Home / ਭਾਰਤ / ‘ਚੌਕੀਦਾਰ ਚੋਰ ਹੈ’ ਉਤੇ ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫ਼ੀ

‘ਚੌਕੀਦਾਰ ਚੋਰ ਹੈ’ ਉਤੇ ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫ਼ੀ

ਗ੍ਰਹਿ ਮੰਤਰਾਲੇ ਨੇ ਵੀ ਰਾਹੁਲ ਨੂੰ ਨਾਗਰਿਕਤਾ ਸਬੰਧੀ ਭੇਜਿਆ ਨੋਟਿਸ
ਨਵੀਂ ਦਿੱਲੀ/ਬਿਊਰੋ ਨਿਊਜ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ‘ਚੌਕੀਦਾਰ ਚੌਰ ਹੈ’ ਟਿੱਪਣੀ ਨੂੰ ਗ਼ਲਤ ਤਰੀਕੇ ਨਾਲ ਸੁਪਰੀਮ ਕੋਰਟ ਨਾਲ ਜੋੜਨ ਲਈ ਮੁਆਫ਼ੀ ਮੰਗ ਲਈ ਹੈ। ਰਾਹੁਲ ਗਾਂਧੀ ਦੇ ਵਕੀਲ ਮਨੂ ਸਿੰਧਵੀ ਨੇ ਰਾਹੁਲ ਵਲੋਂ ਇਹ ਮੁਆਫ਼ੀ ਮੰਗੀ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਰਾਹੁਲ ਗਾਂਧੀ ਵਲੋਂ ਦਾਇਰ ਕੀਤੇ ਗਏ ਹਲਫ਼ਨਾਮੇ ਦੀ ਭਾਸ਼ਾ ‘ਤੇ ਇਤਰਾਜ਼ ਵੀ ਕੀਤਾ। ਹੁਣ ਰਾਹੁਲ ਗਾਂਧੀ ਵਲੋਂ ਸੋਮਵਾਰ ਨੂੰ ਅਦਾਲਤ ਵਿਚ ਇੱਕ ਨਵਾਂ ਹਲਫ਼ਨਾਮਾ ਦਾਖ਼ਲ ਕੀਤਾ ਜਾਵੇਗਾ, ਜਿਸ ਵਿਚ ‘ਅਫ਼ਸੋਸ’ ਦੀ ਥਾਂ ‘ਮੁਆਫ਼ੀ’ ਸ਼ਬਦ ਸ਼ਾਮਲ ਹੋਵੇਗਾ।
ਜ਼ਿਕਰਯੋਗ ਕਿ ਇਸ ਸੰਬੰਧ ਵਿਚ ਭਾਜਪਾ ਨੇਤਾ ਮੀਨਾਕਸ਼ੀ ਲੇਖੀ ਨੇ ਰਾਹੁਲ ਗਾਂਧੀ ਵਿਰੁੱਧ ਅਪਮਾਨ ਪਟੀਸ਼ਨ ਦਾਇਰ ਕੀਤੀ ਸੀ। ਦੂਜੇ ਪਾਸੇ ਗ੍ਰਹਿ ਮੰਤਰਾਲੇ ਨੇ ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ਨਾਗਰਿਕਤਾ ਦੇ ਸਬੰਧ ਵਿਚ ਸਥਿਤੀ ਸਪਸ਼ਟ ਕਰਨ ਲਈ ਨੋਟਿਸ ਭੇਜਿਆ ਹੈ। ਜ਼ਿਕਰਯੋਗ ਹੈ ਕਿ ਭਾਜਪਾ ਦੇ ਸੰਸਦ ਮੈਂਬਰ ਸੁਬਰਾਮਣੀਅਨ ਸਵਾਮੀ ਨੇ ਮੰਤਰਾਲੇ ਨੂੰ ਚਿੱਠੀ ਲਿਖ ਕੇ ਰਾਹੁਲ ਗਾਂਧੀ ਦੀ ਨਾਗਰਿਕਤਾ ਬਾਰੇ ਸ਼ਿਕਾਇਤ ਕੀਤੀ ਸੀ। ਮੰਤਰਾਲੇ ਨੇ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਰਾਹੁਲ ਨੂੰ 15 ਦਿਨਾਂ ਦੇ ਅੰਦਰ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ।

Check Also

ਦਿੱਲੀ ’ਚ ਇਨਸਾਨੀਅਤ ਸ਼ਰਮਸਾਰ – ਬਦਲਾ ਲੈਣ ਲਈ ਲੜਕੀ ਨਾਲ ਗੈਂਗਰੇਪ

ਮਹਿਲਾਵਾਂ ਨੇ ਹੀ ਲੜਕੀ ਦੇ ਸਿਰ ਦੇ ਕੱਟੇ ਵਾਲ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਲੰਘੇ ਕੱਲ੍ਹ …