ਬੇਰੀਆਂ ਨੂੰ ਬੇਰ ਪਏ…
ਅੰਮ੍ਰਿਤਸਰ/ਬਿਊਰੋ ਨਿਊਜ਼
ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ‘ਚ ਲੱਗੀਆਂ ਸੈਂਕੜੇ ਸਾਲ ਪੁਰਾਣੀਆਂ ਪਵਿੱਤਰ ਬੇਰੀਆਂ…ਬੇਰ ਬਾਬਾ ਬੁੱਢਾ ਸਾਹਿਬ ਜੀ ਅਤੇ ਲਾਚੀ ਬੇਰ ‘ਤੇ ਇਸ ਵਾਰ ਪੂਰੀ ਬਹਾਰ ਹੈ। ਕੀੜਾ ਲੱਗਣ ਤੋਂ ਬਾਅਦ ਚਲੇ ਇਲਾਜ ਨਾਲ ਇਨ੍ਹਾਂ ਦੀ ਹਰੇਕ ਟਾਹਣੀ ਪੂਰੀ ਤਰ੍ਹਾਂ ਬੇਰਾਂ ਨਾਲ ਭਰੀ ਹੋਈ ਹੈ ਅਤੇ ਦੂਰ ਤੋਂ ਹੀ ਬੇਰ ਦਿਖਾਈ ਦਿੰਦੇ ਹਨ। ਸ਼ਰਧਾਲੂ ਇਸ ਨੂੰ ਦੇਖ ਕੇ ਗਦਗਦ ਹੋ ਰਹੇ ਹਨ ਅਤੇ ਪ੍ਰਸਾਦ ਦੇ ਰੂਪ ‘ਚ ਘਰ ਵੀ ਲੈ ਕੇ ਜਾ ਰਹੇ ਹਨ। ਆਮ ਬੇਰੀ ਦੀ ਉਮਰ ਔਸਤਨ 100 ਸਾਲ ਹੁੰਦੀ ਹੈ ਪ੍ਰੰਤੂ ਇਨ੍ਹਾਂ ਪਵਿੱਤਰ ਬੇਰੀਆਂ ਦੀ ਉਮਰ 400 ਸਾਲ ਦੇ ਲਗਭਗ ਹੈ, ਜੋ ਕਿ ਕੁਦਰਤ ਦਾ ਹੀ ਕ੍ਰਿਸ਼ਮਾ ਹੈ। ਉਮਰ ਜ਼ਿਆਦਾ ਹੋਣ ਦੇ ਕਾਰਨ ਇਹ 2006 ‘ਚ ਇੰਸੇਕਟ ਤੋਂ ਪ੍ਰਭਾਵਿਤ ਹੋਈਆਂ ਸਨ ਅਤੇ ਸੁੱਕਣ ਲੱਗੀਆਂ ਸਨ। ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਬੇਨਤੀ ‘ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਲਾਜ ਦਾ ਜ਼ਿੰਮਾ ਲਿਆ। ਇਸ ਤੋਂ ਬਾਅਦ ਯੂਨੀਵਰਸਿਟੀ ਦੇ ਮਾਹਰਾਂ ਨੇ ਲਗਾਤਾਰ ਇਨ੍ਹਾਂ ਦੀ ਦੇਖਭਾਲ ਕੀਤੀ ਅਤੇ ਟ੍ਰੀਟਮੈਂਟ ਕੀਤਾ। ਨਤੀਜਾ ਇਹ ਕਿ ਅੱਜ ਇਹ ਇਤਿਹਾਸਕ ਬੇਰੀਆਂ ਪੂਰੀ ਤਰ੍ਹਾਂ ਬੇਰਾਂ ਨਾਲ ਭਰੀਆਂ ਹੋਈਆਂ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …