ਬਿਡੇਨ ਨੇ ਡੋਨਾਲਡ ਟਰੰਪ ‘ਤੇ ਦੇਸ਼ ਦੀਆਂ ਕਦਰਾਂ ਕੀਮਤਾਂ ‘ਚ ਜ਼ਹਿਰ ਖੋਲਣ ਦੇ ਲਗਾਏ ਇਲਜ਼ਾਮ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਨਵੰਬਰ ਵਿਚ ਚੋਣਾਂ ਹੋਣੀਆਂ ਹਨ ਅਤੇ ਡੋਨਾਲਡ ਟਰੰਪ ਅਤੇ ਜੋ ਬਿਡੇਨ ਰਾਸ਼ਟਰਪਤੀ ਉਮੀਦਵਾਰ ਵਜੋਂ ਆਹਮੋ-ਸਾਹਮਣੇ ਹਨ। ਇਨ੍ਹਾਂ ਦੋਵਾਂ ਆਗੂਆਂ ਵਲੋਂ ਇਕ ਦੂਜੇ ‘ਤੇ ਸਿਆਸੀ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਜੋ ਬਿਡੇਨ ਨੇ ਰਾਸ਼ਟਰਪਤੀ ਡੋਨਲਡ ਟਰੰਪ ‘ਤੇ ਮੁਲਕ ਦੀਆਂ ਕਦਰਾਂ-ਕੀਮਤਾਂ ਵਿਚ ਜ਼ਹਿਰ ਘੋਲਣ ਦਾ ਦੋਸ਼ ਲਾਇਆ। ਉਨ੍ਹਾਂ ਪਿਛਲੇ ਦਿਨੀਂ ਹੋਏ ਮੁਜ਼ਾਹਰਿਆਂ ਲਈ ਟਰੰਪ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਟਰੰਪ ਬਿਨਾ ਸੋਚੇ-ਸਮਝੇ ਭਾਸ਼ਣ ਦੇ ਕੇ ਚਲੇ ਜਾਂਦੇ ਹਨ ਜਿਸ ਮਗਰੋਂ ਹਿੰਸਾ ਭੜਕਦੀ ਹੈ ਹਾਲਾਂਕਿ ਉਨ੍ਹਾਂ ਖ਼ੁਦ ਨੂੰ ਹਿੰਸਾ ਵਿਚ ਸ਼ਾਮਲ ਕੱਟੜਪੰਥੀਆਂ ਤੋਂ ਵੱਖ ਕਰ ਲਿਆ। ਬਿਡੇਨ ਨੇ ਟਰੰਪ ਬਾਰੇ ਆਖਿਆ ਕਿ ਉਹ ਚਾਨਣ ਨਹੀਂ ਬਿਖ਼ੇਰਨਾ ਚਾਹੁੰਦੇ, ਉਹ ਭੜਕਾਹਟ ਪੈਦਾ ਕਰਨੀ ਚਾਹੁੰਦੇ ਹਨ ਤੇ ਉਹ ਸਾਡੇ ਸ਼ਹਿਰਾਂ ਵਿੱਚ ਹਿੰਸਾ ਭੜਕਾ ਰਹੇ ਹਨ। ਬਿਡੇਨ ਨੇ ਆਪਣੇ ਚੋਣ ਥੀਮ ਨੂੰ ਟਰੰਪ ਵੱਲੋਂ ਕੋਵਿਡ- 19 ਮਹਾਮਾਰੀ ਨਾਲ ਕਥਿਤ ਲਾਪਰਵਾਹੀ ਨਾਲ ਨਜਿੱਠਣ ਉੱਤੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਅਮਰੀਕਾ ਵਿੱਚ 1,80,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਟਰੰਪ ਤੇ ਉਨ੍ਹਾਂ ਦੀ ਟੀਮ ਦਾ ਮੰਨਣਾ ਹੈ ਕਿ ਕੋਵਿਡ- 19 ਮਹਾਮਾਰੀ ਤੋਂ ਬਾਅਦ ਕੌਮੀ ਪੱਧਰ ਦੀ ਉਥਲ-ਪੁਥਲ ਉਨ੍ਹਾਂ ਲਈ ਚੰਗੀ ਹੈ।
Check Also
ਇਜ਼ਰਾਈਲ ਨੇ ਕੀਤਾ ਇਰਾਨ ’ਤੇ ਟਾਰਗੇਟ ਅਟੈਕ
ਇਰਾਨ ਬੋਲਿਆ : ਟਰੰਪ ਨੇ ਜੰਗ ਕੀਤੀ ਹੈ ਸ਼ੁਰੂ, ਖਤਮ ਅਸੀਂ ਕਰਾਂਗੇ ਤਹਿਰਾਨ/ਬਿਊਰੋ ਨਿਊਜ਼ : …