ਟੋਰਾਂਟੋ/ ਬਿਊਰੋ ਨਿਊਜ਼
ਓਨਟਾਰੀਓ 2017 ਦਾ ਬਜਟ ਕਾਫ਼ੀ ਸੰਤੁਲਿਤ ਹੈ ਅਤੇ ਇਸ ਨਾਲ ਸੂਬੇ ਵਿਚ ਹੈਲਥ ਕੇਅਰ, ਸਿੱਖਿਆ, ਪਬਲਿਕ ਟ੍ਰਾਂਜਿਟ ਅਤੇ ਕੇਅਰਸਰਵਿਸ ਅਤੇ ਸੀਨੀਅਰਾਂ ਲਈ ਸਪੋਰਟ ਪ੍ਰੋਗਰਾਮ ‘ਚ ਬਜਟ ਨੂੰ ਕਾਫ਼ੀ ਵਧਾਇਆ ਗਿਆ ਹੈ। ਇਸ ਨਾਲ ਸੂਬੇ ਵਿਚ ਕਈ ਪੱਧਰਾਂ ‘ਤੇ ਵਿਕਾਸ ਦਾ ਪ੍ਰੋਗਰਾਮ ਤੇਜ਼ ਹੋਵੇਗਾ।
ਆਰਥਿਕ ਮੰਦੀ ਤੋਂ ਬਾਅਦ ਇਹ ਪਹਿਲਾ ਬਜਟ ਹੈ, ਜਿਸ ਵਿਚ ਬਜਟ ਘਾਟਾ ਸਮਾਪਤ ਹੋਇਆ ਹੈ ਅਤੇ ਓਨਟਾਰੀਓ ਦੀ ਆਰਥਿਕਤਾ ਨੇ ਮੁੜ ਮਜ਼ਬੂਤੀ ਦਿਖਾਈ ਹੈ। ਇਸ ਸਮੇਂ ਬੇਰੁਜ਼ਗਾਰੀ 10 ਸਾਲਾਂ ਵਿਚ ਸਭ ਤੋਂ ਹੇਠਲੇ ਪੱਧਰ ‘ਤੇ ਹੈ ਅਤੇ ਓਨਟਾਰੀਓ ਪੂਰੇ ਕੈਨੇਡਾ ‘ਚ ਸਭ ਤੋਂ ਅੱਗੇ ਚੱਲ ਰਿਹਾ ਹੈ। ਸੂਬਾ ਜੀ-7 ਦੇਸ਼ਾਂ ਦੀ ਆਰਥਿਕ ਤਰੱਕੀ ਵਿਚ ਵੀ ਸਭ ਤੋਂ ਅੱਗੇ ਦਿਖਾਈ ਦੇ ਰਿਹਾ ਹੈ। ਓਨਟਾਰੀਓ ਸਰਕਾਰ ਮੰਦੀ ਦੇ ਦੌਰ ਤੋਂ ਬਾਹਰ ਨਿਕਲਣ ‘ਚ ਸਫ਼ਲ ਰਹੀ ਹੈ ਅਤੇ ਸਰਕਾਰ ਲਗਾਤਾਰ ਲੋਕਾਂ ਅਤੇ ਜ਼ਰੂਰੀ ਸੇਵਾਵਾਂ ‘ਚ ਨਿਵੇਸ਼ ਨੂੰ ਵਧਾ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਓਨਟਾਰੀਓ ਸਰਕਾਰ ਵਿਕਾਸ ਪ੍ਰੋਜੈਕਟਾਂ ਲਈ ਫ਼ੰਡਾਂ ਨੂੰ ਵਧਾਵੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …