ਮ੍ਰਿਤਕ ਤਿੰਨੇ ਜਵਾਨ ਬਰਨਾਲਾ, ਗੁਰਦਾਸਪੁਰ ਅਤੇ ਤਰਨਤਾਰਨ ਨਾਲ ਸਬੰਧਤ
ਧਰਮਸ਼ਾਲਾ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਦੇ ਮਕਲੋੜਗੰਜ ਵਿਚ ਸਿੱਖ ਰੈਜੀਮੈਂਟ ਦੇ ਜਵਾਨ ਜਸਵੀਰ ਸਿੰਘ ਨੇ ਲੰਘੀ ਰਾਤ ਮਾਮੂਲੀ ਝਗੜੇ ਦੇ ਚੱਲਦਿਆਂ ਗੋਲੀਆਂ ਚਲਾ ਕੇ ਆਪਣੇ ਦੋ ਸਾਥੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਬਾਅਦ ਵਿਚ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਮ੍ਰਿਤਕ ਤਿੰਨੇ ਜਵਾਨ ਪੰਜਾਬ ਨਾਲ ਹੀ ਸਬੰਧਤ ਹਨ। ਦੱਸਿਆ ਜਾ ਰਿਹਾ ਹੈ ਬਰਨਾਲਾ ਦਾ ਰਹਿਣ ਵਾਲਾ ਸਿਪਾਰੀ ਜਸਵੀਰ ਸਿੰਘ ਮੈੱਸ ਦੇ ਬਾਹਰ ਡਿਊਟੀ ‘ਤੇ ਤਾਇਨਾਤ ਸੀ। ਅਚਾਨਕ ਉਸ ਨੇ ਆਪਣੀ ਬੈਰਕ ਵਿੱਚ ਵਾਪਸ ਆ ਕੇ ਆਪਣੀ ਬੰਦੂਕ ਚੁੱਕ ਲਈ। ਪਹਿਲਾਂ ਜਸਵੀਰ ਨੇ ਗੁਰਦਾਸਪੁਰ ਦੇ ਨਾਇਕ ਹਰਪਾਲ ਸਿੰਘ ਅਤੇ ਤਰਤਨਤਾਰਨ ਦੇ ਹੌਲਦਾਰ ਹਰਦੀਪ ਸਿੰਘ ਨੂੰ ਗੋਲ਼ੀ ਮਾਰ ਦਿੱਤੀ, ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲ਼ੀ ਮਾਰ ਲਈ। ਇਸ ਘਟਨਾ ਤੋਂ ਬਾਅਦ ਧਰਮਸ਼ਾਲਾ ਛਾਉਣੀ ਵਿੱਚ ਹਫੜਾ-ਦਫੜੀ ਮੱਚ ਗਈ। ਰੈਜੀਮੈਂਟ ਦੇ ਕਮਾਂਡਿੰਗ ਅਫ਼ਸਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਮ੍ਰਿਤਕ ਜਵਾਨਾਂ ਵਿਚਕਾਰ ਕੁਝ ਬਹਿਸ ਹੋਈ ਸੀ।
Check Also
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਹੋਇਆ ਸ਼ਹੀਦ
ਭਾਰਤੀ ਫੌਜ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਕੀਤਾ ਢੇਰ ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …