Breaking News
Home / ਜੀ.ਟੀ.ਏ. ਨਿਊਜ਼ / ਸੁਪਨਾ : ਆਉਂਦੇ 25 ਵਰ੍ਹਿਆਂ ‘ਚ ਬਰੈਂਪਟਨਸਿਟੀਦੀਨਵੀਂ ਦਿੱਖ ਲਈਰਣਨੀਤੀਘੜਨਦਾਕੰਮ ਸ਼ੁਰੂ

ਸੁਪਨਾ : ਆਉਂਦੇ 25 ਵਰ੍ਹਿਆਂ ‘ਚ ਬਰੈਂਪਟਨਸਿਟੀਦੀਨਵੀਂ ਦਿੱਖ ਲਈਰਣਨੀਤੀਘੜਨਦਾਕੰਮ ਸ਼ੁਰੂ

ਮੇਰਾਸ਼ਹਿਰਬਰੈਂਪਟਨਹੋਵੇ ਚੰਨਵਰਗਾ
ਬਰੈਂਪਟਨ/ਬਿਊਰੋ ਨਿਊਜ਼ :ਅਗਲੇ 25 ਸਾਲਾਂ ਵਿੱਚਬਰੈਂਪਟਨਸਿਟੀਦੀਰੂਪਰੇਖਾ ਕਿਹੋ ਜਿਹੀ ਹੋਣੀਚਾਹੀਦੀ ਹੈ ਅਤੇ ਕਿਹੜੀਆਂ ਗੱਲਾਂ ਹਨਜਿਹੜੀਆਂ ਇਸਨੂੰ ਇੱਕ ਭੱਵਿਖਮੁਖੀਸ਼ਹਿਰਬਣਨਵਿੱਚ ਸਹਾਈ ਹੋਣਗੀਆਂ ਜਾਂ ਉਹ ਕਿਹੜੇ ਨੁਕਤੇ ਹਨਜਿਹਨਾਂ ਨੂੰ ਅਮਲਵਿੱਚਧਾਰਨਕਰਕੇ ਬਰੈਂਪਟਨਬਾਕੀ ਦੇ ਸਬ-ਅਰਬਨਸ਼ਹਿਰਾਂ ਨਾਲੋਂ ਵੱਖਰਾ, ਸਫ਼ਲਅਤੇ ਸੁੰਦਰਸ਼ਹਿਰਵਜੋਂ ਵਿਕਸਿਤ ਹੋ ਸਕਦਾ ਹੈ? ਇਹ ਸਾਰੇ ਸੁਆਲ ਇੱਕ ਜਾਂ ਦੂਜੇ ਰੂਪਵਿੱਚਸਮੂਹਬਰੈਂਪਟਨਵਾਸੀਆਂ ਦੇ ਦਿਲਾਂ ਵਿੱਚ ਝੂੰਮਟਮਾਰ ਕੇ ਬੈਠੇ ਹੁੰਦੇ ਹਨਪਰਇਹਨਾਂ ਸੁਆਲਾਂ ਦੇ ਜਵਾਬ ਕੀ ਹੋਣ, ਇਹ ਜਾਨਣਲਈਬਰੈਂਪਨਟਸਿਟੀਵੱਲੋਂ ਸ਼ਹਿਰਵਾਸੀਆਂ ਨਾਲ ਗੱਲਬਾਤਦਾਸਿਲਸਲਾਆਰੰਭਿਆ ਹੋਇਆ ਹੈ।
ਸਿਟੀ ਦੇ ਪਲਾਨਿੰਗ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਵੱਖਵੱਖ ਗਰੁੱਪਾਂ ਜਿਵੇਂ ਕਿ ਵਿਉਪਾਰਾਂ, ਸਮਾਜਕਸੰਸਥਾਵਾਂ, ਸਿਹਤਸੰਸਥਾਵਾਂ, ਧਾਰਮਿਕ ਗਰੁੱਪਾਂ ਨਾਲਮੀਟਿੰਗਾਂ ਕੀਤੀਆਂ ਜਾ ਰਹੀਆਂ ਹਨਤਾਂ ਜੋ ਸਭਨਾਂ ਦੇ ਮਨਦੀ ਗੱਲ ਸੁਣੀ ਜਾ ਸਕੇ। ਹੁਣਤੱਕਕੀਤੀਆਂ ਮੀਟਿੰਗਾਂ ਵਿੱਚਲੋਕਾਂ ਵੱਲੋਂ 1025 ਆਈਡੀਆਭਾਵਨੁਕਤੇ ਦੱਸੇ ਜਾ ਚੁੱਕੇ ਹਨ। ਇਹਨਾਂ 1 ਹਜ਼ਾਰ ਤੋਂ ਵੱਧਆਈਡੀਆਂ ਵਿੱਚਬੱਸਸਿਸਟਮ ਨੂੰ ਸੁਧਾਰਨਾ, ਸਕਾਈ ਟਰੇਨਚਲਾਉਣਾ, ਸਿੱਖ ਸਾਈਕਲਸਵਾਰਾਂ ਲਈਹੈਲਮਟ ਤੋਂ ਛੋਟਦੇਣਾ, ਮਨੋਰੰਜਨ ਦੇ ਸਥਾਨਭਾਵਰੀਕਰੀਏਸ਼ਨਲਸੈਂਟਰਖੋਲਣਾ, ਔਰਤਾਂ ਨੂੰ ਵਿਉਪਾਰ ਦੇ ਖੇਤਰੱਿਵੱਚ ਅੱਗੇ ਵੱਧਣਲਈ ਮੌਕੇ ਪ੍ਰਦਾਨਕਰਨਾ, ਅਤੇ ਗਰੀਬੀਦੀਮਾਰਵਿੱਚ ਆਏ ਬਰੈਂਪਟਨਵਾਸੀਆਂ ਨੂੰ ਮਦਦਦੇਣਾਅਤੇ ਮਕਾਨਾਂ ਦੀਥੋੜਕਾਰਣਬੇਘਰ ਹੋਏ ਲੋਕਾਂ ਨੂੰ ਜੀਵਨਆਸਰਾਪ੍ਰਦਾਨਕਰਨਾ ਕੁੱਝ ਮਹੱਤਵਪੂਰਣਨੁਕਤੇ ਹਨ।
ਕੱਲ ਹੋਈ ਇੱਕ ਮੀਟਿੰਗ ਵਿੱਚਪੰਜਾਬੀਪੋਸਟਵੱਲੋਂ ਪੰਜਾਬੀਭਾਈਚਾਰੇ ਦੀ ਗੱਲ ਅੱਗੇ ਰੱਖਣਲਈ ਇੱਕ ਮੀਟਿੰਗ ਵਿੱਚਸ਼ਿਰਕਤਕੀਤੀ ਗਈ। ਇਸ ਮੀਟਿੰਗ ਵਿੱਚਯੂਨਾਈਟਡਵੇਅਆਫਪੀਲ ਤੋਂ ਇਲਾਵਾਹੋਰਸੰਸਥਾਵਾਂ ਦੇ ਨੁਮਾਇੰਦੇ ਵੀ ਪੁੱਜੇ ਹੋਏ ਸਨ। ਜਿਹੜੇ ਆਈਡੀਆਸਿਟੀਲਈਪੰਜਾਬੀਪੋਸਟਵੱਲੋਂ ਸੁਝਾਏ ਗਏ ਉਹਨਾਂ ਵਿੱਚਪਰਮਾਨੈਂਟਰੈਜ਼ੀਡੈਂਟਾਂ ਨੂੰ ਸਿਟੀਚੋਣਾਂ ਵਿੱਚਵੋਟਪਾਉਣਦਾ ਹੱਕ ਦੇਣਾ, ਸਿਟੀ ਕਾਉਂਸਲ ਦੇ ਪੁਰਾਣੇ ਚਿਹਰੇ ਮੁਹਰੇ ਨੂੰ ਬਦਲ ਕੇ ਐਸੀ ਕਾਉਂਸਲਚੁਣਨਲਈਰਾਹਪੱਧਰਾਕਰਨਾ ਜੋ ਇਸਦੀਵੱਸੋਂ ਦੀਨੁਮਾਇੰਦਗੀਪ੍ਰਧਾਨਕਰਦੀਹੋਵੇ, ਪੰਜਾਬੀਕਮਿਉਨਿਟੀ ਦੇ ਸਫ਼ਲਵਿਉਪਾਰੀਆਂ ਨੂੰ ਇਸ ਤਰੀਕੇ ਸ਼ਮੂਲੀਅਤ ਦੇ ਅਵਸਰਪ੍ਰਦਾਨਕਰਨਾ ਕਿ ਉਹ ਸ਼ਹਿਰ ਦੇ ਵਿਕਾਸਦੀਆਂ ਪ੍ਰਕਿਰਿਆਵਾਂ ਵਿੱਚਸ਼ਾਮਲਹੋਣਲਈਉਤਸ਼ਾਹਿਤਹੋਣ, ਐਥਨਿਕਮੀਡੀਆ ਨੂੰ ਸਿਰਫ਼ ਸਿਆਸੀ ਗਰਜ਼ਾਂ ਲਈਵਰਤਣਦੀ ਥਾਂ ਕਮਿਉਨਿਟੀਵਿਕਾਸ ਦੇ ਔਜ਼ਾਰ ਵਜੋਂ ਵਰਤਣਾ, ਬਰੈਂਪਟਨਵਿੱਚਵੱਖੋ ਵੱਖਰੇ ਮੁਲਕਾਂ ਤੋਂ ਆਉਂਦੇ ਪਰਵਾਸੀਆਂ ਦੀਸ਼ਕਤੀ ਨੂੰ ਵਰਤ ਕੇ ਬਰੈਂਪਟਨਲਈਅੰਤਰਰਾਸ਼ਟਰੀਵਿਉਪਾਰ ਦੇ ਮੌਕੇ ਮੋਕਲੇ ਕਰਨਾਆਦਿ ਸਾਂਝੇ ਕੀਤੇ ਗਏ।

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …