-3.6 C
Toronto
Thursday, January 22, 2026
spot_img
Homeਜੀ.ਟੀ.ਏ. ਨਿਊਜ਼ਚੋਣਾਂ ਵਿਚ ਵਿਦੇਸ਼ੀ ਦਖਲ ਦੇ ਮਾਮਲੇ 'ਚ ਸਹਿਮਤੀ ਨਹੀ ਬਣਨ ਦੇ ਰਹੇ...

ਚੋਣਾਂ ਵਿਚ ਵਿਦੇਸ਼ੀ ਦਖਲ ਦੇ ਮਾਮਲੇ ‘ਚ ਸਹਿਮਤੀ ਨਹੀ ਬਣਨ ਦੇ ਰਹੇ ਕੰਸਰਵੇਟਿਵ : ਜਸਟਿਨ ਟਰੂਡੋ

ਟੋਰਾਂਟੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੇ ਮਾਮਲੇ ਵਿੱਚ ਜਨਤਕ ਜਾਂਚ ਕਰਵਾਈ ਜਾਵੇਗੀ ਜਾਂ ਨਹੀਂ ਇਸ ਬਾਰੇ ਲਏ ਗਏ ਫੈਸਲੇ ਦਾ ਉਹ ਆਉਣ ਵਾਲੇ ਹਫਤਿਆਂ ਵਿੱਚ ਐਲਾਨ ਕਰਨਗੇ। ਪਰ ਉਨ੍ਹਾਂ ਆਖਿਆ ਕਿ ਇਸ ਪ੍ਰਕਿਰਿਆ ਵਿੱਚ ਕੰਸਰਵੇਟਿਵਾਂ ਵੱਲੋਂ ਅੜਿੱਕਾ ਡਾਹਿਆ ਜਾ ਰਿਹਾ ਹੈ।
ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਜਾਂਚ ਕਿਸ ਤਰ੍ਹਾਂ ਅਤੇ ਕਿਸ ਕੋਲੋਂ ਕਰਵਾਈ ਜਾਵੇਗੀ ਇਸ ਬਾਰੇ ਫੈਸਲੇ ਉੱਤੇ ਪਹੁੰਚਣ ਲਈ ਸਾਰੀਆਂ ਪਾਰਟੀਆਂ ਦੀ ਸਹਿਮਤੀ ਜ਼ਰੂਰੀ ਹੈ। ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਆਖਿਆ ਕਿ ਉਨ੍ਹਾਂ ਦੀ ਪਾਰਟੀ ਸਿਰਫ ਉਸ ਸਮੇਂ ਹੀ ਸਹਿਯੋਗ ਕਰੇਗੀ ਜਦੋਂ ਜਸਟਿਨ ਟਰੂਡੋ ਇਸ ਗੱਲ ਦੀ ਪੁਸ਼ਟੀ ਕਰਨਗੇ ਕਿ ਜਾਂਚ ਹੋਣ ਜਾ ਰਹੀ ਹੈ। ਟਰੂਡੋ ਨੇ ਆਖਿਆ ਕਿ ਸੰਭਾਵੀ ਜਾਂਚ ਬਾਰੇ ਬਲਾਕ ਕਿਊਬਿਕੁਆ ਤੇ ਐਨਡੀਪੀ ਨਾਲ ਗੱਲਬਾਤ ਜੂਨ ਵਿੱਚ ਸ਼ੁਰੂ ਹੋਈ ਸੀ ਤੇ ਇਹ ਵਿਚਾਰ ਵਟਾਂਦਰਾ ਸਕਾਰਾਤਮਕ ਢੰਗ ਨਾਲ ਅੱਗੇ ਵੱਧ ਰਿਹਾ ਹੈ ਪਰ ਆਮ ਸਹਿਮਤੀ ਉੱਤੇ ਪਹੁੰਚਣ ਦੇ ਰਾਹ ਵਿੱਚ ਕੰਸਰਵੇਟਿਵਾਂ ਵੱਲੋਂ ਅੜਿੱਕਾ ਡਾਹਿਆ ਜਾ ਰਿਹਾ ਹੈ।
ਇਸ ਤੁਹਮਤ ਬਾਰੇ ਗੱਲ ਕਰਦਿਆਂ ਕੰਜ਼ਰਵੇਟਿਵ ਹਾਊਸ ਲੀਡਰ ਐਂਡਰਿਊ ਸ਼ੀਅਰ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਪ੍ਰਧਾਨ ਮੰਤਰੀ ਵੱਲੋਂ ਕੀਤੀਆਂ ਜਾ ਰਹੀਆਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਝੂਠੀਆਂ ਹਨ। ਉਨਾਂ ਆਖਿਆ ਕਿ ਪਿਛਲੇ ਮਹੀਨੇ ਲੱਗਭਗ ਹਰ ਹਫਤੇ ਸਾਰੀਆਂ ਪਾਰਟੀਆਂ ਇਸ ਮਾਮਲੇ ਵਿੱਚ ਜਨਤਕ ਜਾਂਚ ਕਰਵਾਏ ਜਾਣ ਸਬੰਧੀ ਸ਼ਰਤਾਂ ਉੱਤੇ ਸਹਿਮਤੀ ਬਣਾਉਣ ਲਈ ਕਈ ਵਾਰੀ ਮਿਲ ਚੁੱਕੀਆਂ ਹਨ। ਉਨ੍ਹਾਂ ਆਖਿਆ ਕਿ ਕੰਸਰਵੇਟਿਵਾਂ ਵੱਲੋਂ ਸਾਰੀਆਂ ਪਾਰਟੀਆਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਸਾਨੂੰ ਆਸ ਹੈ ਕਿ ਇਸ ਬਾਰੇ ਜਲਦ ਹੀ ਸਹਿਮਤੀ ਬਣ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਲਿਬਰਲ ਸਰਕਾਰ ਹੀ ਸਾਡੇ ਪ੍ਰਸਤਾਵ ਸੁਣਨ ਲਈ ਤਿਆਰ ਨਹੀਂ ਹੈ ਤੇ ਸਰਕਾਰ ਨੇ ਇਸ ਹਫਤੇ ਸਾਡੀਆਂ ਫੋਨ ਕਾਲਜ਼ ਤੇ ਈਮੇਲਜ਼ ਦੇ ਜਵਾਬ ਦੇਣੇ ਵੀ ਬੰਦ ਕਰ ਦਿੱਤੇ ਹਨ।

RELATED ARTICLES
POPULAR POSTS