Breaking News
Home / ਜੀ.ਟੀ.ਏ. ਨਿਊਜ਼ / ਕੰਪਨੀਆਂ ਆਪਣੇ ਮੁਲਾਜ਼ਮਾਂ ਨੂੰ ਮੁੜ ਹਾਇਰ ਕਰਨ : ਟਰੂਡੋ

ਕੰਪਨੀਆਂ ਆਪਣੇ ਮੁਲਾਜ਼ਮਾਂ ਨੂੰ ਮੁੜ ਹਾਇਰ ਕਰਨ : ਟਰੂਡੋ

ਪ੍ਰਧਾਨ ਮੰਤਰੀ ਨੂੰ ਆਸ ਕਾਰੋਬਾਰ ਮੁੜ ਖੁੱਲ੍ਹਣ ਨਾਲ ਛਾਂਟੀ ਕੀਤੇ ਮੁਲਾਜ਼ਮਾਂ ਦੀ ਵੀ ਕੰਮ ‘ਤੇ ਹੋਵੇਗੀ ਵਾਪਸੀ
ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੀ 65ਵੀਂ ਮਾਰਨਿੰਗ ਪ੍ਰੈੱਸ ਕਾਨਫਰੰਸ ਵਿੱਚ ਕੈਨੇਡੀਅਨ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਨੂੰ ਦੁਬਾਰਾ ਹਾਇਰ ਕਰਨ ਲਈ ਆਖਿਆ ਗਿਆ। ਉਨ੍ਹਾਂ ਬ੍ਰੀਫਿੰਗ ਵਿੱਚ ਆਖਿਆ ਕਿ ਭਾਵੇਂ ਕੋਵਿਡ-19 ਮਹਾਂਮਾਰੀ ਕਾਰਨ ਸਾਡੀਆਂ ਜ਼ਿੰਦਗੀਆਂ ਮੂਧੀਆਂ ਹੋ ਗਈਆਂ ਹਨ ਪਰ ਕੈਨੇਡਾ ਦੇ ਅਰਥਚਾਰੇ ਨੂੰ ਮੁੜ ਲੀਹ ਉੱਤੇ ਲਿਆਉਣ ਲਈ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਕੈਨੇਡੀਅਨਾਂ ਨੂੰ ਮੁੜ ਕੰਮ ਉੱਤੇ ਲਿਆਂਦਾ ਜਾ ਸਕੇ।
ਟਰੂਡੋ ਨੇ ਨੂੰ ਆਖਿਆ ਕਿ ਸੰਕਟ ਦੇ ਪਹਿਲਾਂ ਕੁੱਝ ਹਫਤਿਆਂ ਦੌਰਾਨ ਲੋਕਾਂ ਦੀਆਂ ਜਿੰਦਗੀਆਂ ਉਲਟ ਪੁਲਟ ਗਈਆਂ। ਸੈਂਕੜੇ ਕੈਨੇਡੀਅਨਾਂ ਨੂੰ ਕੋਈ ਗਲਤੀ ਨਾ ਹੋਣ ਦੇ ਬਾਵਜੂਦ ਆਪਣੀਆਂ ਨੌਕਰੀਆਂ ਤੋਂ ਹੱਥ ਧੁਆਉਣੇ ਪਏ। ਉਹ ਵੀ ਇਸ ਮਹਾਂਮਾਰੀ ਦੀ ਕਿਸੇ ਚਿਤਾਵਨੀ ਤੋਂ ਬਿਨਾ। ਇਸ ਕਾਰਨ ਵਿਦਿਆਰਥੀਆਂ, ਨੌਜਵਾਨ ਪ੍ਰੋਫੈਸ਼ਨਲਜ਼ ਅਤੇ ਪਰਿਵਾਰਾਂ ਉੱਤੇ ਲੋੜੋਂ ਵੱਧ ਵਿੱਤੀ ਦਬਾਅ ਪੈ ਗਿਆ।
ਟਰੂਡੋ ਨੇ ਆਖਿਆ ਕਿ ਸੋਸ਼ਲ ਤੇ ਫਾਇਨਾਂਸ਼ੀਅਲ ਅਸਿਸਟੈਂਸ ਪ੍ਰੋਗਰਾਮ, ਜੋ ਕਿ ਪਿਛਲੇ ਦੋ ਮਹੀਨਿਆਂ ਵਿੱਚ ਲਾਂਚ ਕੀਤੇ ਗਏ ਹਨ ਤੇ ਜਿਨ੍ਹਾਂ ਸਦਕਾ ਕੈਨੇਡੀਅਨਾਂ ਨੂੰ ਬਿਲੀਅਨ ਡਾਲਰ ਦੀ ਮਦਦ ਮਿਲ ਰਹੀ ਹੈ, ਕਾਰਨ ਗਰਮੀਆਂ ਵਿੱਚ ਕੰਮ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਫੈਡਰਲ ਜੌਬ ਬੈਂਕ ਵਿੱਚ 45000 ਨੌਕਰੀਆਂ ਉਪਲਬਧ ਹੋਈਆਂ ਹਨ। ਉਨ੍ਹਾਂ ਆਖਿਆ ਕਿ ਇਸ ਸੱਭ ਦੇ ਬਾਵਜੂਦ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਸਾਰੇ ਪ੍ਰੋਗਰਾਮ, ਜਿਨ੍ਹਾਂ ਵਿੱਚ ਵਿਦਿਆਰਥੀਆਂ ਲਈ 9 ਬਿਲੀਅਨ ਡਾਲਰ ਦਾ ਫਾਇਨਾਂਸ਼ੀਅਲ ਅਸਿਸਟੈਂਸ ਪ੍ਰੋਗਰਾਮ ਤੇ ਕਮਰਸ਼ੀਅਲ ਰੈਂਟ ਰਲੀਫ ਪਲੈਨ ਸ਼ਾਮਲ ਹਨ, ਬਿਜ਼ਨਸਿਜ਼ ਤੇ ਇੰਡਸਟਰੀਜ਼ ਨੂੰ ਪਾਰ ਲਾਉਣ ਲਈ ਕਾਫੀ ਹਨ।
ਟਰੂਡੋ ਨੇ ਆਖਿਆ ਕਿ ਸਰਕਾਰ ਨੂੰ ਆਸ ਹੈ ਕਿ ਜੇ ਹੋਰ ਬਿਜ਼ਨਸਿਜ਼ ਨੂੰ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ ਤਾਂ ਉਸ ਨਾਲ ਛਾਂਟੀ ਕੀਤੇ ਸਟਾਫ ਨੂੰ ਵਾਪਿਸ ਲਿਆਂਦਾ ਜਾ ਸਕੇਗਾ। ਇਸ ਲਈ 75 ਫੀ ਸਦੀ ਵੇਜ ਸਬਸਿਡੀ ਪ੍ਰੋਗਰਾਮ ਵੀ ਮਦਦ ਕਰੇਗਾ, ਇਸ ਤੋਂ ਭਾਵ ਹੈ ਕਿ ਕਰਮਚਾਰੀਆਂ ਨੂੰ ਸੀਈਆਰਬੀ ਕੁਲੈਕਟ ਨਹੀਂ ਕਰਨੀ ਹੋਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ 284,038 ਅਰਜ਼ੀਆਂ ਸਬਸਿਡੀ ਪ੍ਰੋਗਰਾਮ ਲਈ ਸਵੀਕਾਰੀਆਂ ਜਾ ਚੁੱਕੀਆਂ ਹਨ ਜੋ ਕਿ ਫੰਡ ਦੇ ਮਾਮਲੇ ਵਿੱਚ 7.9 ਬਿਲੀਅਨ ਡਾਲਰ ਬਣਦੀਆਂ ਹਨ। ਉਨ੍ਹਾਂ ਆਖਿਆ ਕਿ ਇੰਪਲਾਇਰ ਤੇ ਇੰਪਲਾਈ ਦਰਮਿਆਨ ਸਬੰਧ ਹੀ ਨਾ ਸਿਰਫ ਲੋਕਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਜ਼ਰੂਰੀ ਹਨ ਸਗੋਂ ਸਾਡੇ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਵੀ ਜ਼ਰੂਰੀ ਹਨ। ਇਸ ਲਈ ਇੰਪਲਾਇਰਜ਼ ਨੂੰ ਇਸ ਪ੍ਰੋਗਰਾਮ ਦਾ ਲਾਹਾ ਲੈਣਾ ਚਾਹੀਦਾ ਹੈ ਤੇ ਆਪਣੇ ਵਰਕਰਜ਼ ਨੂੰ ਮੁੜ ਹਾਇਰ ਕਰਨਾ ਚਾਹੀਦਾ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …