੀ ਦੀ ਚਮੜੀ ‘ਚ ਇਕ ਥਾਂ ‘ਤੇ ਲਗਾ ਦਿੱਤਾ ਜਾਂਦਾ ਹੈ ਅਤੇ ਇਹ ਸਥਾਈ ਤੌਰ ‘ਤੇ ਉਥੇ ਬਦੀ ਰਹਿੰਦੀ ਹੈ। ਇਹ ਸਥਾਈ ਤੌਰ ‘ਤੇ ਤੁਹਾਡੇ ਪਾਲਤੂ ਦੀ ਪਛਾਣ ਹੁੰਦੀ ਹੈ।
ਹਾਲਾਂਕਿ ਕੁਝ ਲੋਕ ਇਹ ਸੋਚਦੇ ਹਨ ਕਿ ਮਾਈਕ੍ਰੋਚਿਪ ਇਕ ਟ੍ਰੈਕਿੰਗ ਡਿਵਾਈਸ ਜਾਂ ਜੀ.ਪੀ.ਐਸ.ਨਹੀਂ ਹੈ। ਬਲਕਿ ਇਹ ਤੁਹਾਡੇ ਪਾਲਤੂ ਨੂੰ ਉਸ ਦੀ ਵੱਖਰੀ ਪਛਾਣ, ਲਾਈਫ਼ ਟਾਈਮ ਆਈ.ਡੀ. ਨੰਬਰ ਦਿੰਦੀ ਹੈ ਤਾਂ ਜੋ ਜੇਕਰ ਉਹ ਗੁੰਮ ਹੋ ਜਾਵੇ ਤਾਂ ਉਸ ਦੀ ਭਾਲ ਹੋਣ ‘ਤੇ ਉਹ ਤੁਹਾਡੇ ਕੋਲ ਪਹੁੰਚਾਈ ਜਾ ਸਕੇ।
ਦੋ ਮਹੀਨੇ ਪਹਿਲਾਂ ਵੀ ਇਕ ਅਵਾਰਾ ਬਿੱਲੀ ਗੁਲੇਫ਼ ਹਿਊਮਨ ਸੁਸਾਇਟੀ ਦੇ ਕੋਲ ਪਹੁੰਚੀ ਤਾਂ ਉਸ ਦੀ ਮਾਈਕ੍ਰੋਚਿਪ ਤੋਂ ਪਤਾ ਲੱਗਾ ਕਿ ਉਸ ਦਾ ਮਾਲਕ ਪਰਿਵਾਰ ਵਾਟਸਨਵਿਲਾ, ਕੈਲੀਫ਼ੋਰਨੀਆ ਤੋਂ ਹੈ ਅਤੇ ਉਹ 4300 ਕਿਲੋਮੀਟਰ ਦੂਰ ਕੈਨੇਡਾ ਵਿਚ ਮਿਲੀ। ਪੂਰਾ ਮਈ, ਐਨੀਮਲ ਕੰਟਰੋਲ ਅਧਿਕਾਰੀ ਲੋਕਾਂ ਨੂੰ ਮਿਲਣਗੇ ਅਤੇ ਅਜਿਹੇ ਕੁੱਤਿਆਂ ਦੇ ਮਾਲਕਾਂ ਦੀ ਪਛਾਣ ਕਰਨਗੇ, ਜਿਨ੍ਹਾਂ ਨੇ ਮਾਈਕ੍ਰੋਚਿਪ ਨਹੀਂ ਲਗਵਾਈ। ਮਾਈਕ੍ਰੋਚਿਪ ਨੂੰ ਲਗਵਾ ਕੇ ਤੁਸੀਂ ਆਪਣੇ ਕੁੱਤੇ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾ ਸਕਦੇ ਹੋ।
ਤੁਸੀਂ ਇਨ੍ਹਾਂ ਟਿੱਪਸ ‘ਤੇ ਅਮਲ ਕਰਕੇ ਆਪਣੇ ਪਾਲਤੂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਦੇ ਹੋ:
ੲ ਆਪਣੇ ਕੁੱਤੇ ਦੇ ਨਾਲ ਜਦੋਂ ਵੀ ਬਾਹਰ ਜਾਵੋ ਤਾਂ ਤੈਅ ਲੀਸ਼-ਫ੍ਰੀ ਖੇਤਰ ਵਿਚ ਹੀ ਜਾਵੋ, ਇਸ ਨਾਲ ਤੁਹਾਡੀ ਅਤੇ ਹੋਰ ਲੋਕਾਂ ਦੀ ਸੁਰੱਖਿਆ ਵੀ ਤੈਅ ਹੋਵੇਗੀ।
ੲ ਜਨਤਕ ਤੌਰ ‘ਤੇ ਕੁੱਤੇ ਵਲੋਂ ਮਲ ਤਿਆਗ ਕਰਨ ‘ਤੇ ਉਸ ਨੂੰ ਉਠਾਵੋ, ਅਜਿਹਾ ਨਾ ਕਰਨ ‘ਤੇ ਜਨਤਕ ਥਾਂ ਗੰਦੇ ਅਤੇ ਅਨਹੈਲਦੀ ਹੋ ਸਕਦੇ ਹਨ। ਅਜਿਹਾ ਨਾ ਕਰਨਾਂ ਤੁਹਾਨੂੰ ਗੈਰ-ਜ਼ਿੰਮੇਵਾਰ ਬਣਾਉਂਦਾ ਹੈ ਅਤੇ ਇਹ ਕਾਨੂੰਨ ਦੇ ਵੀ ਖਿਲਾਫ਼ ਹੈ।
ੲਆਪਣੇ ਕੁੱਤੇ ਜਾਂ ਬਿੱਲੀ ਦਾ ਲਾਇਸੰਸ ਲਵੋ ਅਤੇ ਉਨ੍ਹਾਂ ‘ਤੇ ‘ਅਪ ਟੂ ਡੇਟ’ ਪਛਾਣ ਟੈਗ ਲਗਵਾਓ। ਲਾਇਸੰਸ ਦੇ ਨਾਲ ਉਨ੍ਹਾਂ ਦੀ ਸੁਰੱਖਿਆ ਅਤੇ ਬੀਮਾ ਵਿਚ ਵੀ ਮਦਦ ਮਿਲਦੀ ਹੈ। ਸਾਫ਼ ਦਿਖਾਈ ਦੇਣ ਵਾਲੀ ਪਛਾਣ ਵਾਲੇ ਪਾਲਤੂ ਨੂੰ ਚੋਰ ਵੀ ਘੱਟ ਹੀ ਚੁੱਕਦੇ ਹਨ ਅਤੇ ਉਹ ਸੁਰੱਖਿਅਤ ਆਪਣੇ ਆਪ ਮਾਲਕ ਦੋ ਕੋਲ ਪਹੁੰਚ ਜਾਂਦੇ ਹਨ। ਉਨ੍ਹਾਂ ਦੀ ਸਹੀ ਪਛਾਣ ਕਰਕੇ ਤੁਸੀਂ ਆਪਣੇ ਪਾਲਤਾ ਦੀ ਸਿਹਤ ਵੀ ਸੁਰੱਖਿਅਤ ਕਰ ਰਹੇ ਹੋ। ਇਸ ਤਰ੍ਹਾਂ ਉਨ੍ਹਾਂ ਦੀ ਮੈਡੀਕੇਸ਼ਨ ਵੀ ਠੀਕ ਸਮੇਂ ‘ਤੇ ਹੋ ਸਕਦੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …