ਲਗਾਤਾਰ ਵਿਕਾਸ ਟੀਚਿਆਂ ‘ਚ ਯੋਗਦਾਨ ਲਈ ਚੁਣੇ ਗਏ 17 ਵਿਅਕਤੀ
ਸੰਯੁਕਤ ਰਾਸ਼ਟਰ : ਤਿੰਨ ਭਾਰਤੀਆਂ ਸਮੇਤ 17 ਵਿਅਕਤੀਆਂ ਨੂੰ ਸੰਯੁਕਤ ਰਾਸ਼ਟਰ ਦੇ ਨੌਜਵਾਨ ਨੇਤਾਵਾਂ ਦੇ ਤੌਰ ‘ਤੇ ਚੁਣਿਆ ਗਿਆ ਹੈ। ਇਨ੍ਹਾਂ ਨੂੰ 2030 ਤੱਕ ਲਗਾਤਾਰ ਵਿਕਾਸ ਦੇ ਟੀਚਿਆਂ, ਗ਼ਰੀਬੀ ਖ਼ਤਮ ਕਰਨ, ਅਸਮਾਨਤਾ ਅਤੇ ਅਨਿਆਂ ਦੇ ਮੁਕਾਬਲੇ ਅਤੇ ਜਲਵਾਯੂ ਬਦਲਾਅ ਨਾਲ ਨਿਪਟਣ ਵਿਚ ਉਨ੍ਹਾਂ ਦੀ ਲੀਡਰਸ਼ਿਪ ਅਤੇ ਯੋਗਦਾਨ ਲਈ ਚੁਣਿਆ ਗਿਆ ਹੈ। ਸੰਯੁਕਤ ਰਾਸ਼ਟਰ ਨੇ ਲਗਾਤਾਰ ਵਿਕਾਸ ਟੀਚਿਆਂ ਵਿਚ ਮਦਦ ਲਈ ਪਹਿਲੀ ਵਾਰੀ ਦੁਨੀਆ ਭਰ ਤੋਂ 17 ਨੌਜਵਾਨ ਨੇਤਾ ਚੁਣੇ ਹਨ। ਇਨ੍ਹਾਂ ਵਿਚ ਭਾਰਤ ਦੀ 25 ਸਾਲਾ ਤਿ੫ਸ਼ਾ ਸ਼ੈੱਟੀ ਅਤੇ 24 ਸਾਲ ਦੇ ਅੰਕਿਤ ਕਵਾਤਰਾ ਦੇ ਇਲਾਵਾ 19 ਸਾਲ ਦੇ ਭਾਰਤੀ ਮੂਲ ਦੇ ਅਮਰੀਕੀ ਕਰਨ ਜੈਰਥ ਸ਼ਾਮਲ ਹਨ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਚੁਣੇ ਗਏ ਨੌਜਵਾਨਾਂ ਨੂੰ ਵਧਾਈ ਦਿੱਤੀ ਹੈ।
ਤ੍ਰਿਸ਼ਾ ਦੇ ਸੰਗਠਨ ‘ਚ 60 ਹਜ਼ਾਰ ਨੌਜਵਾਨ : ਤਿ੫ਸ਼ਾ ‘ਸ਼ੀਸੇਜ਼’ ਦੀ ਸੰਸਥਾਪਕ ਅਤੇ ਸੀਈਓ ਹਨ। ਉਨ੍ਹਾਂ ਨੇ ਇਸ ਨੂੰ ਪਿਛਲੇ ਸਾਲ ਭਾਰਤ ‘ਚ ਜਿਨਸੀ ਹਮਲੇ ਦੇ ਖ਼ਿਲਾਫ਼ ਕਾਰਵਾਈ ਲਈ ਔਰਤਾਂ ਨੂੰ ਪੜ੍ਹਾਉਣ, ਮਜ਼ਬੂਤ ਅਤੇ ਮੁੜ ਵਸੇਬਾ ਲਈ ਸ਼ੁਰੂ ਕੀਤਾ। ਉਨ੍ਹਾਂ ਦੇ ਸੰਗਠਨ ਨਾਲ ਹੁਣ ਤਕ 10 ਹਜ਼ਾਰ ਨੌਜਵਾਨ ਜੁੜ ਚੁੱਕੇ ਹਨ।
ਖਾਣੇ ਦੀ ਬਰਬਾਦੀ ਦਾ ਕੱਢਿਆ ਹੱਲ : ਅੰਕਿਤ ਨੇ 2014 ‘ਚ ‘ਫੀਡਿੰਗ ਇੰਡੀਆ’ ਦੀ ਸ਼ੁਰੂਆਤ ਭੁੱਖ ਅਤੇ ਖਾਣੇ ਦੀ ਬਰਬਾਦੀ ਦੇ ਮਸਲਿਆਂ ਦੇ ਹੱਲ ਲਈ ਕੀਤੀ। ਭਾਰਤ ਦੇ 28 ਸ਼ਹਿਰਾਂ ‘ਚ ਉਨ੍ਹਾਂ ਦੇ ਸੰਗਠਨ ਨਾਲ ਦੋ ਹਜ਼ਾਰ ਤੋਂ ਜ਼ਿਆਦਾ ਵਾਲੰਟੀਅਰ ਜੁੜੇ ਹਨ। ਉਹ ਪਾਰਟੀਆਂ ਤੋਂ ਬਚਣ ਵਾਲੇ ਖਾਣੇ ਨੂੰ ਲੋੜਵੰਦਾਂ ਤੱਕ ਪਹੁੰਚਾਉਣ ‘ਚ ਮਦਦ ਕਰਦੇ ਹਨ।
ਕਰਨ ਨੇ ਬਣਾਈ ਡਿਵਾਈਸ : ਕਰਨ ਨੇ ਇਕ ਡਿਵਾਈਸ ਵਿਕਸਤ ਕੀਤੀ ਹੈ ਜਿਹੜੀ ਸਮੁੰਦਰ ਦੇ ਹੇਠਾਂ ਤੇਲ ਦੇ ਵਸੀਲੇ ਤੋਂ ਰਿਸਾਅ ਨੂੰ ਰੋਕਦੀ ਹੈ। ਭਾਰਤ ਵਿਚ ਜਨਮੇ ਕਰਨ ਮਲੇਸ਼ੀਆ ਵਿਚ ਜੰਮੇ-ਪਲੇ ਅਤੇ 13 ਸਾਲ ਦੀ ਉਮਰ ‘ਚ ਅਮਰੀਕਾ ਚਲੇ ਗਏ। ਟੈਕਸਾਸ ਸਥਿਤ ਉਨ੍ਹਾਂ ਦੇ ਘਰ ਤੋਂ ਅੱਧੇ ਘੰਟੇ ਦੀ ਦੂਰੀ ‘ਤੇ ਬਰਤਾਨਵੀ ਪੈਟਰੋਲੀਅਮ ਤੋਂ ਤੇਲ ਰਿਸਾਅ ਦੀ ਘਟਨਾ ਹੋਈ ਸੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …