ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਮਾਰਗਨ ਓਰਟਾਗੁਸ, ਜਿਸ ਨੇ ਕਿਸੇ ਵੇਲੇ ਡੋਨਾਲਡ ਟਰੰਪ ਦੇ ਵਿਵਹਾਰ ਨੂੰ ਲੈ ਕੇ ਸਵਾਲ ਉਠਾਏ ਸਨ ਤੇ ਉਸਦੀ ਸਖਤ ਸ਼ਬਦਾਂ ਵਿਚ ਅਲੋਚਨਾ ਕੀਤੀ ਸੀ ਹੁਣ ਮੁੜ ਉਨ੍ਹਾਂ ਨਾਲ ਕੰਮ ਕਰੇਗੀ। 20 ਜਨਵਰੀ ਨੂੰ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਟਰੰਪ ਨੇ ਐਲਾਨ ਕੀਤਾ ਹੈ ਕਿ ਓਰਟਾਗੁਸ ਮੱਧ ਪੂਰਬ ਅਮਨ ਵਾਸਤੇ ਉਨ੍ਹਾਂ ਦੇ ਵਿਸ਼ੇਸ਼ ਡਿਪਟੀ ਦੂਤ ਵਜੋਂ ਕੰਮ ਕਰੇਗੀ। ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਓਰਟਾਗੁਸ ਨੇ 3 ਸਾਲ ਵਿਦੇਸ਼ ਵਿਭਾਗ ਵਿਚ ਬੁਲਾਰੇ ਵਜੋਂ ਕੰਮ ਕੀਤਾ ਸੀ। ਟਰੰਪ ਨੇ ਜਾਰੀ ਬਿਆਨ ਵਿਚ ਉਸਦੀ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ ਹੈ ”ਇਸ ਤੋਂ ਪਹਿਲਾਂ ਮਾਰਗਨ ਮੇਰਾ 3 ਸਾਲ ਵਿਰੋਧ ਕਰਦੀ ਰਹੀ ਹੈ ਪਰੰਤੂ ਮੈਂ ਆਸ ਕਰਦਾ ਹਾਂ ਕਿ ਉਸਨੇ ਸਬਕ ਸਿੱਖਿਆ ਹੋਵੇਗਾ।” ਓਰਟਾਗੁਸ ਰਿਪਬਲੀਕਨਾਂ ਵਿਚ ਮਜਬੂਤ ਆਧਾਰ ਰਖਦੀ ਹੈ।