Breaking News
Home / ਜੀ.ਟੀ.ਏ. ਨਿਊਜ਼ / ਚਾਈਲਡਹੁੱਡ ਐਜੂਕੇਟਰਜ਼ ਦੇ ਭੱਤੇ ਵਧਾਉਣ ਦੀ ਤਿਆਰੀ ‘ਚ ਹੈ ਡਗ ਫੋਰਡ ਸਰਕਾਰ

ਚਾਈਲਡਹੁੱਡ ਐਜੂਕੇਟਰਜ਼ ਦੇ ਭੱਤੇ ਵਧਾਉਣ ਦੀ ਤਿਆਰੀ ‘ਚ ਹੈ ਡਗ ਫੋਰਡ ਸਰਕਾਰ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਵੱਲੋਂ ਚਾਈਲਡਹੁੱਡ ਐਜੂਕੇਟਰਜ਼ ਦੇ ਭੱਤੇ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਜਿਹਾ ਰਕਰੂਟਮੈਂਟ ਨੂੰ ਹੱਲਾਸ਼ੇਰੀ ਦੇਣ ਤੇ ਸਟਾਫ ਦੀ ਘਾਟ ਦੇ ਚੱਲਦਿਆਂ ਸਟਾਫ ਨੂੰ ਬਣਾਈ ਰੱਖਣ ਦੇ ਇਰਾਦੇ ਨਾਲ ਕੀਤਾ ਜਾ ਰਿਹਾ ਹੈ।
ਇਸ ਸਾਲ ਦੇ ਸ਼ੁਰੂ ਵਿੱਚ ਦਰਜਨਾਂ ਗਰੁੱਪਸ, ਜਿਨ੍ਹਾਂ ਵਿੱਚ ਐਡਵੋਕੇਟਸ, ਮਾਹਿਰ, ਆਪਰੇਟਰਜ਼, ਮਿਊਂਸਪੈਲਿਟੀਜ਼ ਤੇ ਕਾਲਜ ਸ਼ਾਮਲ ਹਨ,ਨਾਲ ਸਲਾਹ ਮਸ਼ਵਰੇ ਉੱਤੇ ਆਧਾਰਤ ਚਾਈਲਡ ਕੇਅਰ ਵਰਕਫੋਰਸ ਰਣਨੀਤੀ ਨੂੰ ਭਾਵੇਂ ਸਰਕਾਰ ਵੱਲੋਂ ਤਿਆਰ ਕਰ ਲਿਆ ਗਿਆ ਹੈ ਪਰ ਅਜੇ ਤੱਕ ਇਸ ਨੂੰ ਜਾਰੀ ਨਹੀਂ ਕੀਤਾ ਗਿਆ। ਇੱਕ ਇੰਟਰਵਿਊ ਵਿੱਚ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਉਨ੍ਹਾਂ ਨੂੰ ਬਹੁਤ ਹੀ ਸਾਫ ਸਾਫ ਲਫਜ਼ਾਂ ਵਿੱਚ ਫੀਡਬੈਕ ਮਿਲ ਚੁੱਕੀ ਹੈ।
ਉਨ੍ਹਾਂ ਆਖਿਆ ਕਿ ਸਾਨੂੰ ਵਰਕਰਜ਼ ਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ ਉੱਤੇ ਬਣਾਈ ਰੱਖਣ ਤੇ ਨਵੇਂ ਰਕਰੂਟ ਭਰਤੀ ਕਰਨ ਲਈ ਉਨ੍ਹਾਂ ਨੂੰ ਵਧੇਰੇ ਇੰਸੈਂਟਿਵ ਦੇਣੇ ਪੈਣੇ ਹਨ। ਉਨ੍ਹਾਂ ਅੱਗੇ ਆਖਿਆ ਕਿ ਪ੍ਰੋਵਿੰਸ ਵੱਲੋਂ ਅਰਲੀ ਚਾਈਲਡਹੁੱਡ ਵਰਕਰਜ਼ ਦੀਆਂ 86000 ਅਸਾਮੀਆਂ ਕਾਇਮ ਕੀਤੀਆਂ ਜਾਣੀਆਂ ਹਨ ਤੇ ਇਨ੍ਹਾਂ ਨੂੰ ਪੂਰਾ ਕਰਨ ਲਈ ਸਾਨੂੰ ਹਜ਼ਾਰਾਂ ਵਰਕਰਜ਼ ਭਰਤੀ ਕਰਨ ਦੀ ਲੋੜ ਹੋਵੇਗੀ।
ਲਿਚੇ ਨੇ ਆਖਿਆ ਕਿ ਉਹ ਈਸੀਈਜ਼ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਜਲਦ ਹੀ ਉਨ੍ਹਾਂ ਦੇ ਭੱਤਿਆਂ ਵਿੱਚ ਵਾਧਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 2022 ਵਿੱਚ ਓਨਟਾਰੀਓ ਸਰਕਾਰ ਨੇ ਫੈਡਰਲ ਸਰਕਾਰ ਨਾਲ 10 ਡਾਲਰ ਰੋਜ਼ਾਨਾ ਚਾਈਲਡ ਕੇਅਰ ਦੇ ਮੁੱਦੇ ਉੱਤੇ ਇਹ ਡੀਲ ਕੀਤੀ ਸੀ ਕਿ ਉਹ 18 ਡਾਲਰ ਪ੍ਰਤੀ ਘੰਟਾ ਅਜਿਹੇ ਵਰਕਰਜ਼ ਨੂੰ ਦੇਣਗੇ ਤੇ ਹਰ ਸਾਲ ਇਸ ਵਿੱਚ ਇੱਕ ਡਾਲਰ ਦਾ ਵਾਧਾ ਕਰਕੇ ਇਸ ਨੂੰ 25 ਡਾਲਰ ਤੱਕ ਲਿਜਾਇਆ ਜਾਵੇਗਾ। ਪਰ ਲਿਚੇ ਨੇ ਆਖਿਆ ਕਿ ਉਨ੍ਹਾਂ ਨੂੰ ਇਨ੍ਹਾਂ ਭੱਤਿਆਂ ਵਿੱਚ ਇਸ ਤੋਂ ਵੀ ਜ਼ਿਆਦਾ ਦਾ ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਉੱਤੇ ਲਿਚੇ ਨੇ ਆਖਿਆ ਕਿ ਇਹ ਵਰਕਰਜ਼ ਇਸ ਤੋਂ ਜ਼ਿਆਦਾ ਦੇ ਹੱਕਦਾਰ ਹਨ। ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਸਰਕਾਰ ਕਿੰਨੇ ਭੱਤੇ ਦੇਣ ਬਾਰੇ ਵਿਚਾਰ ਕਰ ਰਹੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਐਸੋਸਿਏਸ਼ਨ ਆਫ ਅਰਲੀ ਚਾਈਲਡਹੁੱਡ ਐਜੂਕੇਟਰਜ਼ ਆਫ ਓਨਟਾਰੀਓ ਵੱਲੋਂ ਈਸੀਈਜ਼ ਲਈ ਪ੍ਰਤੀ ਘੰਟਾ 30 ਡਾਲਰ ਤੇ ਗੈਰ ਈਸੀਈ ਨੂੰ 25 ਡਾਲਰ ਪ੍ਰਤੀ ਘੰਟਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …