Home / ਦੁਨੀਆ / ਕੈਲੇਫੋਰਨੀਆ ’ਚ ਗੋਲੀਬਾਰੀ – ਅੰਮਿ੍ਰਤਸਰ ਦੇ ਨੌਜਵਾਨ ਸਣੇ 8 ਵਿਅਕਤੀਆਂ ਦੀ ਮੌਤ

ਕੈਲੇਫੋਰਨੀਆ ’ਚ ਗੋਲੀਬਾਰੀ – ਅੰਮਿ੍ਰਤਸਰ ਦੇ ਨੌਜਵਾਨ ਸਣੇ 8 ਵਿਅਕਤੀਆਂ ਦੀ ਮੌਤ

ਸੈਨਹੋਜੇ/ਬਿਊਰੋ ਨਿਊਜ਼
ਅਮਰੀਕਾ ਦੇ ਕੈਲੇਫੋਰਨੀਆ ਵਿਚ ਇਕ ਹਥਿਆਰਬੰਦ ਵਿਅਕਤੀ ਨੇ ਇਕ ਰੇਲ ਯਾਰਡ ਵਿਚ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਇਸ ਵਾਰਦਾਤ ਵਿਚ 8 ਵਿਅਕਤੀਆਂ ਦੀ ਮੌਤ ਹੋ ਗਈ। ਇਸ ਵਾਰਦਾਤ ਵਿਚ ਪੰਜਾਬੀ ਨੌਜਵਾਨ ਤਪਤੇਜ ਸਿੰਘ ਦੀ ਵੀ ਮੌਤ ਹੋ ਗਈ। ਤਪਤੇਜ ਸਿੰਘ ਗਿੱਲ ਦੀਆਂ ਦੋ ਬੱਚੀਆਂ ਹਨ, ਇਕ 2 ਸਾਲ ਤੇ ਦੂਜੀ 4 ਸਾਲ ਦੀ ਹੈ। ਤਪਤੇਜ ਸਿੰਘ ਪਿੰਡ ਗਗੜੇਵਾਲ ਜ਼ਿਲ੍ਹਾ ਅੰਮਿ੍ਰਤਸਰ ਨਾਲ ਸਬੰਧਤ ਸਨ ਅਤੇ ਹੁਣ ਯੂਨੀਅਨ ਸਿਟੀ, ਕੈਲੇਫੋਰਨੀਆ ਰਹਿੰਦੇ ਸਨ।

Check Also

ਆਸਟਰੇਲੀਆ ‘ਚ ਮਹਾਤਮਾ ਗਾਂਧੀ ਦੇ ਬੁੱਤ ਦੀ ਹੋਈ ਭੰਨਤੋੜ

ਪ੍ਰਧਾਨ ਮੰਤਰੀ ਮੌਰੀਸਨ ਨੇ ਇਸ ਘਟਨਾ ਦੀ ਕੀਤੀ ਨਿਖੇਧੀ ਮੈਲਬਰਨ/ਬਿਊਰੋ ਨਿਊਜ਼ : ਭਾਰਤ ਸਰਕਾਰ ਵੱਲੋਂ …