Home / ਭਾਰਤ / ਉੱਤਰਾਖੰਡ ‘ਚ ਆਏ ਹੜ੍ਹ ਦੌਰਾਨ ਲੁਧਿਆਣਾ ਦੇ ਪਿੰਡ ਪੂਰਬਾ ਦੇ ਚਾਰ ਨੌਜਵਾਨ ਲਾਪਤਾ

ਉੱਤਰਾਖੰਡ ‘ਚ ਆਏ ਹੜ੍ਹ ਦੌਰਾਨ ਲੁਧਿਆਣਾ ਦੇ ਪਿੰਡ ਪੂਰਬਾ ਦੇ ਚਾਰ ਨੌਜਵਾਨ ਲਾਪਤਾ

ਨੌਜਵਾਨਾਂ ਦੀ ਸਲਾਮਤੀ ਲਈ ਹੋ ਰਹੀਆਂ ਅਰਦਾਸਾਂ
ਲੁਧਿਆਣਾ/ਬਿਊਰੋ ਨਿਊਜ਼ : ਉੱਤਰਾਖੰਡ ਦੇ ਚਮੋਲੀ ‘ਚ ਗਲੇਸ਼ੀਅਰ ਟੁੱਟਣ ਕਾਰਨ ਆਏ ਹੜ੍ਹ ਦੀ ਲਪੇਟ ਵਿਚ ਆ ਕੇ ਲੁਧਿਆਣਾ ‘ਚ ਪੈਂਦੇ ਪਿੰਡ ਪੂਰਬਾ ਦੇ ਚਾਰ ਨੌਜਵਾਨ ਵੀ ਲਾਪਤਾ ਹੋ ਗਏ ਹਨ ।
ਇਸ ਪਿੰਡ ਵਿਚੋਂ ਅੱਧੀ ਦਰਜਨ ਦੇ ਕਰੀਬ ਨੌਜਵਾਨ ਪਿਛਲੇ ਲੰਬੇ ਸਮੇਂ ਤੋਂ ਇੱਥੇ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਜਾਂਦੇ ਸਨ । ਨੌਜਵਾਨਾਂ ਦੇ ਲਾਪਤਾ ਹੋਣ ਕਰਕੇ ਪਰਿਵਾਰਕ ਮੈਂਬਰ ਫ਼ਿਕਰਮੰਦ ਹਨ। ਇਸ ਨੂੰ ਲੈ ਕੇ ਪਿੰਡ ਪੂਰਬਾ ਵਿਚ ਸੋਗ ਦੀ ਲਹਿਰ ਹੈ ਅਤੇ ਨੌਜਵਾਨਾਂ ਦੇ ਸਹੀ ਸਲਾਮਤ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਹੜ੍ਹ ਕਾਰਨ 202 ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ ਅਤੇ ਹੁਣ ਤੱਕ 36 ਦੇ ਕਰੀਬ ਲਾਸ਼ਾਂ ਵੀ ਬਰਾਮਦ ਹੋ ਚੁੱਕੀਆਂ ਹਨ। ਪ੍ਰਸ਼ਾਸਨ ਲਗਾਤਾਰ ਰਾਹਤ ਕਾਰਜਾਂ ਵਿਚ ਲੱਗਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਜੇ ਤੱਕ ਵੀ 168 ਵਿਅਕਤੀ ਲਾਪਤਾ ਹਨ। ਹੁਣ ਧੌਲੀ ਗੰਗਾ ਦੇ ਪਾਣੀ ਦਾ ਪੱਧਰ ਵਧਣ ਕਾਰਨ ਬਚਾਅ ਕਾਰਜ ਰੋਕ ਦਿੱਤੇ ਗਏ ਹਨ। ਚਮੋਲੀ ਦੀ ਜ਼ਿਲ੍ਹਾ ਮੈਜਿਸਟ੍ਰੇਟ ਸਵਾਤੀ ਐਸ ਭਦੌਰੀਆ ਨੇ ਕਿਹਾ ਕਿ ਅਹਿਤੀਆਤ ਵਜੋਂ ਬਚਾਅ ਅਸਥਾਈ ‘ਤੇ ਰੋਕ ਦਿੱਤਾ ਗਿਆ ਹੈ।

Check Also

ਦਸੰਬਰ ਦੇ ਪਹਿਲੇ ਦਿਨ ਹੀ ਮਹਿੰਗਾਈ ਦਾ ਝਟਕਾ

ਭਾਰਤ ’ਚ 100 ਰੁਪਏ ਮਹਿੰਗਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ ਨਵੀਂ ਦਿੱਲੀ/ਬਿਊਰੋ ਨਿਊਜ਼ ਦਸੰਬਰ ਦੇ ਪਹਿਲੇ …