ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਤੋਂ ਅਮਰੀਕਾ ਦਾਖਲ ਹੋ ਰਹੇ ਇੱਕ ਟਰੱਕ ਵਿੱਚੋਂ ਅਮਰੀਕੀ ਬਾਰਡਰ ਅਧਿਕਾਰੀਆਂ ਨੂੰ ਕਥਿਤ ਤੌਰ ਉੱਤੇ 1.5 ਟਨ ਤੋਂ ਵੀ ਵੱਧ ਮੈਰੀਯੁਆਨਾ ਬਰਾਮਦ ਹੋਈ ਹੈ।
ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਦਾ ਕਹਿਣਾ ਹੈ ਕਿ 13 ਜੂਨ ਨੂੰ ਦੱਖਣੀ ਓਨਟਾਰੀਓ ਤੋਂ ਨਿਊ ਯੌਰਕ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਟਰੱਕ ਵਿੱਚੋਂ ਅਧਿਕਾਰੀਆਂ ਨੂੰ 1517 ਕਿੱਲੋ ਮੈਰੀਯੁਆਨਾ ਬਰਾਮਦ ਹੋਈ। ਅਧਿਕਾਰੀਆਂ ਅਨੁਸਾਰ ਇਸ ਟਰੱਕ ਵਿੱਚ 58 ਗੱਤੇ ਦੇ ਡੱਬੇ ਸਨ ਜਿਨ੍ਹਾਂ ਵਿੱਚੋਂ ਸਾਰਿਆਂ ਵਿੱਚ ਮੈਰੀਯੁਆਨਾ ਭਰੀ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੈਰੀਯੁਆਨਾ ਅਮਰੀਕਾ ਦੇ ਉੱਤਰੀ ਤੱਟ ਉੱਤੇ ਵੱਸੇ ਕਈ ਵੱਡੇ ਸ਼ਹਿਰਾਂ ਦੀਆਂ ਸਟਰੀਟਸ ਉੱਤੇ ਵੇਚੀ ਜਾਣੀ ਸੀ। ਇੱਕ ਅੰਦਾਜ਼ੇ ਮੁਤਾਬਕ ਇਸ ਫੜ੍ਹੀ ਗਈ ਮੈਰੀਯੁਆਨਾ ਦੀ ਕੀਮਤ 5 ਮਿਲੀਅਨ ਅਮਰੀਕੀ ਡਾਲਰ ਹੋ ਸਕਦੀ ਹੈ। ਇਸ ਸਬੰਧ ਵਿੱਚ 30 ਸਾਲਾਂ ਦੇ ਪੰਜਾਬੀ ਮੂਲ ਦੇ ਗੁਰਪ੍ਰੀਤ ਸਿੰਘ ਨੂੰ ਸਰਹੱਦ ਉੱਤੇ ਗ੍ਰਿਫਤਾਰ ਕੀਤਾ ਗਿਆ ਤੇ ਉਸ ਖਿਲਾਫ ਮੈਰੀਯੁਆਨਾ ਦੀ ਸਮਗਲਿੰਗ ਕਰਨ ਤੇ ਵੰਡਣ ਦੇ ਇਰਾਦੇ ਨਾਲ ਮੈਰੀਯੁਆਨਾ ਕੋਲ ਰੱਖਣ ਦੇ ਚਾਰਜ਼ਿਜ਼ ਲਾਏ ਜਾਣਗੇ। ਦੋਸ਼ੀ ਪਾਏ ਜਾਣ ਉੱਤੇ ਉਸ ਨੂੰ 10 ਸਾਲ ਦੀ ਸਜਾ ਵੀ ਹੋ ਸਕਦੀ ਹੈ।ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਤੋਂ ਅੱਠ ਦਿਨ ਪਹਿਲਾਂ ਵੀ ਇਸ ਲਾਂਘੇ ਉੱਤੇ ਮੈਰੀਯੁਆਨ ਫੜ੍ਹੀ ਗਈ ਸੀ। ਉਸ ਸਮੇਂ 800 ਕਿਲੋ ਮੈਰੀਯੁਆਨਾ ਫੜ੍ਹੀ ਗਈ ਸੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …