-8.5 C
Toronto
Saturday, December 27, 2025
spot_img
Homeਹਫ਼ਤਾਵਾਰੀ ਫੇਰੀਚਾਹਲ ਬਣੇ ਅਮਰਿੰਦਰ ਦੇ ਸਿਆਸੀ ਸਲਾਹਕਾਰ

ਚਾਹਲ ਬਣੇ ਅਮਰਿੰਦਰ ਦੇ ਸਿਆਸੀ ਸਲਾਹਕਾਰ

ਰਵੀਨ ਠੁਕਰਾਲ ਕੈਪਟਨ ਦੇ ਮੀਡੀਆ ਸਲਾਹਕਾਰ ਬਣੇ
ਚੰਡੀਗੜ੍ਹ/ਬਿਊਰੋ ਨਿਊਜ਼ : ਭਰਤ ਇੰਦਰ ਸਿੰਘ ਚਾਹਲ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਨਵਾਂ ਸਿਆਸੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਉਹ ਕੈਪਟਨ ਦੇ ਮੀਡੀਆ ਸਲਾਹਕਾਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਰਵੀਨ ਠੁਕਰਾਲ ਨੂੰ ਕੈਪਟਨ ਦਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ ਤੇ ਵਿਮਲ ਸੁਬਲੀ ਪ੍ਰੈੱਸ ਸਕੱਤਰ ਹੋਣਗੇ। ਕੈਪਟਨ ਅਮਰਿੰਦਰ ਦੇ ਨਜ਼ਦੀਕੀ ਕੈਪਟਨ ਸੰਦੀਪ ਸੰਧੂ, ਮੇਜਰ ਅਮਰਬੀਰ ਸਿੰਘ ਤੇ ਕਰਨ ਪਾਲ਼ ਸਿੰਘ ਸੇਖੋਂ ਨੂੰ ਓਐਸਡੀ ਨਿਯੁਕਤ ਕੀਤਾ ਗਿਆ ਹੈ। ਕੈਪਟਨ ਸਰਕਾਰ ਵਿੱਚ ਭਰਤ ਇੰਦਰ ਸਿੰਘ ਚਾਹਲ ਸਭ ਤੋਂ ਪਾਵਰਫੁੱਲ ਵਿਅਕਤੀਆਂ ਵਿੱਚੋਂ ਇੱਕ ਸੀ। 2007 ਵਿੱਚ ਕਾਂਗਰਸ ਦੇ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ ਕੈਪਟਨ ਦੇ ਨਾਲ-ਨਾਲ ਭਰਤਇੰਦਰ ਸਿੰਘ ਚਾਹਲ ਖ਼ਿਲਾਫ਼ ਵੀ ઠਵਿਜੀਲੈਂਸ ਕੇਸ ਦਰਜ ਕੀਤਾ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਚਾਹਲ ਇਸ ਤੋਂ ਪਹਿਲਾਂ ਆਪਣੇ ਬੇਟੇ ਲਈ ਮਾਨਸਾ ਸੀਟ ਤੋਂ ਟਿਕਟ ਦੀ ਵੀ ਮੰਗ ਕਰ ਰਹੇ ਸਨ।

RELATED ARTICLES
POPULAR POSTS