ਬਰੈਂਪਟਨ/ਬਿਊਰੋ ਨਿਊਜ਼ : ਪੁਲਿਸ ਦੇ ਫਰਾਡ ਬਿਊਰੋ ਨੇ ਜਾਂਚ ਤੋਂ ਬਾਅਦ ਬਰੈਂਪਟਨ ਨਿਵਾਸੀ 42 ਸਾਲ ਦੇ ਦਰਸ਼ਨ ਧਾਲੀਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ ਬਰੈਂਪਟਨ ਨਿਵਾਸੀ ਇਕ ਮਹਿਲਾ ਨੂੰ ਠੱਗਣ ਦਾ ਆਰੋਪ ਹੈ। ਆਰੋਪੀ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਅਗਸਤ 2017 ‘ਚ ਦਰਸ਼ਨ ਧਾਲੀਵਾਲ ਉਸ ਨੂੰ ਮਿਲਿਆ ਅਤੇ ਕਿਹਾ ਕਿ ਜੇਕਰ ਉਹ ਆਪਣੇ ਪੈਸੇ ਉਸ ਦੇ ਕੋਲ ਇਨਵੈਸਟ ਕਰੇ ਤਾਂ ਉਹ ਉਨ੍ਹਾਂ ਨੂੰ ਦੁੱਗਣਾ ਕਰ ਦੇਵੇਗਾ। ਧਾਲੀਵਾਲ ਨੇ ਉਸ ਨੂੰ ਝਾਂਸਾ ਦੇ ਕੇ ਕਾਫ਼ੀ ਵੱਡੀ ਰਕਮ ਅਤੇ ਗਹਿਣੇ ਲੈ ਲਏ ਅਤੇ ਉਸ ਤੋਂ ਬਾਅਦ ਕੁਝ ਵੀ ਵਾਪਸ ਨਹੀਂ ਕੀਤਾ। ਉਸ ਤੋਂ ਬਾਅਦ ਪੀੜਤ ਨੇ ਪੁਲਿਸ ਨਾਲ ਸੰਪਰਕ ਕੀਤਾ। ਪੁਲਿਸ ਨੇ ਉਸ ‘ਤੇ ਠੱਗੀ ਦਾ ਆਰੋਪ ਲਗਾਇਆ, ਉਸ ਨੂੰ ਜਲਦੀ ਹੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਕੁਲ 74 ਹਜ਼ਾਰ ਡਾਲਰ ਅਤੇ ਗਹਿਣਿਆਂ ਦੀ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਖੁੱਲ੍ਹਣ ਤੋਂ ਬਾਅਦ ਕੁਝ ਹੋਰ ਪੀੜਤ ਵੀ ਸਾਹਮਣੇ ਆ ਸਕਦੇ ਹਨ ਅਤੇ ਉਹ ਪੁਲਿਸ ਨਾਲ ਸੰਪਰਕ ਕਰ ਸਕਦੇ ਹਨ। ਪੁਲਿਸ ਮਾਮਲੇ ਦੀ ਜਾਂਚ ਅੱਗੇ ਵੀ ਕਰ ਸਕਦੀ ਹੈ।
ਪੁਲਿਸ ਨੇ ਜਾਅਲਸਾਜ਼ੀ ‘ਚ ਬਰੈਂਪਟਨ ਵਾਸੀ ਨੂੰ ਕੀਤਾ ਗ੍ਰਿਫ਼ਤਾਰ
RELATED ARTICLES