ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਦੱਖਣੀ ਕੈਲੀਫੋਰਨੀਆ ਵਿਚ ਇਕ ਛੋਟਾ ਜਹਾਜ਼ ਤਬਾਹ ਹੋ ਕੇ ਇਕ ਇਮਾਰਤ ਉਪਰ ਡਿੱਗ ਜਾਣ ਦੀ ਖਬਰ ਹੈ ਜਿਸ ਦੇ ਸਿੱਟੇ ਵਜੋਂ 2 ਵਿਅਕਤੀਆਂ ਦੀ ਮੌਤ ਹੋ ਗਈ ਤੇ 19 ਹੋਰ ਜ਼ਖਮੀ ਹੋ ਗਏ।
ਡਿਜ਼ਨੀਲੈਂਡ ਤੋਂ 6 ਮੀਲ ਦੂਰ ਫੁਲਰਟੋਨ ਮਿਊਂਸਪਿਲ ਹਵਾਈ ਅੱਡੇ ਤੋਂ ਉਡਾਨ ਭਰਨ ਦੇ 2 ਮਿੰਟ ਬਾਅਦ ਹੀ ਜਹਾਜ਼ ਤਬਾਹ ਹੋ ਕੇ ਇਮਾਰਤ ਉਪਰ ਆ ਡਿੱਗਾ। ਇਹ ਜਾਣਕਾਰੀ ਪੁਲਿਸ ਨੇ ਦਿੰਦਿਆਂ ਕਿਹਾ ਹੈ ਕਿ ਜਹਾਜ਼ ਫਰਨੀਚਰ ਬਣਾਉਣ ਵਾਲੇ ਇਕ ਕਾਰਖਾਨੇ ਉਪਰ ਡਿੱਗਾ ਹੈ ਜਿਸ ਵਿਚ 200 ਕਾਮੇ ਕੰਮ ਕਰਦੇ ਸਨ। ਪੁਲਿਸ ਅਨੁਸਾਰ 11 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਦ ਕਿ 8 ਦੀ ਮੌਕੇ ਉਪਰ ਹੀ ਮਰਹਮ ਪੱਟੀ ਕੀਤੀ ਗਈ ਹੈ।
Check Also
ਕੈਲੀਫੋਰਨੀਆ ’ਚ ਲੱਗੀ ਅੱਗ 40 ਹਜ਼ਾਰ ਏਕੜ ’ਚ ਫੈਲੀ
10 ਹਜ਼ਾਰ ਤੋਂ ਜ਼ਿਆਦਾ ਇਮਾਰਤਾਂ ਤਬਾਹ ਅਤੇ 7 ਮੌਤਾਂ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਸੂਬੇ ਕੈਲੀਫੋਰਨੀਆ …