Breaking News
Home / ਜੀ.ਟੀ.ਏ. ਨਿਊਜ਼ / ਟਰੂਡੋ ਆਨਲਾਈਨ ਨਿਊਜ਼ ਬਿੱਲ ਦੇ ਮਾਮਲੇ ਵਿਚ ਮੈਟਾ ਤੇ ਗੂਗਲ ਨਾਲ ਸਮਝੌਤਾ ਕਰਨ ਦੇ ਰੌਂਅ ‘ਚ ਨਹੀਂ

ਟਰੂਡੋ ਆਨਲਾਈਨ ਨਿਊਜ਼ ਬਿੱਲ ਦੇ ਮਾਮਲੇ ਵਿਚ ਮੈਟਾ ਤੇ ਗੂਗਲ ਨਾਲ ਸਮਝੌਤਾ ਕਰਨ ਦੇ ਰੌਂਅ ‘ਚ ਨਹੀਂ

ਓਟਵਾ/ਬਿਊਰੋ ਨਿਊਜ਼ : ਲਿਬਰਲਾਂ ਵੱਲੋਂ ਲਿਆਂਦੇ ਆਨਲਾਈਨ ਨਿਊਜ਼ ਬਿੱਲ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੈਟਾ ਤੇ ਗੂਗਲ ਵਰਗੀਆਂ ਕੰਪਨੀਆਂ ਨਾਲ ਕਿਸੇ ਕਿਸਮ ਦਾ ਮਸਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਬਿੱਲ ਵਿੱਚ ਅਜਿਹਾ ਪ੍ਰਬੰਧ ਕਰਨ ਦੀ ਤਜਵੀਜ਼ ਹੈ ਕਿ ਕੈਨੇਡੀਅਨ ਖਬਰਾਂ ਪੋਸਟ ਕਰਨ ਬਦਲੇ ਇਨ੍ਹਾਂ ਕੰਪਨੀਆਂ ਨੂੰ ਜਿਹੜੀ ਆਮਦਨ ਹੁੰਦੀ ਹੈ ਉਸ ਵਿੱਚੋਂ ਬਣਦਾ ਹਿੱਸਾ ਕੈਨੇਡੀਅਨ ਪਬਲਿਸ਼ਰਜ਼ ਨੂੰ ਵੀ ਦਿੱਤਾ ਜਾਵੇ।
ਟਰੂਡੋ ਨੇ ਸਪਸ਼ਟ ਕੀਤਾ ਕਿ ਮੈਟਾ ਤੇ ਗੂਗਲ ਵਰਗੀਆਂ ਕੰਪਨੀਆਂ ਦੇ ਬੁਲਿੰਗ ਸਬੰਧੀ ਹੱਥਕੰਢੇ ਉਨ੍ਹਾਂ ਦੀ ਸਰਕਾਰ ਨਾਲ ਨਹੀਂ ਚੱਲਣ ਵਾਲੇ। ਉਨ੍ਹਾਂ ਇਹ ਵੀ ਆਖਿਆ ਕਿ ਘਰੇਲੂ ਮੀਡੀਆ ਇੰਡਸਟਰੀ ਨੂੰ ਧਮਕਾ ਕੇ ਇਹ ਕੰਪਨੀਆਂ ਕੈਨੇਡਾ ਦੀ ਜਮਹੂਰੀਅਤ ਨੂੰ ਕਮਜ਼ੋਰ ਨਹੀਂ ਕਰ ਸਕਦੀਅ। ਜ਼ਿਕਰਯੋਗ ਹੈ ਕਿ ਮੈਟਾ ਨੇ ਪਿਛਲੇ ਹਫਤੇ ਇਹ ਐਲਾਨ ਕੀਤਾ ਸੀ ਕਿ ਉਹ ਇੰਸਟਾਗ੍ਰਾਮ ਤੇ ਫੇਸਬੁੱਕ ਉੱਤੇ ਪਾਈਆਂ ਜਾਣ ਵਾਲੀਆਂ ਕੁੱਝ ਖਬਰਾਂ ਤੱਕ ਮਾਮੂਲੀ ਗਿਣਤੀ ਕੈਨੇਡੀਅਨ ਯੂਜ਼ਰਜ਼ ਦੀ ਪਹੁੰਚ ਨੂੰ ਰੋਕਣ ਦਾ ਟੈਸਟ ਕਰੇਗੀ। ਕੰਪਨੀ ਨੇ ਇਹ ਧਮਕੀ ਵੀ ਦਿੱਤੀ ਹੈ ਕਿ ਜੇ ਕੈਨੇਡੀਅਨ ਪਾਰਲੀਆਮੈਂਟ ਵਿੱਚ ਬਿੱਲ ਸੀ-18 ਪਾਸ ਹੋ ਜਾਂਦਾ ਹੈ ਤਾਂ ਉਹ ਕੈਨੇਡਾ ਵਿੱਚ ਸਥਾਈ ਤੌਰ ਉੱਤੇ ਖਬਰਾਂ ਦੇ ਮਸੌਦੇ ਤੱਕ ਕੈਨੇਡੀਅਨ ਯੂਜ਼ਰਜ਼ ਦੀ ਪਹੁੰਚ ਨੂੰ ਰੋਕ ਦੇਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਗੂਗਲ ਵੀ ਇਸ ਤਰ੍ਹਾਂ ਦਾ ਟੈਸਟ ਕਰ ਚੁੱਕਿਆ ਹੈ। ਕੰਪਨੀ ਨੇ ਆਪਣੇ 4 ਫੀਸਦੀ ਤੋਂ ਵੀ ਘੱਟ ਯੂਜ਼ਰਜ਼ ਲਈ ਸਰਚ ਇੰਜਣ ਉੱਤੇ ਖਬਰਾਂ ਤੱਕ ਪਹੁੰਚ ਉੱਤੇ ਰੋਕ ਲਾਈ ਸੀ। ਕੰਪਨੀ ਨੇ ਲਿਬਰਲ ਸਰਕਾਰ ਨਾਲ ਕਿਸੇ ਤਰ੍ਹਾਂ ਦੇ ਸਮਝੌਤੇ ਉੱਤੇ ਪਹੁੰਚਣ ਦੀ ਆਸ ਵੀ ਪ੍ਰਗਟਾਈ ਹੈ। ਇਸ ਸਬੰਧ ਵਿੱਚ ਇੱਕ ਨਿਊਜ਼ ਕਾਨਫਰੰਸ ਵਿੱਚ ਟਰੂਡੋ ਨੇ ਆਖਿਆ ਕਿ ਇਹ ਇੰਟਰਨੈੱਟ ਕੰਪਨੀਆਂ ਆਪਣਾ ਬਣਦਾ ਹਿੱਸਾ ਪਬਲਿਸ਼ਰਜ਼ ਨੂੰ ਦੇਣ ਦੀ ਥਾਂ ਲੋਕਲ ਨਿਊਜ਼ ਤੋਂ ਕੈਨੇਡੀਅਨਜ਼ ਦੀ ਪਹੁੰਚ ਨੂੰ ਖ਼ਤਮ ਕਰਨ ਲਈ ਤਿਆਰ ਹਨ। ਇਸ ਲਈ ਹੁਣ ਉਹ ਪੁੱਠੇ ਸਿੱਧੇ ਹੱਥਕੰਢੇ ਅਪਣਾ ਰਹੀਆਂ ਹਨ। ਪਰ ਕੈਨੇਡਾ ਵਿੱਚ ਇਸ ਤਰ੍ਹਾਂ ਕੰਮ ਨਹੀਂ ਚੱਲਣ ਵਾਲਾ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਅਜਿਹੀਆਂ ਕੰਪਨੀਆਂ ਸਾਡੀ ਜਮਹੂਰੀਅਤ ਨੂੰ ਕਮਜ਼ੋਰ ਕਰਨ ਦੀ ਥਾਂ ਇਸ ਨੂੰ ਤੇ ਸਾਡੇ ਅਰਥਚਾਰੇ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣ।

 

Check Also

ਕੈਪੀਟਲ ਗੇਨ ਟੈਕਸ ਵਿਚ ਬਦਲਾਅ ਵਾਲੇ ਮਤੇ ਨੂੰ ਹਾਊਸ ਆਫ ਕਾਮਨਜ਼ ਨੇ ਦਿੱਤੀ ਮਨਜ਼ੂਰੀ

ਬਦਲਾਅ ਨਾਲ ਇੱਕ ਫੀਸਦੀ ਤੋਂ ਵੀ ਘੱਟ ਲੋਕ ਹੋਣਗੇ ਪ੍ਰਭਾਵਿਤ : ਜਸਟਿਨ ਟਰੂਡੋ ਓਟਵਾ/ਬਿਊਰੋ ਨਿਊਜ਼ …