Breaking News
Home / ਭਾਰਤ / ਪਾਕਿਸਤਾਨ ਵਲੋਂ ਦਿੱਤੀ ਪਰਮਾਣੂ ਹਮਲੇ ਦੀ ਧਮਕੀ ‘ਤੇ ਰਾਜਨਾਥ ਸਿੰਘ ਦਾ ਜਵਾਬ

ਪਾਕਿਸਤਾਨ ਵਲੋਂ ਦਿੱਤੀ ਪਰਮਾਣੂ ਹਮਲੇ ਦੀ ਧਮਕੀ ‘ਤੇ ਰਾਜਨਾਥ ਸਿੰਘ ਦਾ ਜਵਾਬ

ਕਿਹਾ – ਭਾਰਤੀ ਫੌਜ ਦੇਵੇਗੀ ਮੂੰਹ ਤੋੜਵਾਂ ਜਵਾਬ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਵਲੋਂ ਪਰਮਾਣੂ ਹਮਲੇ ਦੀ ਦਿੱਤੀ ਧਮਕੀ ‘ਤੇ ਰਾਜਨਾਥ ਸਿੰਘ ਨੇ ਕਿਹਾ ਕਿ ਜੋ ਵੀ ਭਾਰਤ ‘ਤੇ ਬੁਰੀ ਨਜ਼ਰ ਰੱਖੇਗਾ, ਉਸ ਨੂੰ ਸਾਡੀਆਂ ਫੌਜਾਂ ਮੂੰਹ ਤੋੜਵਾਂ ਜਵਾਬ ਦੇਣਗੀਆਂ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇਵੀ ਕਮਾਂਡਰਾਂ ਦੀ ਕਾਨਫਰੰਸ ਵਿਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਅਸੀਂ ਕਦੀ ਵੀ ਕਿਸੇ ਦੇਸ਼ ‘ਤੇ ਹਮਲਾ ਨਹੀਂ ਕੀਤਾ ਅਤੇ ਨਾ ਹੀ ਕਿਸੇ ਦੇਸ਼ ਦੀ ਜ਼ਮੀਨ ‘ਤੇ ਕਬਜ਼ਾ ਕੀਤਾ ਹੈ। ਜੇਕਰ ਫਿਰ ਕੋਈ ਦੇਸ਼ ਭਾਰਤ ‘ਤੇ ਬੁਰੀ ਨਜ਼ਰ ਰੱਖੇਗਾ ਤਾਂ ਸਾਡੀਆਂ ਫੌਜਾਂ ਪੂਰੀ ਤਰ੍ਹਾਂ ਤਿਆਰ ਹਨ।
ਧਿਆਨ ਰਹੇ ਕਿ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਪੀ.ਓ.ਕੇ. ਵਿਚ ਭਾਰਤੀ ਫੌਜ ਦੀ ਕਾਰਵਾਈ ‘ਤੇ ਪਰਮਾਣੂ ਹਮਲੇ ਦੀ ਧਮਕੀ ਦਿੱਤੀ ਸੀ। ਲੰਘੀ 19 ਅਕਤੂਬਰ ਨੂੰ ਪਾਕਿਸਤਾਨੀ ਫੌਜ ਨੇ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਲਈ ਭਾਰਤੀ ਪੋਸਟਾਂ ‘ਤੇ ਫਾਇਰਿੰਗ ਕੀਤੀ ਸੀ। ਭਾਰਤੀ ਫੌਜ ਨੇ ਇਸ ਦੇ ਜਵਾਬ ਵਿਚ ਪੀ.ਓ.ਕੇ. ਦੀ ਨੀਲਮ ਘਾਟੀ ਵਿਚ ਅੱਤਵਾਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ ਸੀ।

Check Also

ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ

ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …