ਓਟਾਵਾ : ਕੈਨੇਡਾ ‘ਚ ਜਾਰੀ ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ 2014 ‘ਚ ਕੈਨੇਡਾ ‘ਚ ਕੈਨੇਡੀਅਨਾਂ ਵਲੋਂ ਨਸ਼ਿਆਂ ਦੀ ਵਰਤੋਂ ‘ਤੇ 38.4 ਬਿਲੀਅਨ ਡਾਲਰ ਖਰਚ ਕੀਤੇ ਗਏ। ਅਜਿਹੇ ‘ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹਰੇਕ ਕੈਨੇਡੀਅਨ ਨੇ ਨਸ਼ਿਆਂ ਦੀ ਵਰਤੋਂ ਲਈ 1,100 ਡਾਲਰ ਖਰਚ ਕੀਤੇ। ਇਸ ਦੇ ਨਤੀਜੇ ਵਜੋਂ 67,515 ਕੈਨੇਡੀਅਨਾਂ ਨੇ ਆਪਣੀਆਂ ਜਾਨਾਂ ਗੁਆ ਲਈਆਂ।
ਕੈਨੇਡੀਅਨ ਸੈਂਟਰ ਆਨ ਸਬਸਟਾਂਸ ਯੂਜ਼ ਐਂਡ ਅਡਿਕਸ਼ਨ ਵਲੋਂ ਕੈਨੇਡੀਅਨ ਇੰਸਟੀਚਿਊਟ ਫਾਰ ਸਬਸਟਾਂਸ ਯੂਜ਼ ਰਿਸਰਚ ਨਾਲ ਮਿਲ ਕੇ ਇਸ ਸਬੰਧੀ ਅੰਕੜਿਆਂ ਦੀ ਸਮੀਖਿਆ ਕੀਤੀ ਗਈ। ਇਸ ਦੇ ਨਾਲ ਹੀ ਸਿਹਤ ਦਾ ਜਿਹੜਾ ਨੁਕਸਾਨ ਹੁੰਦਾ ਹੈ, ਨਿਆਂ, ਉਤਪਾਦਨਸ਼ਕਤੀ ਦੀ ਕਮੀ ਤੇ ਹੋਰ ਕੀਮਤ ਜਿਹੜੀ ਚੁਕਾਉਣੀ ਪੈਂਦੀ ਹੈ, ਦਾ ਅੰਦਾਜ਼ਾ ਲਾਇਆ ਗਿਆ। ਹਾਲਾਂਕਿ ਖੋਜਕਾਰੀਆਂ ਦਾ ਮੰਨਣਾ ਹੈ ਕਿ ਕੈਨੇਡਾ ਇਕ ਤਰ੍ਹਾਂ ਇਸ ਮਾਮਲੇ ‘ਚ ਸੰਕਟ ‘ਚ ਹੈ ਕਿਉਂਕਿ ਇਥੇ ਨਸ਼ਿਆਂ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕਾਫੀ ਹੈ। ਇਸ ਅਧਿਐਨ ‘ਚ ਪਾਇਆ ਗਿਆ ਕਿ ਨਸ਼ਿਆਂ ਦੀ ਕੁੱਲ ਵਰਤੋਂ ‘ਚੋਂ ਦੋ ਤਿਹਾਈ ਖਰਚਾ ਸ਼ਰਾਬ ਤੇ ਤੰਬਾਕੂ ਦੀ ਵਰਤੋਂ ‘ਤੇ ਹੁੰਦਾ ਹੈ। ਇਹ ਵੀ ਪਾਇਆ ਗਿਆ ਕਿ ਚਾਰ ਨਸ਼ਿਆਂ ‘ਚੋਂ ਸੱਭ ਤੋਂ ਵੱਧ ਖਰਚਾ ਕੈਨੇਡੀਅਨਾਂ ਵਲੋਂ ਤਰਤੀਬਵਾਰ ਸ਼ਰਾਬ ‘ਤੇ 14.6 ਬਿਲੀਅਨ, ਤੰਬਾਕੂ ‘ਤੇ 12 ਬਿਲੀਅਨ ਡਾਲਰ, ਹੋਰਨਾਂ ਨਸ਼ੀਲੇ ਪਦਾਰਥਾਂ ‘ਤੇ 3.5 ਬਿਲੀਅਨ ਡਾਲਰ ਤੇ ਮਾਰੀਜੁਆਨਾ ‘ਤੇ 2.8 ਬਿਲੀਅਨ ਡਾਲਰ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ।
ਕੈਨੇਡੀਅਨ ਸੈਂਟਰ ਆਨ ਸਬਸਟਾਂਸ ਯੂਜ਼ ਐਂਡ ਅਡਿਕਸ਼ਨ ਇਨ ਓਟਾਵਾ ‘ਚ ਸੀਨੀਅਰ ਰਿਸਰਚ ਐਂਡ ਪਾਲਿਸੀ ਵਿਸ਼ਲੇਸ਼ਕ ਮੈਥਿਊ ਯੰਗ ਦਾ ਕਹਿਣਾ ਹੈ ਕਿ ਇਸ ਰਿਪੋਰਟ ਤੋਂ ਜਿਹੜਾ ਸਭ ਤੋਂ ਵੱਡਾ ਸੁਨੇਹਾ ਮਿਲਦਾ ਹੈ ਉਹ ਇਹ ਹੈ ਕਿ ਸਾਨੂੰ ਨਸ਼ੀਲੇ ਪਦਾਰਥਾਂ ਦੇ ਸੰਕਟ ਵੱਲ ਧਿਆਨ ਦੇਣ ਦੀ ਲੋੜ ਹੈ। ਜਦਕਿ ਹੁਣ ਜਦੋਂ ਅਸੀਂ ਮਾਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਜਾ ਰਹੇ ਹਾਂ ਤਾਂ ਸਾਨੂੰ ਸ਼ਰਾਬ ਬਾਰੇ ਵੀ ਸੋਚਣਾ ਚਾਹੀਦਾ ਹੈ ਕਿਉਂਕਿ ਕੈਨੇਡੀਅਨ ਸਮਾਜ ਨੂੰ ਇਸ ਕਾਰਨ ਵੀ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …